25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਵਿਖੇ ਵਿੱਦਿਆ ਭਾਰਤੀ ਦੇ ਵਿਭਾਗੀ ਬਾਲ ਸ਼ਿਵਿਰ ਦਾ ਸ਼ਾਨਦਾਰ ਆਯੋਜਨ 8 ਸਕੂਲਾਂ ਦੇ 200 ਵਿਦਿਆਰਥੀਆਂ ਨੇ ਲਿਆ ਭਾਗ, ਵੱਖ-ਵੱਖ ਮੁਕਾਬਲਿਆਂ ’ਚ ਦਿਖਾਈ ਆਪਣੀ ਪ੍ਰਤਿਭਾ

ਫ਼ਾਜ਼ਿਲਕਾ, 25 ਨਵੰਬਰ (ਦਵਿੰਦਰ ਪਾਲ ਸਿੰਘ)-ਅਖਿਲ ਭਾਰਤੀ ਸਿੱਖਿਆ ਸੰਸਥਾ ਵਿੱਦਿਆ ਭਾਰਤੀ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਉਦੇਸ਼ ਨਾਲ ਕਰਵਾਏ ਜਾਂਦੇ ਵਿਭਾਗੀ ਬਾਲ ਕੈਂਪ ਦਾ ਸ਼ਾਨਦਾਰ ਆਯੋਜਨ ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਵਿਖੇ ਕੀਤਾ ਗਿਆ। ਮੁਕਤਸਰ ਵਿਭਾਗ ਦੇ ਇਸ ਇਕ ਰੋਜ਼ਾ ਕੈਂਪ ਵਿਚ ਵਿਭਾਗ ਅਧੀਨ ਆਉਂਦੇ 8 ਸਕੂਲਾਂ ਦੇ ਤੀਜੀ ਤੋਂ ਅੱਠਵੀਂ ਜਮਾਤ ਤੱਕ ਦੇ ਲਗਭਗ 200 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।

Ad Position 21
No active advertisement
ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਵਿਖੇ ਕਰਵਾਏ ਗਏ ਵਿੱਦਿਆ ਭਾਰਤੀ ਦੇ ਵਿਭਾਗੀ ਬਾਲ ਕੈਂਪ ਵਿਚ ਭਾਗ ਲੈਂਦੇ ਹੋਏ ਵਿਦਿਆਰਥੀ। ਅਜੀਤ ਤਸਵੀਰ 26-11-2026
ਫ਼ਾਜ਼ਿਲਕਾ, 25 ਨਵੰਬਰ (ਦਵਿੰਦਰ ਪਾਲ ਸਿੰਘ)-ਅਖਿਲ ਭਾਰਤੀ ਸਿੱਖਿਆ ਸੰਸਥਾ ਵਿੱਦਿਆ ਭਾਰਤੀ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਉਦੇਸ਼ ਨਾਲ ਕਰਵਾਏ ਜਾਂਦੇ ਵਿਭਾਗੀ ਬਾਲ ਕੈਂਪ ਦਾ ਸ਼ਾਨਦਾਰ ਆਯੋਜਨ ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਵਿਖੇ ਕੀਤਾ ਗਿਆ। ਮੁਕਤਸਰ ਵਿਭਾਗ ਦੇ ਇਸ ਇਕ ਰੋਜ਼ਾ ਕੈਂਪ ਵਿਚ ਵਿਭਾਗ ਅਧੀਨ ਆਉਂਦੇ 8 ਸਕੂਲਾਂ ਦੇ ਤੀਜੀ ਤੋਂ ਅੱਠਵੀਂ ਜਮਾਤ ਤੱਕ ਦੇ ਲਗਭਗ 200 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਕੈਂਪ ਦਾ ਮੁੱਖ ਉਦੇਸ਼ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨਾ ਅਤੇ ਉਨ੍ਹਾਂ ਦਾ ਸਰੀਰਕ, ਬੌਧਿਕ ਤੇ ਸਭਿਆਚਾਰਕ ਵਿਕਾਸ ਕਰਨਾ ਸੀ। ਇਸ ਮੌਕੇ ਵਿਦਿਆਰਥੀਆਂ ਦੇ ਵੱਖ-ਵੱਖ ਸਰੀਰਕ, ਬੌਧਿਕ ਅਤੇ ਮੰਚੀ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਬੱਚਿਆਂ ਨੇ ਆਪਣੀ ਕਲਾ ਅਤੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮਾਗਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਰਵਹਿੱਤਕਾਰੀ ਸਿੱਖਿਆ ਸਮਿਤੀ ਜਲੰਧਰ, ਪੰਜਾਬ ਦੇ ਮਹਾਂ ਮੰਤਰੀ ਸੰਦੀਪ ਧੂੜੀਆ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਮੁਕਤਸਰ ਵਿਭਾਗ ਪ੍ਰਮੁੱਖ ਪੂਰਨ ਚੰਦ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਬੁਲਾਕੀ ਰਾਮ, ਸਕੱਤਰ ਰਵੀ ਭੂਸ਼ਨ ਡੋਡਾ, ਪ੍ਰਬੰਧਕ ਅਸ਼ੋਕ ਮੋਂਗਾ, ਸਹਿ-ਪ੍ਰਬੰਧਕ ਵਿਨੋਦ ਜੁਨੇਜਾ ਅਤੇ ਹਰੀ ਕ੍ਰਿਸ਼ਨ ਭਾਟੀਆ ਸਮੇਤ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਆਚਾਰੀਆ ’ਤੇ ਅਧਿਆਪਕਾਵਾਂ ਹਾਜ਼ਰ ਸਨ। ਮੁਕਾਬਲਿਆਂ ਦੇ ਨਤੀਜਿਆਂ ਲਈ ਪ੍ਰਸਿੱਧ ਸੰਗੀਤਕਾਰ ਸਰਦਾਰ ਮਨਜਿੰਦਰ ਸਿੰਘ ਤਨੇਜਾ, ਗਾਇਕ ਰਘੁਨੰਦਨ ਸ਼ਰਮਾ, ਅਜੈ ਗੁਪਤਾ, ਰਾਜੇਸ਼ ਠਕਰਾਲ, ਵਿਨੈ ਧੂੜੀਆ, ਮੈਡਮ ਕੁਲਦੀਪ ਕੌਰ, ਮੈਡਮ ਪਾਇਲ ਗਗਨੇਜਾ, ਮੈਡਮ ਪਾਇਲ ਕੰਬੋਜ, ਸ੍ਰੀਮਤੀ ਮੇਘਾ ਬਿਹਾਨੀ ਅਤੇ ਸ੍ਰੀਮਤੀ ਅਰਚਨਾ ਸਾਵਨਸੁਖਾ ਨੇ ਬਤੌਰ ਜੱਜ ਆਪਣੀ ਜ਼ਿੰਮੇਵਾਰੀ ਨਿਭਾਈ। ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਸ਼ਿਸ਼ੂ ਸਮੂਹ ਗੀਤ ਮੁਕਾਬਲੇ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਨੇ ਪਹਿਲਾ, ਐੱਸ.ਕੇ.ਜੀ. ਸਰਵਹਿੱਤਕਾਰੀ ਵਿੱਦਿਆ ਮੰਦਰ ਮੁਕਤਸਰ ਸਾਹਿਬ (ਸੀ.ਬੀ.ਐੱਸ.ਈ.) ਨੇ ਦੂਜਾ ਅਤੇ ਐੱਸ.ਵੀ.ਐੱਮ. ਮੁਕਤਸਰ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ। ਚਿੱਤਰਕਲਾ ਮੁਕਾਬਲੇ ਵਿਚ ਫ਼ਾਜ਼ਿਲਕਾ ਅਤੇ ਮੁਕਤਸਰ ਸਾਹਿਬ (ਸੀ.