ਅੰਮਿ੍ਤਸਰ, 1 ਜਨਵਰੀ (ਜਸਵੰਤ ਸਿੰਘ ਜੱਸ)-ਵਿਰਸਾ ਵਿਹਾਰ ਸੁਸਾਇਟੀ ਦੀ ਸੰਗੀਤ ਕਮੇਟੀ ਵਲੋਂ ਨਵੇਂ ਸਾਲ 2026 ਦੀ ਆਮਦ 'ਤੇ ਇਕ ਵਿਸ਼ੇਸ਼ ਸੱਭਿਆਚਰਕ 'ਸੰਗੀਤਮਈ ਸ਼ਾਮ' ਦਾ ਆਯੋਜਨ 3 ਜਨਵਰੀ ਸ਼ਨਿਚਵਾਰ ਨੂੰ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਕੀਤਾ ਜਾ ਰਿਹਾ ਹੈ | ਵਿਰਸਾ ਵਿਹਾਰ ਸੁਸਾਇਟੀ ਸੰਗੀਤ ਕਮੇਟੀ ਦੇ ਕਨਵੀਨਰ ਤੇ ਨਾਮਵਰ ਗਾਇਕ ਤੇ ਸੰਗੀਤਕਾਰ ਹਰਿੰਦਰ ਸੋਹਲ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮ 5 ਵਜੇ ਅਰੰਭ ਹੋਣ ਵਾਲੀ ਇਸ ਸੰਗੀਤਮਈ ਸ਼ਾਮ ਦੌਰਾਨ ਅੰਮਿ੍ਤਸਰ ਦੇ ਨਾਮਵਰ ਤੇ ਉੱਭਰਦੇ ਗਾਇਕ ਕਲਾਕਾਰਾਂ ਵਲੋਂ ਆਪਣੀ ਗਾਇਨ ਕਲਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਦਰਸ਼ਕਾਂ ਲਈ ਦਾਖਲਾ ਮੁਫ਼ਤ ਹੋਵੇਗਾ |