ਗੁਰਵਿੰਦਰ ਸਿੰਘ ਦਾਨੇਵਾਲੀਆ ਡੀ.ਐੱਸ.ਪੀ.ਬਣੇ
ਅਬੋਹਰ, 20 ਨਵੰਬਰ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਦੇ ਪਿੰਡ ਦਾਨੇਵਾਲਾ ਦੇ ਜੰਮਪਲ ਅਤੇ ਪੰਜਾਬ ਪੁਲਿਸ ਵਿਚ ਬਤੌਰ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਗੁਰਵਿੰਦਰ ਸਿੰਘ ਦਾਨੇਵਾਲੀਆ ਤਰੱਕੀ ਮਿਲਣ ਉਪਰੰਤ ਡੀ. ਐੱਸ.
ਅਬੋਹਰ, 20 ਨਵੰਬਰ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਦੇ ਪਿੰਡ ਦਾਨੇਵਾਲਾ ਦੇ ਜੰਮਪਲ ਅਤੇ ਪੰਜਾਬ ਪੁਲਿਸ ਵਿਚ ਬਤੌਰ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਗੁਰਵਿੰਦਰ ਸਿੰਘ ਦਾਨੇਵਾਲੀਆ ਤਰੱਕੀ ਮਿਲਣ ਉਪਰੰਤ ਡੀ.ਐੱਸ.ਪੀ.ਬਣ ਗਏ ਹਨ। ਡੀ.ਐੱਸ.ਪੀ.ਗੁਰਵਿੰਦਰ ਸਿੰਘ ਦਾਨੇਵਾਲੀਆ ਜੋ ਕਿ ਪੰਜਾਬ ਪੁਲਿਸ ਵਿਚ ਭਰਤੀ ਹੋਣ ਤੋਂ ਪਹਿਲਾਂ ਵਾਲੀਬਾਲ ਦੇ ਨਾਮਵਰ ਖਿਡਾਰੀ ਸਨ ਅਤੇ ਉਹ ਭਾਰਤ ਵਲੋਂ ਵੀ ਕਈ ਦੇਸ਼ਾਂ ਵਿਚ ਖੇਡ ਕੇ ਆਏ ਸਨ। ਉਨ੍ਹਾਂ ਆਪਣੀ ਤਰੱਕੀ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਹਾਸਲ ਕਰਵਾਈ ਚੰਗੀ ਵਿੱਦਿਆ ਅਤੇ ਚੰਗੀ ਸੇਧ ਦੇ ਸਦਕਾ ਹੀ ਅੱਜ ਇਹ ਮੁਕਾਮ ਹਾਸਲ ਹੋਇਆ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਨਸ਼ੇ ਤੋਂ ਦੂਰ ਰਹਿਣ ਅਤੇ ਖੇਡਾਂ ਨਾਲ ਲਾਜ਼ਮੀ ਜੁੜਨ। ਖੇਡਾਂ ਦੇ ਜ਼ਰੀਏ ਵੀ ਜ਼ਿੰਦਗੀ ਨੂੰ ਸਫਲ ਬਣਾਇਆ ਜਾ ਸਕਦਾ ਹੈ। ਫ਼ਰੀਦਕੋਟ ਦੇ ਐੱਸ.ਐੱਸ.ਪੀ.ਗੁਰਬੰਸ ਸਿੰਘ ਬੈਂਸ ਨੇ ਉਨ੍ਹਾਂ ਨੂੰ ਬੈਜ ਲਗਾ ਕੇ ਡੀ.ਐੱਸ.ਪੀ.ਦੀ ਜ਼ਿੰਮੇਵਾਰੀ ਸੌਂਪੀ। ਇਸ ਮੌਕੇ ਡੀ.ਐੱਸ.ਪੀ.ਅਵਤਾਰ ਸਿੰਘ ਵੀ ਹਾਜ਼ਰ ਸਨ।