ਹਿੰਦ-ਪਾਕਿ ਸਰਹੱਦੀ ਵਾੜ ਦੇ ਹੱਲ ਲਈ ਮੋਦੀ ਸਰਕਾਰ ਦਾ ਉਪਰਾਲਾ ਸ਼ਲਾਘਾਯੋਗ : ਛੀਨਾ <br/>
ਅਜੀਤ ਡੈਸਕ
29-01-2026
ਛੀਨਾ ਨੇ ਸ੍ਰੀ ਮੋਦੀ ਅਤੇ ਸ੍ਰੀ ਸ਼ਾਹ ਨੂੰ 6 ਦਸੰਬਰ 2025 ਨੂੰ ਲਿਖੇ ਆਪਣੇ ਪੱਤਰ ਸੰਬੰਧੀ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਕੰਡਿਆਲੀ ਤਾਰ ਨੂੰ ਕੌਮਾਂਤਰੀ ਸਰਹੱਦ ਦੇ ਨਜ਼ਦੀਕ ਮੁੜ ਸਥਾਪਿਤ ਕਰਕੇ ਹਜ਼ਾਰਾਂ ਏਕੜ ਵਾਹੀਯੋਗ ਜ਼ਮੀਨ ਕਿਸਾਨਾਂ ਨੂੰ ਬਚਾ ਕੇ ਦੇਣ ਲਈ ਉਚਿੱਤ ਫ਼ੈਸਲਾ ਲਿਆ | ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਾਰਨ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ??ਕਰਨ ਸੰਬੰਧੀ ਉਕਤ ਫੈਸਲੇ ਲਈ ਠੋਸ ਕਦਮ ਚੁੱਕੇ ਹਨ |
ਉਨ੍ਹਾਂ ਕਿਹਾ ਕਿ ਉਕਤ ਮੁੱਦਾ ਦਹਾਕਿਆਂ ਤੋਂ ਹਜ਼ਾਰਾਂ ਕਿਸਾਨਾਂ ਲਈ ਕੰਡਿਆਲੀ ਵਾੜ ਤੋਂ ਬਾਹਰ ਜਾ ਕੇ ਖੇਤੀ ਨੂੰ ਵਾਹਣ ਸਬੰਧੀ ਸਮੱਸਿਆ ਦਾ ਕਾਰਨ ਬਣਿਆ ਹੋਇਆ ਸੀ | ਕਿਸਾਨਾਂ ਨੂੰ ਨਿਯਮਿਤ ਸਮਾਂ ਸੀਮਾ ਤਹਿਤ ਅਤੇ ਸਖ਼ਤ ਸੁਰੱਖਿਆ ਪ੍ਰੋਟੋਕੋਲ ਹੇਠ ਕੰਮ ਕਰਨ ਲਈ ਮਜ਼ਬੂਰ ਰਹਿ ਕੇ ਰੋਜ਼ੀ-ਰੋਟੀ ਕਮਾਉਣਾ ਬਹੁਤ ਔਖਾ ਲੱਗਦਾ ਸੀ |
ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਵਾੜ ਦੇ ਨਵੀਂ ਅੰਤਰਰਾਸ਼ਟਰੀ ਸਰਹੱਦ ਵਿਚਕਾਰਲੀ ਜ਼ਮੀਨ ਨੂੰ ਸਰਕਾਰ ਵਲੋਂ ਐਕਵਾਇਰ ਕਰਕੇ ਬੀ.ਐੱਸ.ਐੱਫ. ਦੇ ਸਿੱਧੇ ਨਿਯੰਤਰਣ ਹੇਠ ਰੱਖਿਆ ਜਾਵੇ | ਬੀ. ਐੱਸ. ਐੱਫ਼. ਜ਼ਮੀਨ ਦੀ ਵਰਤੋਂ ਦਾਲਾਂ ਦੀ ਕਾਸ਼ਤ ਲਈ ਕਰ ਸਕਦੀ ਹੈ ਅਤੇ ਜਿੱਥੇ ਟਿਊਬਵੈੱਲ ਉਪਲਬਧ ਹਨ, ਉੱਥੇ ਉਹ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਬਜ਼ੀਆਂ ਦੀ ਪੈਦਾਵਾਰ ਕਰ ਸਕਦੇ ਹਨ ਅਤੇ ਵਾਧੂ ਉਤਪਾਦ ਖੁੱਲ੍ਹੇ ਬਾਜ਼ਾਰ 'ਚ ਵੀ ਵੇਚੇ ਜਾ ਸਕਦੇ ਹਨ |