ਅੰਮਿ੍ਤਸਰ, 2 ਫਰਵਰੀ (ਰੇਸ਼ਮ ਸਿੰਘ)-ਖੁਦ ਨੂੰ ਸਮਾਜ ਸੇਵਕ ਦੱਸਦੇ ਇਕ ਵਿਅਕਤੀ ਖ਼ਿਲਾਫ਼ ਪੁਲਿਸ ਕੋਲ ਇਕ ਔਰਤ ਨੇ 2 ਨੌਜਵਾਨਾਂ 'ਤੇ ਰਾਹ ਰੋਕ ਕੇ ਕੁੱਟਮਾਰ ਕਰਨ ਤੇ ਅਭਦਰ ਵਿਵਹਾਰ ਕਰਨ ਦੇ ਦੋਸ਼ ਲਾਏ ਹਨ, ਜਿਸ ਉਪਰੰਤ ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਵਲੋਂ ਸੁਭਾਸ਼ ਸਹਿਗਲ ਤੇ ਉਸਦੇ ਇਕ ਹੋਰ ਸਾਥੀ ਨੂੰ ਨਾਮਜਦ ਕਰ ਲਿਆ ਗਿਆ ਹੈ | ਫਹਿਤ ਸਿੰਘ ਕਾਲੋਨੀ ਦੀ ਰਹਿਣ ਵਾਲੀ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਈ-ਰਿਕਸ਼ਾ 'ਤੇ ਸਵਾਰ ਹੋ ਕੇ ਜਦੋਂ ਘਰ ਜਾਣ ਲਈ ਪਰਤ ਰਹੀ ਸੀ ਤਾਂ ਕੁੂੜੇੇ ਦੇ ਡੰਪ ਕੋਲ ਇਕ ਮੋਟਰਸਾਈਕਲ 'ਤੇ ਸਵਾਰ 2 ਨੌਜਵਾਨ ਆਏ ਜਿਨ੍ਹਾਂ ਨੇ ਆਪਣੇ ਮੂੰਹ ਰੁਮਾਲ ਨਾਲ ਢੱਕੇ ਹੋਏ ਸਨ, ਉਨ੍ਹਾਂ ਸੁਭਾਸ਼ ਸਹਿਗਲ ਖ਼ਿਲਾਫ਼ ਛੇੜਛਾੜ ਦਾ ਪਰਚਾ ਵਾਪਸ ਲੈਣ ਲਈ ਕਿਹਾ ਉਸਦੇ ਨਾਲ ਕੁੱਟਮਾਰ ਕੀਤੀ ਤੇ ਕਪੜੇ ਵੀ ਪਾੜ ਦਿੱਤੇ ਤੇ ਵਾਲ਼ ਪੁਟੇ, ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |