21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਡੀ. ਏ.ਵੀ. ਸੀ. ਸੈਕੰ. ਸਕੂਲ ਵਿਖੇ ਪੇਂਟਿੰਗ ਵਰਕਸ਼ਾਪ ਕਰਵਾਈ

ਅੰਮ੍ਰਿਤਸਰ, 20 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਉਣ ਲਈ ਡੀ. ਏ.

Ad Position 21
No active advertisement
ਅਜੀਤ ਡੈਸਕ 21-09-2026
ਅੰਮ੍ਰਿਤਸਰ, 20 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਉਣ ਲਈ ਡੀ. ਏ. ਵੀ. ਸੀ. ਸੈਕੰ. ਸਕੂਲ ਹਾਥੀ ਗੇਟ ਵਿਖੇ ਪੇਂਟਿੰਗ ਵਰਕਸ਼ਾਪ ਕਰਵਾਈ ਗਈ, ਜਿਸ ‘ਚ ਸਕੂਲ ਦੇ ਬਾਲ ਕਲਾਕਾਰਾਂ ਨੇ ਹਿੱਸਾ ਲਿਆ। ਇਸ ਮੌਕੇ ‘ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਵਿਕਾਸ ਪਰਾਸ਼ਰ ਨੇ ਦੱਸਿਆ ਕਿ ਕਲਾ ਵਿਭਾਗ ਹਰ ਤਿਉਹਾਰ ਨੂੰ ਰਚਨਾਤਮਕ ਤਰੀਕੇ ਨਾਲ ਮਨਾਉਂਦਾ ਹੈ ਅਤੇ ਕਲਾ ਦੇ ਵਿਦਿਆਰਥੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ। ਕਲਾ ਵਿਭਾਗ ਦੇ ਮੁਖੀ ਗੁਲਸ਼ਨ ਸਦਾਨਾ ਦੀ ਅਗਵਾਈ ਹੇਠ ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਵਿਲੱਖਣ ਪੇਂਟਿੰਗਾਂ ਬਣਾਈਆਂ। ਪ੍ਰਿੰਸੀਪਲ ਵਿਕਾਸ ਪਰਾਸ਼ਰ ਨੇ ਅੱਠਵੀਂ ਜਮਾਤ ਦੇ ਵਿਦਿਆਰਥੀ ਹਰਸ਼ਿਤ ਬੰਸੋਹਲੀ ਨੂੰ ਸਭ ਤੋਂ ਵਧੀਆ ਵਿਲੱਖਣ ਕਲਾਕ੍ਰਿਤੀ ਦਾ ਪੁਰਸਕਾਰ ਦਿੱਤਾ। ਵਿਦਿਆਰਥੀਆਂ ਵਿਚੋਂ ਸੱਤਵੀਂ ਜਮਾਤ ਦੇ ਕਾਰਤਿਕ ਤਿਵਾੜੀ, ਅੱਠਵੀਂ ਜਮਾਤ ਦੇ ਚਿਰਾਗ ਅਤੇ ਨੌਵੀਂ ਜਮਾਤ ਦੇ ਦੇਵ ਕੁਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਰਾਜੇਸ਼ ਸ਼ਰਮਾ, ਦੀਪਕ ਸ਼ੂਰ, ਗੁਲਸ਼ਨ ਸਦਾਨਾ ਨੇ ਵੀ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅਖਿਲ ਭਾਰਤੀ ਆਧਿਆਤਮਿਕ ਸੰਮਿਤੀ ਵਲੋਂ ‘ਵਿਸ਼ਵ ਸ਼ਾਂਤੀ ਯਾਤਰਾ’ ਕੱਢੀ ਅਗਲੀ ਖ਼ਬਰ ਰੋਟਰੀ ਕਲੱਬ ਆਸਥਾ ਨੇ ਲੋੜਵੰਦ ਔਰਤ ਦੀ ਅੱਖ ਦਾ ਆਪ੍ਰੇਸ਼ਨ ਕਰਵਾਇਆ
Ad Position 24