26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਹਾਈਕੋਰਟ ਦੇ ਜਸਟਿਸ ਨਿਧੀ ਗੁਪਤਾ ਵਲੋਂ ਅਬੋਹਰ ਸਬ ਡਿਵੀਜਨ ਦੀਆਂ ਅਦਾਲਤਾਂ ਦਾ ਨਿਰੀਖਣ

ਅਬੋਹਰ, 26 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਨਿਧੀ ਗੁਪਤਾ ਨੇ ਅਬੋਹਰ ਸਬ ਡਿਵੀਜ਼ਨ ਦੀਆਂ ਅਦਾਲਤਾਂ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਫਾਜ਼ਿਲਕਾ ਦੇ ਸੈਸ਼ਨ ਜੱਜ ਬਲਜਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

Ad Position 21
No active advertisement
ਅਜੀਤ ਡੈਸਕ 27-11-2026
ਅਬੋਹਰ, 26 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਨਿਧੀ ਗੁਪਤਾ ਨੇ ਅਬੋਹਰ ਸਬ ਡਿਵੀਜ਼ਨ ਦੀਆਂ ਅਦਾਲਤਾਂ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਫਾਜ਼ਿਲਕਾ ਦੇ ਸੈਸ਼ਨ ਜੱਜ ਬਲਜਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਅਬੋਹਰ ਅਦਾਲਤੀ ਕੰਪਲੈਕਸ ਵਿਖੇ ਪਹੁੰਚਣ ’ਤੇ ਸੀਨੀਅਰ ਜੱਜ ਭੁਪਿੰਦਰ ਮਿੱਤਲ ਸਮੇਤ ਹੋਰ ਨਿਆਂਇਕ ਅਧਿਕਾਰੀਆਂ ਵਲੋਂ ਜਸਟਿਸ ਨਿਧੀ ਗੁਪਤਾ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਉਪਰੰਤ ਬਾਰ ਰੂਮ ਵਿਖੇ ਪਹੁੰਚਣ ’ਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਨਦੀਪ ਸਿੰਘ ਧਾਲੀਵਾਲ, ਮੀਤ ਪ੍ਰਧਾਨ ਐਡਵੋਕੇਟ ਸ਼ਰੂਤੀ ਭੀਮਵਾਲ, ਸਕੱਤਰ ਐਡਵੋਕੇਟ ਗੌਰਵ ਧੂੜੀਆ, ਜੁਆਇੰਟ ਸਕੱਤਰ ਐਡਵੋਕੇਟ ਨੇਹਾ ਸ਼੍ਰੀ ਅਤੇ ਕੈਸ਼ੀਅਰ ਰਿਧਮ ਵਧਵਾ ਸਮੇਤ ਸਮੂਹ ਵਕੀਲਾਂ ਵਲੋਂ ਜਸਟਿਸ ਨਿਧੀ ਗੁਪਤਾ ਦਾ ਫੁੱਲਾਂ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਸੁਰੀਨ ਕੜਵਾਸਰਾ, ਐਡਵੋਕੇਟ ਹਰਪ੍ਰੀਤ ਸਿੰਘ ਅਤੇ ਐਡਵੋਕੇਟ ਸੰਜੀਵ ਬਜਾਜ ਨੇ ਸਵਾਗਤੀ ਭਾਸ਼ਣ ਦਿੰਦਿਆਂ ਜਸਟਿਸ ਨਿਧੀ ਗੁਪਤਾ ਨੂੰ ਜੀ ਆਇਆਂ ਨੂੰ ਕਿਹਾ। ਇਸ ਦੌਰਾਨ ਮੀਤ ਪ੍ਰਧਾਨ ਸ਼ਰੂਤੀ ਭੀਮਵਾਲ ਨੇ ਜਸਟਿਸ ਨਿਧੀ ਗੁਪਤਾ ਦੇ ਜੀਵਨ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਹਾਜ਼ਰ ਵਕੀਲਾਂ ਨੂੰ ਜਾਣੂ ਕਰਵਾਇਆ। ਸਮਾਗਮ ਦਾ ਮੰਚ ਸੰਚਾਲਨ ਬਾਰ ਐਸੋਸੀਏਸ਼ਨ ਦੇ ਸਕੱਤਰ ਗੌਰਵ ਧੂੜੀਆ ਨੇ ਬਾਖੂਬੀ ਨਿਭਾਇਆ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ ਨੇ ਆਪਣੇ ਸੰਬੋਧਨ ਦੌਰਾਨ ਬਾਰ ਅਤੇ ਬੈਂਚ ਦਰਮਿਆਨ ਸੁਖਾਵੇਂ ਅਤੇ ਬਿਹਤਰ ਸਬੰਧਾਂ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਵਕੀਲ ਭਾਈਚਾਰੇ ਨੂੰ ਪੇਸ਼ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਅਤੇ ਅਦਾਲਤੀ ਕੰਪਲੈਕਸ ਨਾਲ ਸਬੰਧਤ ਲੋੜਾਂ ਬਾਰੇ ਜਸਟਿਸ ਨਿਧੀ ਗੁਪਤਾ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ। ਇਸ ਉਪਰੰਤ ਜਸਟਿਸ ਨਿਧੀ ਗੁਪਤਾ ਨੇ ਵਕੀਲਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਬੋਹਰ ਬਾਰ ਰੂਮ ਵਿਖੇ ਪਹੁੰਚ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬਾਰ ਅਤੇ ਬੈਂਚ ਇਕ-ਦੂਜੇ ਦੇ ਪੂਰਕ ਹਨ ਅਤੇ ਨਿਆਂ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਦੋਵਾਂ ਵਿਚਕਾਰ ਆਪਸੀ ਸਹਿਯੋਗ, ਸਤਿਕਾਰ ਅਤੇ ਬਿਹਤਰ ਤਾਲਮੇਲ ਬੇਹੱਦ ਜ਼ਰੂਰੀ ਹੈ। ਉਨ੍ਹਾਂ ਵਕੀਲਾਂ ਨੂੰ ਭਰੋਸਾ ਦਿਵਾਇਆ ਕਿ ਬਾਰ ਐਸੋਸੀਏਸ਼ਨ ਵਲੋਂ ਉਠਾਈਆਂ ਗਈਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਉਪਰੰਤ ਬਾਰ ਐਸੋਸੀਏਸ਼ਨ ਵਲੋਂ ਜਸਟਿਸ ਨਿਧੀ ਗੁਪਤਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਟਿਸ ਨਿਧੀ ਗੁਪਤਾ ਨੇ ਵਾਤਾਵਰਨ ਦੀ ਸੰਭਾਲ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੰਦਿਆਂ ਅਦਾਲਤੀ ਕੰਪਲੈਕਸ ਵਿਚ ਬੂਟਾ ਵੀ ਲਗਾਇਆ। ਇਸ ਮੌਕੇ ਐਡਵੋਕੇਟ ਅਮਿਤ ਅਸੀਜਾ ਬਾਵਾ, ਤੇਜਿੰਦਰ ਸਿੰਘ ਖ਼ਾਲਸਾ, ਆਨੰਦ ਗੁਪਤਾ, ਸੰਦੀਪ ਬਜਾਜ, ਅੰਮ੍ਰਿਤ ਪਾਲ ਸਿੰਘ ਤਿੰਨਾ, ਨਿਧੀ ਬੇਰੀ, ਜੈਸਮੀਨ ਬਿਸ਼ਨੋਈ, ਮੁਕੇਸ਼ ਕੁਮਾਰ ਲੱਕੀ, ਪ੍ਰਭਜੋਤ ਸਿੰਘ ਕਾਲੜਾ, ਗੌਤਮ ਕਪੂਰ, ਦਵਿੰਦਰ ਸਿੰਘ ਸੰਧੂ, ਹਰਮਿੰਦਰ ਪਾਲ ਸਿੰਘ ਬਜਾਜ, ਗੌਰਵ ਮੁਟਨੇਜਾ, ਸੁਰਿੰਦਰ ਨਿਰਾਣੀਆ, ਗੌਰਵ ਬਜਾਜ, ਗੁਰਜਿੰਦਰ ਸਿੰਘ ਕਾਲੜਾ, ਅਭਿਸ਼ੇਕ ਸਤੀਜਾ, ਅਜੈ ਗਿਲਹੋਤਰਾ, ਕ੍ਰਿਸ਼ਨ ਲਾਲ ਬਿਸ਼ਨੋਈ, ਹੰਸ ਰਾਜ ਬਿਸ਼ਨੋਈ, ਲਖਵਿੰਦਰ ਸਿੰਘ ਸਿੱਧੂ, ਮੁਕੇਸ਼ ਸਿਆਗ, ਆਨੰਦ ਸਾਂਈ, ਰਾਜਾ ਮਿੱਢਾ, ਪ੍ਰਤਾਪ ਸਿੰਘ ਤਿੰਨਾ, ਮਹਿੰਦਰ ਪਾਲ ਸਿੰਘ ਤਿੰਨਾ, ਸੁਖਬੀਰ ਕੌਰ, ਕਿਰਨ ਸ਼ਰਮਾ, ਸ਼ਾਮ ਸੁੰਦਰ, ਵਿਨੋਦ ਕੁਮਾਰ, ਸੁਨੀਲ ਕੜਵਾਸਰਾ, ਦਵਿੰਦਰ ਸਿੰਘ ਬਿੱਟੂ ਕਾਲੜਾ, ਵਿਨੋਦ ਬੇਰੀ, ਸਫ਼ਲ ਹਰਪ੍ਰੀਤ ਸਿੰਘ, ਸੁਖਮਨਦੀਪ ਸਿੰਘ, ਦੇਵਾ ਨੰਦ ਸਚਦੇਵਾ, ਬਿਕਰਮ ਪਵਾਰ, ਵਿਨੋਦ ਮਹਿਤਾ, ਸੁਨੀਲ ਸੇਤੀਆ, ਕਾਜਲ, ਸੁਨੀਲ ਮਹਿਰਾ, ਸੁਨੀਲ ਕੰਬੋਜ, ਗਗਨਦੀਪ ਸਿੰਘ ਕੰਬੋਜ, ਧੀਰਜ ਛਾਬੜਾ, ਅਮਨ ਵਧਵਾ, ਗੌਰੀ ਸ਼ੰਕਰ ਮਾਕੜ, ਵਿਵੇਕ ਗੁੱਲਬਧਰ, ਦੇਸ ਰਾਜ ਕੰਬੋਜ, ਰਣਜੀਤ ਸਿੰਘ, ਖਰਜੀਤ ਸਿੰਘ, ਅਮਨਦੀਪ ਸਿੰਘ ਰੱਖੜਾ, ਸਿਮਰਨ ਸੋਢੀ, ਅਭਿਲਾਸ਼ਾ, ਪੂਜਾ, ਸੁਨੀਤਾ ਸ਼ਰਮਾ ਆਦਿ ਸਣੇ ਵੱਡੀ ਗਿਣਤੀ ਵਿਚ ਵਕੀਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਨੂੰ ਅੰਮ੍ਰਿਤ 2.0 ਯੋਜਨਾ ਤਹਿਤ 200 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਦੇਣ ਦੀ ਮੰਗ ਅਗਲੀ ਖ਼ਬਰ ਫ਼ਾਜ਼ਿਲਕਾ ਅਨਾਜ ਮੰਡੀ ’ਚ ਨਹੀਂ ਰੁਕ ਰਹੀਆਂ ਚੋਰੀਆਂ
Ad Position 24