26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਫ਼ਾਜ਼ਿਲਕਾ ਅਨਾਜ ਮੰਡੀ ’ਚ ਨਹੀਂ ਰੁਕ ਰਹੀਆਂ ਚੋਰੀਆਂ

ਫ਼ਾਜ਼ਿਲਕਾ, 26 ਨਵੰਬਰ (ਦਵਿੰਦਰ ਪਾਲ ਸਿੰਘ)-ਸਥਾਨਕ ਅਨਾਜ ਮੰਡੀ ਵਿਚ ਝੋਨਾ ਚੋਰੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਆੜ੍ਹਤੀ ਵਰਗ ਵਿਚ ਭਾਰੀ ਰੋਸ ਅਤੇ ਚਿੰਤਾ ਪਾਈ ਜਾ ਰਹੀ ਹੈ। ਤਾਜ਼ਾ ਮਾਮਲੇ ਵਿਚ ਬੀਤੀ ਰਾਤ ਪਿਕਅਪ ਸਵਾਰ ਚੋਰ ਇਕ ਦੁਕਾਨ ਦੇ ਬਾਹਰ ਪਏ ਬਾਸਮਤੀ ਝੋਨੇ ਦੇ 19 ਗੱਟੇ ਚੋਰੀ ਕਰਕੇ ਫ਼ਰਾਰ ਹੋ ਗਏ।

Ad Position 21
No active advertisement
ਅਜੀਤ ਡੈਸਕ 27-11-2026
ਫ਼ਾਜ਼ਿਲਕਾ, 26 ਨਵੰਬਰ (ਦਵਿੰਦਰ ਪਾਲ ਸਿੰਘ)-ਸਥਾਨਕ ਅਨਾਜ ਮੰਡੀ ਵਿਚ ਝੋਨਾ ਚੋਰੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਆੜ੍ਹਤੀ ਵਰਗ ਵਿਚ ਭਾਰੀ ਰੋਸ ਅਤੇ ਚਿੰਤਾ ਪਾਈ ਜਾ ਰਹੀ ਹੈ। ਤਾਜ਼ਾ ਮਾਮਲੇ ਵਿਚ ਬੀਤੀ ਰਾਤ ਪਿਕਅਪ ਸਵਾਰ ਚੋਰ ਇਕ ਦੁਕਾਨ ਦੇ ਬਾਹਰ ਪਏ ਬਾਸਮਤੀ ਝੋਨੇ ਦੇ 19 ਗੱਟੇ ਚੋਰੀ ਕਰਕੇ ਫ਼ਰਾਰ ਹੋ ਗਏ। ਚੋਰੀ ਦੀ ਇਹ ਸਾਰੀ ਵਾਰਦਾਤ ਨੇੜਲੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਪੀੜਤ ਆੜ੍ਹਤੀ ਦੀਪਕ ਬਾਵਾ ਨੇ ਦੱਸਿਆ ਕਿ ਉਹ ਬੁੱਧਵਾਰ ਰਾਤ ਕਰੀਬ 10:30 ਵਜੇ ਮੰਡੀ ਸਥਿਤ ਆਪਣੀ ਦੁਕਾਨ ਦਾ ਹਿਸਾਬ-ਕਿਤਾਬ ਚੈੱਕ ਕਰਨ ਉਪਰੰਤ ਘਰ ਚਲੇ ਗਏ ਸਨ। ਵੀਰਵਾਰ ਸਵੇਰੇ ਜਦੋਂ ਉਨ੍ਹਾਂ ਦੁਕਾਨ ’ਤੇ ਆ ਕੇ ਦੇਖਿਆ ਤਾਂ ਬਾਹਰ ਰੱਖੇ ਬਾਸਮਤੀ ਝੋਨੇ ਦੇ 19 ਗੱਟੇ ਗ਼ਾਇਬ ਸਨ। ਜਦੋਂ ਦੁਕਾਨ ਦੇ ਸੀ.ਸੀ.ਟੀ.ਵੀ.ਕੈਮਰਿਆਂ ਦੀ ਫੁਟੇਜ ਖੰਘਾਲੀ ਗਈ ਤਾਂ ਪਤਾ ਲੱਗਾ ਕਿ ਰਾਤ ਸਮੇਂ ਪਿਕਅਪ ਗੱਡੀ ’ਤੇ ਆਏ ਕੁੱਝ ਵਿਅਕਤੀ ਮਹਿਜ਼ ਪੰਜ ਮਿੰਟਾਂ ਵਿਚ ਹੀ ਗੱਟੇ ਲੱਦ ਕੇ ਲੈ ਗਏ। ਆੜ੍ਹਤੀ ਵਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆੜ੍ਹਤੀ ਐਸੋਸੀਏਸ਼ਨ ਫ਼ਾਜ਼ਿਲਕਾ ਦੇ ਪ੍ਰਧਾਨ ਸੰਜੀਵ ਸਚਦੇਵਾ ਉਰਫ਼ ਗੋਲਡੀ ਨੇ ਦੱਸਿਆ ਕਿ ਮੰਡੀ ਵਿਚ ਇਕ ਮਹੀਨੇ ਅੰਦਰ ਝੋਨਾ ਚੋਰੀ ਦੀ ਇਹ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ 10 ਨਵੰਬਰ ਦੀ ਰਾਤ ਨੂੰ ਆੜ੍ਹਤੀ ਰਜਿੰਦਰ ਨਾਥ ਦਹੂਜਾ ਦੀ ਫ਼ਰਮ ਦੇ ਪ੍ਰਾਈਵੇਟ ਯਾਰਡ ਵਿਚੋਂ ਬਾਸਮਤੀ ਦੇ 30 ਤੋਂ 35 ਗੱਟੇ ਚੋਰੀ ਹੋਏ ਸਨ, ਜਦਕਿ ਇਕ ਦਿਨ ਪਹਿਲਾਂ ਰਾਕੇਸ਼ ਧੂੜੀਆ ਦੀ ਦੁਕਾਨ ਬਾਹਰੋਂ ਵੀ ਝੋਨੇ ਦੇ ਕਰੀਬ 10 ਗੱਟੇ ਚੋਰੀ ਕਰ ਲਏ ਗਏ ਸਨ। ਪ੍ਰਧਾਨ ਸੰਜੀਵ ਸਚਦੇਵਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਚੋਰਾਂ ਨੂੰ ਤੁਰੰਤ ਕਾਬੂ ਕੀਤਾ ਜਾਵੇ ਅਤੇ ਮੰਡੀ ਵਿਚ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ ਤਾਂ ਜੋ ਕਿਸਾਨਾਂ ਤੇ ਆੜ੍ਹਤੀਆਂ ਦੀ ਜਿਨਸ ਸੁਰੱਖਿਅਤ ਰਹਿ ਸਕੇ।
Ad Position 22
No active advertisement
ਪਿਛਲੀ ਖ਼ਬਰ ਹਾਈਕੋਰਟ ਦੇ ਜਸਟਿਸ ਨਿਧੀ ਗੁਪਤਾ ਵਲੋਂ ਅਬੋਹਰ ਸਬ ਡਿਵੀਜਨ ਦੀਆਂ ਅਦਾਲਤਾਂ ਦਾ ਨਿਰੀਖਣ ਅਗਲੀ ਖ਼ਬਰ ਚੋਰਾਂ ਨੇ ਬੰਦ ਘਰ ਨੂੰ ਬਣਾਇਆ ਨਿਸ਼ਾਨਾ
Ad Position 24