ਬੀ.ਐੱਸ.ਈ.) ਨੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਐੱਸ.ਐੱਚ.ਵੀ.ਐੱਮ. ਮੁਕਤਸਰ ਸਾਹਿਬ ਦੂਜੇ ਅਤੇ ਐੱਸ.ਐੱਚ.ਵੀ.ਐੱਮ. ਰਾਣਾ ਤੀਜੇ ਸਥਾਨ ’ਤੇ ਰਿਹਾ। ਕਬਾੜ ਤੋਂ ਜੁਗਾੜ ਮੁਕਾਬਲੇ ਵਿਚ ਫ਼ਾਜ਼ਿਲਕਾ ਨੇ ਪਹਿਲਾ, ਮੁਕਤਸਰ ਸਾਹਿਬ (ਪੀ.ਐੱਸ.ਈ.ਬੀ.) ਨੇ ਦੂਜਾ ਅਤੇ ਮੁਕਤਸਰ ਸਾਹਿਬ (ਸੀ.ਬੀ.ਐੱਸ.ਈ.) ਨੇ ਤੀਜਾ ਸਥਾਨ ਹਾਸਲ ਕੀਤਾ। ਮੋਨੋ ਐਕਟਿੰਗ ਵਿਚ ਫ਼ਾਜ਼ਿਲਕਾ ਪਹਿਲੇ ਅਤੇ ਰਾਣਾ ਦੂਜੇ ਸਥਾਨ ’ਤੇ ਰਿਹਾ। ਦੋਹਾ-ਚੌਪਈ ਮੁਕਾਬਲੇ ਵਿਚ ਫ਼ਾਜ਼ਿਲਕਾ ਨੇ ਪਹਿਲਾ, ਮੁਕਤਸਰ ਸਾਹਿਬ ਨੇ ਦੂਜਾ ਅਤੇ ਅਬੋਹਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਵਿਤਾ ਮੁਕਾਬਲੇ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਨੇ ਪਹਿਲਾ, ਰੌਸ਼ਨ ਲਾਲ ਜੈਨ ਸਰਵਹਿੱਤਕਾਰੀ ਵਿੱਦਿਆ ਮੰਦਰ ਅਬੋਹਰ ਨੇ ਦੂਜਾ ਅਤੇ ਭੋਜਰਾਜ ਪਿਆਰੀ ਸਰਵਹਿੱਤਕਾਰੀ ਵਿੱਦਿਆ ਮੰਦਰ ਅਬੋਹਰ ਨੇ ਤੀਜਾ ਸਥਾਨ ਹਾਸਲ ਕੀਤਾ। ਛਦਮਵੇਸ਼ ਮੁਕਾਬਲੇ ਵਿਚ ਮੁਕਤਸਰ ਸਾਹਿਬ (ਸੀ.ਬੀ.ਐੱਸ.ਈ.) ਪਹਿਲੇ, ਜਲਾਲਾਬਾਦ ਦੂਜੇ ਅਤੇ ਅਬੋਹਰ ਤੀਜੇ ਸਥਾਨ ’ਤੇ ਰਿਹਾ, ਜਦਕਿ ਫ਼ਾਜ਼ਿਲਕਾ ਨੂੰ ਹੌਸਲਾ ਅਫ਼ਜ਼ਾਈ ਇਨਾਮ ਦਿੱਤਾ ਗਿਆ। ਇਸ ਬਾਲ ਸ਼ਿਵਿਰ ਨੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਨਾਲ-ਨਾਲ ਆਪਸੀ ਸਾਂਝ, ਆਤਮ-ਵਿਸ਼ਵਾਸ ਅਤੇ ਮੁਕਾਬਲੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭਾਜਪਾ-ਅਕਾਲੀ ਦਲ ਦਾ ਗੱਠਜੋੜ ਪੰਜਾਬ ਵਿਚ ਰਚੇਗਾ ਨਵਾਂ ਸੁਨਹਿਰੀ ਇਤਿਹਾਸ-ਮੋਨਾ ਜੈਸਵਾਲ ਛੇ ਸਾਲਾਂ ਬਾਅਦ ਦੋਵਾਂ ਪਾਰਟੀਆ... ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਸਿਆਸੀ ਕੁਰਸੀ ਦੀ ਪੂਰਤੀ ਲਈ ਕੀਤਾ ਗਿਆ : ਸੁਭਾਸ਼ ਬਾਘਲਾ
Ad Position 24