ਅੰਮਿ੍ਤਸਰ, 6 ਜਨਵਰੀ (ਰੇਸ਼ਮ ਸਿੰਘ)- 5ਵੀਂ ਆਲ ਇੰਡੀਆ ਓਪਨ ਰੋਲਰ ਸਕੇਟਿੰਗ ਚੈਂਪਿਅਨਸ਼ਿਪ ਅਜੋ ਖੇਲੋ ਸਪੋਰਟਸ ਫਾਉੂਾਡੇਸ਼ਨ ਵਲੋਂ ਕਰਵਾਈ ਗਈ ਇਥੇ ਅੰਮਿ੍ਤਸਰ ਵਿਖੇ ਸਪੀਡ ਸਕੇਟਿੰਗ ਟਰੈਕ ਫਤਿਹਗੜ ਚੂੂੜੀਆਂ ਲੋਹਾਰਕਾ ਰੋਡ ਸੰਪੰਨ ਹੋਈ | ਕੋਚ ਸਰਬਜੀਤ ਸਿੰਘ ਨੇ ਦਸਿਆ ਕਿ ਇਸ 'ਚ ਪੂਰੇ ਭਾਰਤ 'ਚੋਂ 300 ਬੱਚਿਆਂ ਨੇ ਭਾਗ ਲਿਆ ਤੇ ਰਾਜ ਭਰ ਦੇ 27 ਜ਼ਿਲਿ੍ਹਆਂ ਤੋਂ ਬੱਚੇ ਸ਼ਿਰਕਤ ਕਰਨ ਲਈ ਪੁੱਜੇ | ਇਸ ਮੌਕੇ ਮਾਧਵ ਵਿਦਿਆ ਨਿਕੇਤਨ ਰਣਜੀਤ ਐਵੀਨਿਉੂ ਸਮੇਤ ਸਮੂਹ ਸਕੂਲਾਂ ਦੇ ਬੱਚਿਆਂ ਨੇ ਸ਼ਿਰਕਤ ਕੀਤੀ | ਤਰਨਜੋਤ ਸਿੰਘ 1 ਸੋਨਾ, ਵਿਵੇਕ ਕੁਮਾਰ ਤੇ ਰੂਹਾਨੀ ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤੇ | ਇਸ ਮੌਕੇ ਮੁਖ ਮਹਿਮਾਨ ਵਜੋਂ ਸਰਜੀਤ ਸਿੰਘ ਸੈਣੀ ਕੋਆਰਡੀਨੇਟਰ ਸੈਣੀ ਸਮਾਜ ਸੇਵਾ, ਹਰਜਿੰਦਰ ਸਿੰਘ ਸੈਣੀ, ਬੀਰਪਾਲ ਸਿੰਘ ਆਸਟਰੇਲੀਆ ਨੂੰ ਬੱਚਿਆਂ ਨੂੰ ਤਮਗੇ ਤਕਸੀਮ ਕੀਤੇ | ਸਕੂਲ ਪਿ੍ੰਸੀਪਲ ਰੀਨਾ ਠਾਕੁਰ ਤੇ ਸੁਰੇਖਾ ਗੌਤਮ ਵਲੋਂ ਕੋਚ ਸਰਬਜੀਤ ਸਿੰਘ ਦੀ ਸਰਾਹਨਾ ਕੀਤੀ ਗਈ |