25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅਨੀਤਾ ਜੈਰਥ ਦੇ ਕਾਰਜਕਾਲ ਦੀ ਪਹਿਲੀ ਬੈਠਕ ਦੇ ਮਤੇ ’ਤੇ ਫ਼ਾਜ਼ਿਲਕਾ ਨਗਰ ਕੌਂਸਲ ਦੇ 137 ਸਫ਼ਾਈ ਕਾਮਿਆਂ ਨੂੰ ਪੱਕਾ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ

ਫ਼ਾਜ਼ਿਲਕਾ, 25 ਨਵੰਬਰ (ਦਵਿੰਦਰ ਪਾਲ ਸਿੰਘ)-ਸਥਾਨਕ ਨਗਰ ਕੌਂਸਲ ਦੀ ਪ੍ਰਧਾਨ ਅਨੀਤਾ ਜੈਰਥ ਦਾ ਕਦਮ ਉਨ੍ਹਾਂ 137 ਪਰਿਵਾਰਾਂ ਲਈ ਸ਼ੁੱਭ ਸਾਬਤ ਹੋਇਆ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਪਤੀ ਅਤੇ ਸਾਬਕਾ ਕੌਂਸਲਰ ਅਸ਼ੋਕ ਜੈਰਥ ਨੇ ਆਪਣੇ 15 ਸਾਲ ਪੁਰਾਣੇ ਕਾਰਜਕਾਲ ਦੌਰਾਨ ਨਗਰ ਕੌਂਸਲ ਵਿਚ ਭਰਤੀ ਕੀਤਾ ਸੀ। ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਸਰਕਾਰ ਵਲੋਂ ਨਗਰ ਕੌਂਸਲ ਫ਼ਾਜ਼ਿਲਕਾ ਵਿਚ ਕੰਮ ਕਰਦੇ ਇਨ੍ਹਾਂ 137 ਸਫ਼ਾਈ ਕਾਮਿਆਂ ਨੂੰ ਨਿਯਮਿਤ ਕਰਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

Ad Position 21
No active advertisement
ਨਗਰ ਕੌਂਸਲ ਪ੍ਰਧਾਨ ਸ੍ਰੀਮਤੀ ਅਨੀਤਾ ਜੈਰਥ ਅਤੇ ਅਸ਼ੋਕ ਜੈਰਥ ਦੀ ਫਾਈਲ ਫ਼ੋਟੋ। 26-11-2026
ਫ਼ਾਜ਼ਿਲਕਾ, 25 ਨਵੰਬਰ (ਦਵਿੰਦਰ ਪਾਲ ਸਿੰਘ)-ਸਥਾਨਕ ਨਗਰ ਕੌਂਸਲ ਦੀ ਪ੍ਰਧਾਨ ਅਨੀਤਾ ਜੈਰਥ ਦਾ ਕਦਮ ਉਨ੍ਹਾਂ 137 ਪਰਿਵਾਰਾਂ ਲਈ ਸ਼ੁੱਭ ਸਾਬਤ ਹੋਇਆ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਪਤੀ ਅਤੇ ਸਾਬਕਾ ਕੌਂਸਲਰ ਅਸ਼ੋਕ ਜੈਰਥ ਨੇ ਆਪਣੇ 15 ਸਾਲ ਪੁਰਾਣੇ ਕਾਰਜਕਾਲ ਦੌਰਾਨ ਨਗਰ ਕੌਂਸਲ ਵਿਚ ਭਰਤੀ ਕੀਤਾ ਸੀ। ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਸਰਕਾਰ ਵਲੋਂ ਨਗਰ ਕੌਂਸਲ ਫ਼ਾਜ਼ਿਲਕਾ ਵਿਚ ਕੰਮ ਕਰਦੇ ਇਨ੍ਹਾਂ 137 ਸਫ਼ਾਈ ਕਾਮਿਆਂ ਨੂੰ ਨਿਯਮਿਤ ਕਰਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਨ੍ਹਾਂ ਮੁਲਾਜ਼ਮਾਂ ਵਿਚ 117 ਸਫ਼ਾਈ ਸੇਵਕ ਅਤੇ 20 ਸੀਵਰਮੈਨ ਸ਼ਾਮਲ ਹਨ। ਨੋਟੀਫ਼ਿਕੇਸ਼ਨ ਜਾਰੀ ਹੋਣ ’ਤੇ ਪ੍ਰਧਾਨ ਅਨੀਤਾ ਜੈਰਥ ਅਤੇ ਅਸ਼ੋਕ ਜੈਰਥ ਦਾ ਧੰਨਵਾਦ ਕਰਦਿਆਂ ਪੱਕੇ ਕੀਤੇ ਗਏ ਮੁਲਾਜ਼ਮਾਂ ਨੇ ਕਿਹਾ ਕਿ, ‘‘ਜੈਰਥ ਸਾਬ੍ਹ ਤੁਹਾਡੇ ਹੱਥੋਂ ਭਰਤੀ ਹੋਏ ਸੀ ਤੇ ਹੁਣ ਤੁਹਾਡੇ ਹੱਥੋਂ ਹੀ ਪੱਕੀ ਨੌਕਰੀ ਮਿਲੀ ਹੈ, ਧੰਨਵਾਦ ਤੁਹਾਡਾ।’’ ਮੁਲਾਜ਼ਮਾਂ ਨੇ ਕਿਹਾ ਕਿ ਭਾਜਪਾ ਬੋਰਡ ਦੇ ਕਾਰਜਕਾਲ ਵਿਚ ਹੀ ਉਨ੍ਹਾਂ ਨੂੰ ਨੌਕਰੀ ਮਿਲੀ ਸੀ ਅਤੇ ਹੁਣ ਭਾਜਪਾ ਦੇ ਕਾਰਜਕਾਲ ਵਿਚ ਹੀ ਉਹ ਪੱਕੇ ਹੋਏ ਹਨ, ਜਿਸ ਲਈ ਉਨ੍ਹਾਂ ਨੇ ਸਮੂਹ ਭਾਜਪਾ ਆਗੂਆਂ, ਕੌਂਸਲਰਾਂ ਅਤੇ ਮੌਜੂਦਾ ਬੋਰਡ ਦੀ ਟੀਮ ਦਾ ਵੀ ਆਭਾਰ ਪ੍ਰਗਟਾਇਆ। ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਸਫ਼ਾਈ ਕਾਮਿਆਂ ਨੂੰ ਨਿਯਮਿਤ ਕਰਨ ਦੇ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਨੋਟੀਫ਼ਿਕੇਸ਼ਨ ਵਿਚ ਨਗਰ ਕੌਂਸਲ ਫ਼ਾਜ਼ਿਲਕਾ ਦੇ ਉਸ ਮਤੇ ਦਾ ਹਵਾਲਾ ਦਿੱਤਾ ਗਿਆ ਹੈ, ਜੋ ਪ੍ਰਧਾਨ ਅਨੀਤਾ ਜੈਰਥ ਨੇ ਅਹੁਦਾ ਸੰਭਾਲਣ ਮਗਰੋਂ ਆਪਣੀ ਪਹਿਲੀ ਮਾਸਿਕ ਬੈਠਕ ਵਿਚ ਸਮੂਹ ਸਾਥੀ ਕੌਂਸਲਰਾਂ ਦੀ ਸਹਿਮਤੀ ਨਾਲ ਪਾਸ ਕੀਤਾ ਸੀ। ਇਸ ਆਧਾਰ ’ਤੇ ਅਗਲੇਰੀ ਕਾਰਵਾਈ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਵਿਭਾਗੀ ਹੁਕਮਾਂ ਮੁਤਾਬਿਕ ਇਹ ਨਿਯੁਕਤੀਆਂ ਨਿਰਧਾਰਿਤ ਨਿਯਮਾਂ ਅਤੇ ਸੇਵਾ ਸ਼ਰਤਾਂ ਅਧੀਨ ਹੋਣਗੀਆਂ। ਪੱਕੇ ਕਰਨ ਤੋਂ ਪਹਿਲਾਂ ਮੁਲਾਜ਼ਮਾਂ ਦੇ ਦਸਤਾਵੇਜ਼ਾਂ, ਯੋਗਤਾ ਅਤੇ ਹੋਰ ਲੋੜੀਂਦੀਆਂ ਰਸਮਾਂ ਦੀ ਪੜਤਾਲ ਕੀਤੀ ਜਾਵੇਗੀ। ਨੋਟੀਫ਼ਿਕੇਸ਼ਨ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਨਿਯਮਿਤ ਨਿਯੁਕਤੀਆਂ ਕਾਰਨ ਪੈਣ ਵਾਲਾ ਵਿੱਤੀ ਬੋਝ ਸਬੰਧਿਤ ਨਗਰ ਕੌਂਸਲ ਵਲੋਂ ਚੁੱਕਿਆ ਜਾਵੇਗਾ ਅਤੇ ਇਸ ਸਬੰਧੀ ਸਰਕਾਰ ਤੋਂ ਵਾਧੂ ਵਿੱਤੀ ਸਹਾਇਤਾ ਜਾਂ ਖ਼ਰਚ ਦੀ ਭਰਪਾਈ ਦਾ ਦਾਅਵਾ ਨਹੀਂ ਕੀਤਾ ਜਾ ਸਕੇਗਾ। ਸਬੰਧਿਤ ਅਧਿਕਾਰੀ ਲੋੜੀਂਦੀਆਂ ਰਸਮਾਂ ਪੂਰੀਆਂ ਕਰਨ ਮਗਰੋਂ ਨਿਯੁਕਤੀ ਪੱਤਰ ਜਾਰੀ ਕਰਨਗੇ। ਨਿਯੁਕਤੀ ਤੋਂ ਬਾਅਦ ਮੁਲਾਜ਼ਮਾਂ ਨੂੰ ਨਿਯਮਾਂ ਅਨੁਸਾਰ ਤਨਖ਼ਾਹ ਅਤੇ ਹੋਰ ਸਹੂਲਤਾਂ ਮਿਲਣਗੀਆਂ, ਹਾਲਾਂਕਿ ਪਿਛਲੀ ਠੇਕਾ ਜਾਂ ਆਊਟ ਸੋਰਸ ਸੇਵਾ ਦੇ ਆਧਾਰ ’ਤੇ ਸੀਨੀਅਰਤਾ, ਬਕਾਇਆ ਤਨਖ਼ਾਹ, ਪੈਨਸ਼ਨ ਜਾਂ ਹੋਰ ਲਾਭ ਆਪਣੇ-ਆਪ ਲਾਗੂ ਨਹੀਂ ਹੋਣਗੇ। ਨਗਰ ਕੌਂਸਲ ਪ੍ਰਧਾਨ ਅਨੀਤਾ ਜੈਰਥ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਦੇ ਪਤੀ ਅਸ਼ੋਕ ਜੈਰਥ ਦੇ ਕਾਰਜਕਾਲ ਵਿਚ ਕੀਤਾ ਗਿਆ ਵਾਅਦਾ ਉਨ੍ਹਾਂ ਦੇ ਕਾਰਜਕਾਲ ਦੌਰਾਨ ਪੂਰਾ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੇਵਾ ਭਾਰਤੀ ਜਲਾਲਾਬਾਦ ਵਲੋਂ ਲਗਾਇਆ ਮੁਫ਼ਤ ਮੈਡੀਕਲ ਕੈਂਪ ਅਗਲੀ ਖ਼ਬਰ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਤੋਂ ਭੜਕੇ ਐਨ.ਐੱਚ.ਐੱਮ. ਮੁਲਾਜ਼ਮ, ਸੂਬਾ ਹੈੱਡ ਕੁਆਰਟਰ ’ਤੇ ਭੁੱਖ ਹੜਤਾਲ ਸ਼ੁਰੂ 27 ਨਵੰਬਰ ਤੱ...
Ad Position 24