21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਰੋਟਰੀ ਕਲੱਬ ਆਸਥਾ ਨੇ ਲੋੜਵੰਦ ਔਰਤ ਦੀ ਅੱਖ ਦਾ ਆਪ੍ਰੇਸ਼ਨ ਕਰਵਾਇਆ

ਅੰਮ੍ਰਿਤਸਰ, 20 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਰੋਟਰੀ ਕਲੱਬ ਆਸਥਾ ਨੇ ਸੇਵਨ ਫੋਕਸ ਏਰੀਆ ਪ੍ਰੋਜੈਕਟ ਤਹਿਤ ਇਕ ਲੋੜਵੰਦ ਔਰਤ ਦੀ ਅੱਖ ਦਾ ਮੁਫ਼ਤ ਆਪ੍ਰੇਸ਼ਨ ਕਰਵਾਇਆ। ਕਲੱਬ ਦੇ ਪ੍ਰਧਾਨ ਇੰਜੀ.

Ad Position 21
No active advertisement
ਅਜੀਤ ਡੈਸਕ 21-09-2026
ਅੰਮ੍ਰਿਤਸਰ, 20 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਰੋਟਰੀ ਕਲੱਬ ਆਸਥਾ ਨੇ ਸੇਵਨ ਫੋਕਸ ਏਰੀਆ ਪ੍ਰੋਜੈਕਟ ਤਹਿਤ ਇਕ ਲੋੜਵੰਦ ਔਰਤ ਦੀ ਅੱਖ ਦਾ ਮੁਫ਼ਤ ਆਪ੍ਰੇਸ਼ਨ ਕਰਵਾਇਆ। ਕਲੱਬ ਦੇ ਪ੍ਰਧਾਨ ਇੰਜੀ. ਅਸ਼ੋਕ ਸ਼ਰਮਾ ਦੀ ਅਗਵਾਈ ‘ਚ ਟੀਮ ਲੋੜਵੰਦ ਔਰਤ ਦੀ ਸਰਜਰੀ ਲਈ ਨਿਰਮਲਜੋਤ ਆਈ ਹਸਪਤਾਲ ਪਹੁੰਚੀ, ਜਿੱਥੇ ਡਾ. ਭੁਪਿੰਦਰ ਸਿੰਘ ਨੇ ਸਰਜਰੀ ਕਰਨ ਤੋਂ ਬਾਅਦ ਔਰਤ ਨੂੰ ਡਿਸਚਾਰਜ ਕਰ ਦਿੱਤਾ। ਬੁਲਾਰੇ ਅਤੇ ਸਾਬਕਾ ਪ੍ਰਧਾਨ ਅਸ਼ਵਨੀ ਅਵਸਥੀ ਅਤੇ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਸਤਵੰਤ ਕੌਰ ਨਾਮ ਦੀ ਔਰਤ ਕਲੱਬ ਦੀ ਟੀਮ ਕੋਲ ਪਹੁੰਚੀ ਅਤੇ ਆਪਣੀ ਸੱਜੀ ਅੱਖ ਦੀ ਸਰਜਰੀ ਕਰਵਾਉਣ ‘ਚ ਮਦਦ ਮੰਗੀ। ਇਸ ਮਰੀਜ਼ ਔਰਤ ਨੂੰ ਪਰਵਿੰਦਰ ਸਿੰਘ ਨੇ ਕਲੱਬ ਟੀਮ ਕੋਲ ਰੈਫਰ ਕੀਤਾ ਅਤੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਨੇ ਅੱਖ ਦੀ ਸਰਜਰੀ ‘ਤੇ ਆਉਣ ਵਾਲਾ ਖ਼ਰਚਾ ਚੁੱਕਣ ਦੀ ਮਨਜ਼ੂਰੀ ਦਿੱਤੀ। ਡਾ. ਭੁਪਿੰਦਰ ਸਿੰਘ ਨੇ ਅੱਜ ਔਰਤ ਦੀ ਅੱਖ ਦੀ ਸਫ਼ਲਤਾਪੂਰਵਕ ਫੈਕੋ ਸਰਜਰੀ ਕਰਨ ਤੋਂ ਬਾਅਦ ਲੋੜੀਂਦੀਆਂ ਅੱਖਾਂ ਦੀਆਂ ਦਵਾਈਆਂ ਆਦਿ ਦੇ ਕੇ ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਅਸ਼ੋਕ ਸ਼ਰਮਾ, ਸਾਬਕਾ ਪ੍ਰਧਾਨ ਪਰਮਜੀਤ ਸਿੰਘ, ਜਤਿੰਦਰ ਸਿੰਘ ਪੱਪੂ, ਅਸ਼ਵਨੀ ਅਵਸਥੀ ਅਤੇ ਮਨਮੋਹਨ ਸਿੰਘ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਡੀ. ਏ.ਵੀ. ਸੀ. ਸੈਕੰ. ਸਕੂਲ ਵਿਖੇ ਪੇਂਟਿੰਗ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ਼ੁਕਰਾਨਾ ਸਮਾਗਮ
Ad Position 24