ਬਾਬਾ ਬਕਾਲਾ ਸਾਹਿਬ, 4 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਪਿਛਲੇ 41 ਸਾਲਾਂ ਤੋਂ ਨਿਰੰਤਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਜੁਟੀ ਚਰਚਿੱਤ ਸਾਹਿਤ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਮਿਤੀ 8 ਜਨਵਰੀ ਨੂੰ ਸਵੇਰੇ 10.30 ਵਜੇ ਇਥੇ ਮੀਟਿੰਗ ਹਾਲ ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਸਰਪ੍ਰਸਤ ਪਿ੍ੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਸੀ: ਮੀਤ ਪ੍ਰਧਾਨ ਡਾ: ਪਰਮਜੀਤ ਸਿੰਘ ਬਾਠ, ਮੱਖਣ ਸਿੰਘ ਭੈਣੀਵਾਲਾ, ਸਕੱਤਰ ਨਵਦੀਪ ਸਿੰਘ ਬਦੇਸ਼ਾ ਅਤੇ ਪ੍ਰੱੈਸ ਸਕੱਤਰ ਬਲਵਿੰਦਰ ਸਿੰਘ ਅਠੌਲਾ ਨੇ ਦੱਸਿਆ ਹੈ ਕਿ ਇਸ ਮੌਕੇ ਸਭਾ ਦੇ ਬਾਨੀ ਸਰਪ੍ਰਸਤ ਅਤੇ 'ਕੌਮੀ ਸਵਤੰਤਰ' ਦੇ ਸੰਸਥਾਪਕ ਸ: ਪਿ੍ਥੀਪਾਲ ਸਿੰਘ 'ਅਠੌਲਾ' ਯਾਦਗਾਰੀ ਐਵਾਰਡ-2026 ਐਤਕੀਂ ਲੋਕ ਕਵੀ ਸ੍ਰੀ ਮੱਖਣ ਕੁਹਾੜ ਸੀ: ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਦਿੱਤਾ ਜਾਵੇਗਾ | ਇਸ ਸਮਾਗਮ ਵਿਚ ਸ: ਬਖਤਾਵਰ ਸਿੰਘ ਸ਼ੇਰਗਿੱਲ (ਮੀਆਂ ਬਖਾਵਤਰ) ਸਾ: ਕਮਿਸ਼ਨਰ ਬਤੌਰ ਮੁੱਖ ਮਹਿਮਾਨ ਅਤੇ ਸ: ਅਵਤਾਰ ਸਿੰਘ ਭੁੱਲਰ ਸਾ: ਡਾਇਰੈਕਟਰ ਪੰਚਾਇਤਾਂ ਵਿਸ਼ੇਸ਼ ਮਹਿਮਾਨ ਵਜੋਂ ਪੁੱਜਣਗੇ, ਜਦਕਿ ਪ੍ਰਧਾਨਗੀ ਮੰਡਲ ਵਿਚ ਸ: ਦੀਪ ਦਵਿੰਦਰ ਸਿੰਘ ਸਕੱਤਰ ਕੇਂ.ਪੰ.ਲੇ. ਸਭਾ, ਡਾ: ਲੇਖ ਰਾਜ ਪ੍ਰਧਾਨ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ, ਸ: ਗੁਰਮੀਤ ਸਿੰਘ ਬਾਜਵਾ ਕਾਰਜਕਾਰੀ ਮੈਂਬਰ ਕੇਂ.ਪੰ.ਲੇ. ਸਭਾ, ਹਰਕੰਵਲਜੀਤ ਸਾਹਿਲ ਕੈਨੇਡਾ (ਸੰਪਾਦਕ 7-ਰੀਵਰ) ਸੁਸ਼ੋਭਿਤ ਹੋਣਗੇ | ਇਸ ਮੌਕੇ ਹਾਜ਼ਰੀਨ ਵਲੋਂ ਕਵੀ ਦਰਬਾਰ ਵੀ ਹੋਵੇਗਾ |