29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਗੁਰਪ੍ਰੀਤ ਸਿੰਘ 'ਤੇ ਯੂ.ਕੇ. ਸਰਕਾਰ ਵਲੋਂ ਲਗਾਈਆਂ ਪਾਬੰਦੀਆਂ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ-ਹਵਾਰਾ ਕਮੇਟੀ <br/>

Ad Position 21
No active advertisement
ਅਜੀਤ ਡੈਸਕ 02-02-2026
ਅੰਮਿ੍ਤਸਰ, 1 ਫ਼ਰਵਰੀ (ਹਰਮਿੰਦਰ ਸਿੰਘ)-ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਸੇਵਿੰਗ ਪੰਜਾਬ ਦੇ ਗੁਰਪ੍ਰੀਤ ਸਿੰਘ 'ਤੇ ਯੂਕੇ ਸਰਕਾਰ ਵਲੋਂ ਲਗਾਈਆਂ ਪਬੰਧੀਆਂ ਨੂੰ ਨਾਜਾਇਜ਼ ਅਤੇ ਗੈਰ ਕਾਨੂੰਨੀ ਕਾਰਵਾਈ ਦੱਸਦੇ ਹੋਏ ਇਸ ਨੂੰ ਕੌਮਾਂਤਰੀ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਦੱਸਿਆ ਹੈ | ਕਮੇਟੀ ਦੇ ਮੁੱਖ ਬੁਲਾਰੇ ਪ੍ਰੋ: ਬਲਜਿੰਦਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਨੇ ਕਿਹਾ ਸਿੱਖ ਕੌਮ ਦੀ ਅਜ਼ਾਦੀ ਦੀ ਵਕਾਲਤ ਕਰਨਾ ਕੋਈ ਗੁਨਾਹ ਨਹੀਂ ਹੈ ਇਹ ਤਾਂ ਸਿੱਖਾਂ ਦਾ ਬੁਨਿਆਦੀ ਹੱਕ ਹੈ | ਗੁਰਪ੍ਰੀਤ ਸਿੰਘ ਸਿਖਾਂ ਦੀ ਅਜ਼ਾਦੀ ਦਾ ਮੁੱਦਾ ਲੋਕਤੰਤਰੀ ਢੰਗ ਨਾਲ ਚੁੱਕ ਰਿਹਾ ਸੀ | ਅਦਾਲਤ ਵਲੋਂ ਉਸਨੂੰ ਦੋਸ਼ੀ ਐਲਾਨੇ ਬਿਨਾਂ ਉਸ 'ਤੇ ਵਿੱਤੀ ਰੋਕਾਂ ਦੇ ਇਲਾਵਾ ਬੋਲਣ, ਲਿਖਣ ਤੇ ਹੋਰ ਲਗਾਈਆਂ ਪਾਬੰਦੀਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਲੋਕਤੰਤਰ ਦਾ ਘੋਰ ਅਪਮਾਨ ਹੈ | ਉਸਦੇ ਬੈਂਕ ਖਾਤਿਆਂ ਨੂੰ ਫਰੀਜ ਕਰਨ ਦਾ ਮਤਲਬ ਹੈ ਪਰਿਵਾਰ ਤੇ ਵਿੱਤੀ ਤਸ਼ੱਦਦ ਕਰਕੇ ਭੁੱਖ ਦੀ ਦਲਦਲ 'ਚ ਸੁੱਟਣਾ ਜੋ ਸਭਿਅਕ ਸਮਾਜ ਦੇ ਦਾਅਵੇਦਾਰਾਂ ਲਈ ਕਲੰਕ ਹੈ | ਪੰਜਾਬ ਵਾਸੀ ਯੂਕੇ ਪ੍ਰਸ਼ਾਸਨ ਵਲੋਂ ਗੁਰਪ੍ਰੀਤ ਸਿੰਘ ਵਿਰੁੱਧ ਕੀਤੀ ਗਈ ਨਜਾਇਜ਼, ਬੇਲੋੜੀ, ਅਨਿਯਮਿਕ ਅਤੇ ਗੈਰ ਕਾਨੂੰਨੀ ਕਾਰਵਾਈ ਦੀ ਨਿੰਦਾ ਕਰਦੇ ਹਨ | ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਯੂ.ਕੇ. ਸਰਕਾਰ ਭਾਰਤ ਨਾਲ ਆਪਣੇ ਵਪਾਰਕ ਹਿੱਤਾਂ ਦੇ ਦਬਾਅ ਹੇਠ ਸਿੱਖਾਂ 'ਤੇ ਪਾਬੰਦੀਆਂ ਲਗਾ ਰਹੀ ਹੈ | ਬਿ੍ਟੇਨ ਦੇ ਸਿੱਖ, ਪੰਜਾਬੀ ਸੰਸਦਾਂ ਨੂੰ ਇਹ ਮੁੱਦਾ ਅਸਰਦਾਰ ਢੰਗ ਨਾਲ ਚੁੱਕਣਾ ਚਾਹੀਦਾ ਹੈ | ਇਸ ਦੌਰਾਨ ਮਹਾਂਬੀਰ ਸਿੰਘ ਸੁਲਤਾਨਵਿੰਡ, ਡਾ. ਸੁਖਦੇਵ ਸਿੰਘ ਬਾਬਾ, ਬਲਦੇਵ ਸਿੰਘ ਨਵਾਂ ਪਿੰਡ, ਸੁਖਰਾਜ ਸਿੰਘ ਵੇਰਕਾ, ਰਾਜ ਸਿੰਘ ਆਦਿ ਨੇ ਵੀ ਨਿੰਦਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਪਹੁੰਚਣ 'ਤੇ ਸਾਬਕਾ ਵਿਧਾਇਕ ਠੇਕੇਦਾਰ ਨੇ ਕੀਤਾ ਸਵਾਗਤ <br/> ਅਗਲੀ ਖ਼ਬਰ ਧੰਨ-ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>
Ad Position 24