28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਲੁਟੇਰੇ ਵਲੋਂ ਕੁੜੀ ਤੋਂ ਮੋਬਾਈਲ ਖੋਹਣ ਮੌਕੇ ਕੁੱਟਮਾਰ ਦੀ ਵੀਡੀਓ ਵਾਇਰਲ, ਪਰਚਾ ਦਰਜ <br/>

Ad Position 21
No active advertisement
ਅਜੀਤ ਡੈਸਕ 03-02-2026

ਅੰਮਿ੍ਤਸਰ, 2 ਫਰਵਰੀ (ਰੇਸ਼ਮ ਸਿੰਘ)-ਥਾਣਾ ਬੀ. ਡਵੀਜ਼ਨ ਦੇ ਖੇਤਰ ਤਰਨ ਤਾਰਨ ਰੋਡ ਵਿਖੇ ਇਕ ਲੜਕੀ ਤੋਂ ਲੁਟੇਰੇ ਵਲੋਂ ਮੋਬਾਈਲ ਫੋਨ ਖੋਹਣ ਮੌਕੇ ਲੜਕੀ ਵਲੋਂ ਵਿਰੋਧ ਕੀਤੇ ਜਾਣ 'ਤੇ ਪੀੜਤ ਲੜਕੀ ਦੀ ਕੁਟਮਾਰ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਲੜਕੀ ਜਖਮੀਂ ਹੋ ਗਈ ਤੇ ਪੁਲਿਸ ਵਲੋਂ ਲੜਕੀ ਨੂੰ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ ਜਦੋਂ ਕਿ ਲੁਟੇਰੇ ਦੀ ਭਾਲ ਕੀਤੀ ਜਾ ਰਹੀ ਹੈ | ਮਿਲੇ ਵੇਰਵਿਆਂ ਅਨੁਸਾਰ ਇਹ ਲੜਕੀ ਜੋ ਤੇਗ ਹੋਟਲ ਰੋਇਲ ਨੇੜੇ ਗਲੀ 'ਚ ਪੈਦਲ ਜਾ ਰਹੀ ਸੀ ਜਦੋਂ ਕਿ ਐਕਟਿਵਾ ਸਕੂਟਰੀ 'ਤੇ ਸਵਾਰ ਹੋਇਆ ਲੁਟੇਰਾ ਉਸਦਾ ਮੋਬਾਈਲ ਫੋਨ ਖੋਹਣ ਲਗ ਪਿਆ ਜਦੋਂ ਕੁੜੀ ਨੇ ਵਿਰੋਧ ਕਰਦਿਆਂ ਚੀਕ ਚਿਹਾੜਾ ਪਾਇਆ ਤਾਂ ਲੁਟੇਰੇ ਵਲੋਂ ਉਸਦੀ ਕੁੱਟਮਾਰ ਵੀ ਕੀਤੀ ਗਈ ਤੇ ਮੋਬਾਈਲ ਫ਼ੋਨ ਖੋਹ ਕੇ ਭੱਜ ਨਿਕਲਿਆ | ਏ. ਡੀ. ਸੀ. ਪੀ. ਹਰਪਾਲ ਸਿੰਘ ਨੇ ਵਾਪਰੀ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅੱਜ ਸਵੇਰੇ ਹੀ ਇਸ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਜਿਸ ਉਪਰੰਤ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਜਿਥੇ ਪੀੜਤ ਲੜਕੀ ਦਾ ਇਲਾਜ਼ ਕਰਵਾਇਆ ਜਾ ਰਿਹਾ ਹੈ ਉਥੇ ਲੜਕੀ ਦੇ ਬਿਆਨਾਂ 'ਤੇ ਲੁਟੇਰੇ ਖਿਲਾਫ਼ ਥਾਣਾ ਬੀ. ਡਵੀਜ਼ਨ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ ਜਦੋਂ ਕਿ ਸੀ. ਆਈ. ਏ. ਦੀਆਂ ਟੀਮਾਂ ਦੋਸ਼ੀ ਦੀ ਭਾਲ 'ਚ ਲਾਈਆਂ ਗਈਆਂ ਹਨ ਜਿਸ ਨੂੰ ਜਲਦ ਹੀ ਗਿ੍ਫਤਾਰ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਸੱਚਾਈ ਦੀ ਜਿੱਤ ਹੋਈ-ਸੁਰਿੰਦਰਪਾਲ ਸਿੰਘ <br/> ਅਗਲੀ ਖ਼ਬਰ ਵਧੀਕ ਕਮਿਸ਼ਨਰ ਵਲੋਂ 'ਡਾਗ ਲਵਰਜ਼' ਤੇ ਵਾਤਾਵਰਨ ਪ੍ਰੇਮੀਆਂ ਨਾਲ ਬੈਠਕ
Ad Position 24