05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਪ੍ਰੋਫੈਸਰ ਇਕਵਿੰਦਰਪਾਲ ਸਿੰਘ ਦੀ ਕਿਤਾਬ 'ਸਕਿਉਰਟੀ ਇਨ ਕੰਪੀਊਟਿੰਗ' ਦੀ ਹੋਈ ਘੁੰਡ ਚੁਕਾਈ <br/>

Ad Position 21
No active advertisement
ਅਜੀਤ ਡੈਸਕ 31-01-2026
ਅੰਮਿ੍ਤਸਰ, 30 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਸਫਲਤਾ ਪੂਰਵਕ ਚੱਲ ਰਹੇ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੇ ਕੰਪਿਊਟਰ ਵਿਭਾਗ ਦੇ ਸਹਾਇਕ ਪ੍ਰੋ. ਇਕਵਿੰਦਰਪਾਲ ਸਿੰਘ ਨੇ ਵਿਸ਼ੇਸ਼ ਉੱਦਮ ਅਤੇ ਮਿਹਨਤ ਕਰਕੇ ਬੀ. ਸੀ. ਏ. ਸਮੈਸਟਰ ਚੌਥਾ ਦੇ ਵਿਦਿਆਰਥੀਆਂ ਲਈ ਨਵੇਂ ਸਿਲੇਬਸ ਸਹਿਤ ਸਕਿਉਰਟੀ ਇਨ ਕੰਪੀਊਟਿੰਗ ਨਾਮਕ ਪੁਸਤਕ ਦੀ ਰਚਨਾ ਕੀਤੀ ਹੈ, ਜਿਸ ਦੀ ਅੱਜ ਕਾਲਜ ਵਿਖੇ ਕਾਲਜ ਪਿ੍ੰ: ਡਾ. ਕੁਲਵਿੰਦਰ ਸਿੰਘ, ਰਜਿਸਟਰਾਰ ਡਾ. ਜਤਿੰਦਰ ਕੌਰ, ਅਤੇ ਸਮੂਹ ਸਟਾਫ ਵਲੋਂ ਰਸਮੀ ਤੌਰ 'ਤੇ ਘੁੰਢ ਚੁਕਾਈ ਕੀਤੀ ਗਈ | ਪੁਸਤਕ ਦੇ ਲੇਖਕ ਇਕਵਿੰਦਰਪਾਲ ਸਿੰਘ ਨੇ ਕਿਹਾ ਕਿ ਇਹ ਪੁਸਤਕ ਵਿਸ਼ੇਸ਼ ਤੌਰ 'ਤੇ ਨਵੇਂ ਸਿਲੇਬਸ ਨੂੰ ਆਧਾਰ ਬਣਾ ਕੇ ਲਿਖੀ ਗਈ ਹੈ ਜਿਸ ਦਾ ਵਿਦਿਆਰਥੀਆਂ ਨੂੰ ਭਰਪੂਰ ਲਾਭ ਹੋਵੇਗਾ | ਕਾਲਜ ਰਜਿਸਟਰਾਰ ਡਾ. ਜਤਿੰਦਰ ਕੌਰ ਨੇ ਇਕਵਿੰਦਰਪਾਲ ਸਿੰਘ ਦੇ ਇਸ ਉਦਮ ਦੀ ਸ਼ਲਾਘਾ ਕੀਤੀ ਅਤੇ ਸ਼ੁਭ ਅਸੀਸਾਂ ਦਿੱਤੀਆਂ | ਸਮੂਹ ਸਟਾਫ ਨੇ ਡਾ. ਇਕਵਿੰਦਰ ਪਾਲ ਸਿੰਘ ਨੂੰ ਇਸ ਕਾਰਜ ਲਈ ਵਧਾਈ ਦਿੱਤੀ ਅਤੇ ਭਵਿੱਖ 'ਚ ਅਜਿਹੇ ਕਾਰਜਾਂ ਲਈ ਸ਼ੁਭ ਇੱਛਾਵਾਂ ਦਿੱਤੀਆਂ | ਅਖੀਰ 'ਚ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਹੋਇਆ ਪਿ੍ੰ: ਡਾ. ਕੁਲਵਿੰਦਰ ਸਿੰਘ ਨੇ ਕਿਹਾ ਕਿ ਇਕਵਿੰਦਰਪਾਲ ਸਿੰਘ ਇਕ ਹੋਣਹਾਰ ਪ੍ਰੋਫੈਸਰ ਹਨ ਜੋ ਕਾਲਜ ਦੀਆਂ ਗਤੀਵਿਧੀਆਂ ਨੂੰ ਪਿਛਲੇ 12 ਸਾਲਾਂ ਤੋਂ ਬਾਖੂਬੀ ਨਿਭਾਉਂਦੇ ਹੋਏ ਆਪਣੇ ਅਤੇ ਵਿਦਿਆਰਥੀਆਂ ਦੇ ਭਵਿੱਖ ਲਈ ਸਦੈਵ ਤਤਪਰ ਰਹਿੰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਮਹਾਤਮਾ ਗਾਂਧੀ ਦਾ ਬਲਿਦਾਨ ਦਿਵਸ ਸਿਹਤ ਵਿਭਾਗ ਨੇ ਕੁਸ਼ਟ ਰੋਗ ਜਾਗਰੂਕਤਾ ਵਜੋਂ ਮਨਾਇਆ <br/> ਅਗਲੀ ਖ਼ਬਰ ਡੀ. ਏ. ਵੀ. ਕਾਲਜ ਨੇ ਗਣਿਤ ਦਿਵਸ 'ਤੇ ਕੁਇੱਜ਼ ਮੁਕਾਬਲੇ ਕਰਵਾਏ <br/>
Ad Position 24
No active advertisement