07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਗ੍ਰਾਹਕ ਬਣ ਲੱਖਾਂ ਦਾ ਸੋਨਾ ਤੇ ਨਕਦੀ ਚੋਰੀ ਕਰਨ ਦੇ ਮਾਮਲੇ 'ਚ ਔਰਤ ਸਮੇਤ 3 ਕਾਬੂ

Ad Position 21
No active advertisement
ਸੋਨੇ ਦੀ ਚੋਰੀ ਕਰਨ ਦੇ ਮਾਮਲੇ 'ਚ ਗਿ੍ਫਤਾਰ ਕੀਤੇ ਮੁਲਜ਼ਮਾਂ ਦਾ ਖੁਲਾਸਾ ਕਰਦੇ ਹੋਏ ਡੀ.ਸੀ.ਪੀ. (ਸ਼ਹਿਰੀ) ਜਗਜੀਤ ਸਿੰਘ ਵਾਲੀਆ ਨਾਲ ਬੈਠੇ ਏ.ਡੀ.ਸੀ.ਪੀ. ਜੇ.ਐੱਸ. ਸੰਧੂ, ਏ.ਸੀ.ਪੀ ਅਭਿਨਵ ਜੈਨ ਤੇ ਹੋਰ | ਤਸਵੀਰ : ਨਿਰਮਲ ਸਟੂਡੀਓ <br/> 29-01-2026

ਅੰਮਿ੍ਤਸਰ, 28 ਜਨਵਰੀ (ਰੇਸ਼ਮ ਸਿੰਘ)-ਗ੍ਰਾਹਕ ਬਣ ਕੇ ਸੁਨਿਆਰੇ ਦੀ ਦੁਕਾਨ 'ਚ ਦਾਖਲ ਹੋ ਕੇ ਲੱਖਾਂ ਦੀ ਕੀਮਤ ਦਾ ਸੋਨਾ ਚੋਰੀ ਕਰਕੇ ਫਰਾਰ ਹੋਣ ਦੇ ਚਰਚਿਤ ਮਾਮਲੇ 'ਚ ਪੁਲਿਸ ਵਲੋਂ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਦੋਂ ਕਿ ਤਿੰਨ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ | ਗਿ੍ਫਤਾਰ ਕੀਤੇ ਮੁਲਜ਼ਮਾਂ ਪਾਸੋਂ ਪੁਲਿਸ ਨੇ 152 ਗ੍ਰਾਮ ਸੋਨਾ, 4 ਲੱਖ ਨਕਦੀ ਤੇ ਇਕ ਬੰਦੂਕ ਵੀ ਬਰਾਮਦ ਕਰ ਲਈ ਗਈ ਹੈ | ਇਹ ਪ੍ਰਗਟਾਵਾ ਅੱਜ ਇਥੇ ਪੁਲਿਸ ਲਾਈਨ ਵਿਖੇ ਡੀ.ਸੀ.ਪੀ. (ਸ਼ਹਿਰੀ) ਜਗਜੀਤ ਸਿੰਘ ਵਾਲੀਆ ਨੇ ਕੀਤਾ ਜਿਨ੍ਹਾਂ ਦਸਿਆ ਕਿ ਗਿ੍ਫਤਾਰ ਕੀਤੇ ਸਾਰੇ ਮੁਲਜ਼ਮ ਸੰਗਠਤ ਗਰੋਹ ਵਜੋਂ ਕੰਮ ਕਰਦੇ ਸਨ ਜਿਨ੍ਹਾਂ ਨੇ ਸੁਲਤਾਨਵਿੰਡ ਰੋਡ ਵਿਖੇ ਵੀ ਸੁਨਿਆਰੇ ਦੀ ਦੁਕਾਨ ਤੋਂ ਗ੍ਰਾਹਕ ਬਣ ਕੇ ਲੱਖਾਂ ਦੀ ਕੀਮਤ ਦਾ ਸੋਨਾ ਚੋਰੀ ਕਰ ਲਿਆ ਸੀ | ਉਨ੍ਹਾਂ ਦਸਿਆ ਕਿ ਗਿ੍ਫਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖ਼ਤ ਭੁਪਿੰਦਰ ਸਿੰਘ ਵਾਸੀ ਪਿੰਡ ਦੇਸੋਪੁਰਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਹਰਪ੍ਰੀਤ ਕੌਰ ਵਾਸੀ ਪਿੰਡ ਗੋਸਮਪੁਰ ਜ਼ਿਲ੍ਹਾ ਗੰਗਾ ਨਗਰ, ਰਾਜਸਥਾਨ ਹਾਲ ਤੇ ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਮਾਕੋਵਾਲ ਤਹਿ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਵਜੋਂ ਹੋਈ ਹੈ ਜੋ ਇਥੇ ਸ਼ਹੀਦ ਊਧਮ ਸਿੰਘ ਨਗਰ ਵਿਖੇ ਕਿਰਾਏਦਾਰ ਬਣ ਕੇ ਰਹਿੰਦੇ ਸਨ | ਥਾਣਾ ਬੀ. ਡਵੀਜ਼ਨ ਦੀ ਪੁਲਿਸ ਨੂੰ ਰਾਕੇਸ਼ ਕੁਮਾਰ ਵਾਸੀ ਸੁਲਤਾਨਵਿੰਡ ਰੋਡ ਦੇ ਸੋਨਾ ਕਾਰੋਬਾਰੀ ਨੇ ਦਸਿਆ ਸੀ ਕਿ ਉਸਦੀ ਦੁਕਾਨ 'ਚ 4 ਵਿਅਕਤੀ ਗ੍ਰਾਹਕ ਬਣ ਕੇ ਆਏ ਸਨ ਜਿਨ੍ਹਾਂ ਨੂੰ ਉਹ ਸੋਨਾ ਦਿਖਾ ਰਿਹਾ ਸੀ ਤਾਂ ਉਨ੍ਹਾਂ ਵਿਚੋਂ ਇਕ ਨੇ ਬੜੀ ਚਲਾਕੀ ਨਾਲ ਕਾਉਂਟਰ 'ਚ ਪਿਆ 200 ਗ੍ਰਾਮ ਸੋਨਾ ਜਿਸ ਵਿਚੋਂ 190 ਗ੍ਰਾਮ ਖ਼ਰਾ ਸੋਨਾ ਸੀ ਚੋਰੀ ਕਰਕੇ ਲੈ ਗਏ | ਪੁਲਿਸ ਵਲੋਂ ਮਾਮਲੇ ਨੂੰ ਗ਼ੰਭੀਰਤਾ ਨਾਲ ਲੈਂਦਿਆਂ ਇਸ ਲਈ ਬਕਾਇਦਾ ਟੀਮਾਂ ਬਣਾਈਆਂ ਗਈਆਂ ਸਨ | ਜਿਸ ਵਲੋਂ ਉਕਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਦੇ ਹੋਰ ਸਾਥੀਆਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਦਸਿਆ ਕਿ ਗਿ੍ਫਤਾਰ ਕੀਤੇ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ ਜਿਨ੍ਹਾਂ ਪਾਸੋਂ ਹੋਰ ਬਰਾਮਦਗੀਆਂ ਤੇ ਇੰਕਸ਼ਾਫ ਹੋਣ ਦੀ ਸੰਭਾਵਨਾ ਹੈ | ਇਸ ਮੌਕੇ ਏ.ਡੀ.ਸੀ.ਪੀ. ਜੇ.ਐੱਸ. ਸੰਧੂ, ਏ.ਸੀ.ਪੀ. ਅਭਿਨਵ ਜੈਨ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਸਪਤਾਲਾਂ 'ਚ ਫਾਰਮੇਸੀ ਐਕਟ ਦੀ ਉਲੰਘਣਾ ਹੋਣ 'ਤੇ ਭੇਜੀਆਂ ਗਈਆਂ 100 ਈਮੇਲਾਂ-ਫਾਰਮੇਸੀ ਕੌਂਸਲ ਅਗਲੀ ਖ਼ਬਰ ਨਾਮਵਰ ਆਈ.ਟੀ. ਕੰਪਨੀ ਟੀ.ਸੀ.ਐੱਸ. ਨੇ ਗੁਰੂ ਨਾਨਕ ਦੇਵ 'ਵਰਸਿਟੀ ਦੇ 57 ਵਿਦਿਆਰਥੀਆਂ ਦੀ ਨੌਕਰੀਆਂ ਲਈ ਕੀਤੀ ਚੋਣ
Ad Position 24