07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸਰਕਾਰੀ ਹਸਪਤਾਲਾਂ 'ਚ ਫਾਰਮੇਸੀ ਐਕਟ ਦੀ ਉਲੰਘਣਾ ਹੋਣ 'ਤੇ ਭੇਜੀਆਂ ਗਈਆਂ 100 ਈਮੇਲਾਂ-ਫਾਰਮੇਸੀ ਕੌਂਸਲ

Ad Position 21
No active advertisement
ਅਜੀਤ ਡੈਸਕ 29-01-2026
ਅੰਮਿ੍ਤਸਰ, 28 ਜਨਵਰੀ (ਰੇਸ਼ਮ ਸਿੰਘ)-ਪੰਜਾਬ ਫਾਰਮੇਸੀ ਕੌਂਸਲ ਵਲੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਤੇ ਡਾਇਰੈਕਟਰ ਨੂੰ ਲਿਖੇ ਪੱਤਰ 'ਚ ਫਾਰਮੇਸੀ ਐਕਟ ਦੀ ਉਲੰਘਣਾ ਤੇ ਸਰਕਾਰੀ ਸਿਹਤ ਸੰਸਥਾਨ 'ਚ ਫਾਰਮੇਸੀ ਸੇਵਾਂ ਰਜਿਸਟਰਡ ਫਾਰਮਾਸਿਸਟ ਤੋਂ ਲੈਣ ਦੀ ਮੰਗ ਕੀਤੀ ਗਈ ਹੈ | ਇਸ ਸੰਬੰਧੀ ਸੁਸ਼ੀਲ ਕੁਮਾਰ ਬਾਂਸਲ ਨੇ ਲਿਖਿਆ ਕਿ ਆਮ ਆਦਮੀ ਕਲੀਨਿਕ ਫਾਰਮਾਸਿਸਟ ਯੂਨੀਅਨ ਵਲੋਂ 100 ਤੋਂ ਵੱਧ ਈਮੇਲਾਂ ਭੇਜੀਆਂ ਗਈਆਂ ਹਨ ਜਿਸ ਮੁਤਾਬਕ ਫਾਰਮੇਸੀ ਐਕਟ 1948 ਦੀ ਧਾਰਾ 42 ਤਹਿਤ ਫਾਰਮੇਸੀ ਸੇਵਾਵਾਂ ਸਿਰਫ ਰਜਿਸਟਰਡ ਫਾਰਮਾਸਿਸਟਾਂ ਤੋਂ ਹੀ ਲੈਣ ਸੰਬੰਧੀ ਸਪਸ਼ਟ ਜਿਕਰ ਕੀਤਾ ਗਿਆ ਹੈ ਅਤੇ ਰਜਿਸਟਰਡ ਹੋਣ ਦਾ ਝੂਠਾ ਦਾਅਵਾ ਕਰਨ ਵਾਲਿਆਂ ਲਈ ਬਕਾਇਦਾ ਸਜ਼ਾ ਤੇ ਜ਼ੁਰਮਾਨੇ ਦਾ ਵੀ ਪ੍ਰਾਵਧਾਨ ਹੈ | ਉਨ੍ਹਾਂ ਮੰਗ ਕੀਤੀ ਕਿ ਸੂਬੇ 'ਚ ਫਾਰਮੇਸੀ ਦੇ ਪੇਸ਼ੇ ਸੰਬੰਧੀ ਐਕਟ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ਤੇ ਸਖ਼ਤੀ ਨਾਲ ਲਾਗੂ ਕਰਨਾ ਵੀ ਯਕੀਨੀ ਬਣਾਇਆ ਜਾਵੇੇ |

Ad Position 22
No active advertisement
ਪਿਛਲੀ ਖ਼ਬਰ ਜੀ. ਟੀ. ਯੂ. ਵਲੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂਆਂ ਦੀ ਘਰਾਂ ਵਿਚ ਨਜ਼ਰਬੰਦੀ ਤੇ ਗਿ੍ਫ਼ਤਾਰੀ ਦੇ ਵਿਰ... ਅਗਲੀ ਖ਼ਬਰ ਗ੍ਰਾਹਕ ਬਣ ਲੱਖਾਂ ਦਾ ਸੋਨਾ ਤੇ ਨਕਦੀ ਚੋਰੀ ਕਰਨ ਦੇ ਮਾਮਲੇ 'ਚ ਔਰਤ ਸਮੇਤ 3 ਕਾਬੂ
Ad Position 24