28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਚੀਫ਼ ਖ਼ਾਲਸਾ ਦੀਵਾਨ ਵਲੋਂ ਅੱਠਵੀਂ ਤੋਂ ਬਾਅਦ ਪੰਜਵੀਂ ਜਮਾਤ ਲਈ ਬੋਰਡ ਤਰਜ਼ ਦੀਆਂ ਪ੍ਰੀਖਿਆਵਾਂ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 03-02-2026
ਅੰਮਿ੍ਤਸਰ, 2 ਫਰਵਰੀ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਹੇਠ ਸਕੂਲਾਂ ਦੇ ਵਿਕਾਸ-ਵਿਸਥਾਰ ਅਤੇ ਪ੍ਰਬੰਧਕੀ ਸੁਧਾਰ ਦੇ ਮਨੋਰਥ ਨਾਲ ਸੀ.ਕੇ.ਡੀ. ਮੈਨੇਜਮੈਂਟ ਵਲੋਂ ਪਿ੍ੰਸੀਪਲ ਸਾਹਿਬਾਨ ਨਾਲ ਕੀਤੀ ਗਈ ਮੀਟਿੰਗ ਦੌਰਾਨ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਦੀਵਾਨ ਵਲੋਂ ਵਿਦਿਆਰਥੀਆਂ ਨੂੰ ਛੋਟੀ ਉਮਰ ਤੋਂ ਹੀ ਬੋਰਡ ਇਮਤਿਹਾਨਾਂ ਦੀ ਤਿਆਰੀ ਵੱਲ ਮੋੜਨ ਦੇ ਮਨੋਰਥ ਨਾਲ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ | ਅੱਠਵੀਂ ਜਮਾਤ ਦੀਆਂ ਸੀ.ਕੇ.ਡੀ. ਬੋਰਡ ਪ੍ਰੀਖਿਆਵਾਂ ਦੀ ਸਫਲਤਾ ਤੋਂ ਬਾਅਦ ਹੁਣ ਦੀਵਾਨ ਵਲੋਂ ਜਮਾਤ ਪੰਜਵੀਂ ਲਈ ਵੀ ਸੀ.ਕੇ.ਡੀ. ਬੋਰਡ ਤਰਜ਼ ਦੀਆਂ ਪ੍ਰੀਖਿਆਵਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਪੰਜਵੀਂ ਜਮਾਤ ਤੋਂ ਹੀ ਇਸ ਤਰ੍ਹਾਂ ਦੀ ਪ੍ਰੀਖਿਆ ਪ੍ਰਣਾਲੀ ਨਾਲ ਬੱਚਿਆਂ ਵਿਚ ਆਤਮ-ਵਿਸ਼ਵਾਸ ਅਤੇ ਪ੍ਰੀਖਿਆਈ ਦਬਾਅ ਨੂੰ ਸਮਝਣ ਦੀ ਸਮਰੱਥਾ ਵਿਕਸਤ ਹੋਵੇਗੀ ਜੋ ਅੱਗੇ ਚੱਲ ਕੇ ਦਸਵੀਂ ਅਤੇ ਬਾਰ੍ਹਵੀਂ ਬੋਰਡ ਪ੍ਰੀਖਿਆਵਾਂ ਵਿਚ ਉਨ੍ਹਾਂ ਦੀ ਮਜ਼ਬੂਤ ਨੀਂਹ ਬਣੇਗੀ | ਡਾ: ਨਿੱਜਰ ਨੇ ਸੀ.ਕੇ.ਡੀ. ਦੇ ਸ਼ਹਿਰਾਂ ਅਤੇ ਪੇਂਡੂ ਸਕੂਲਾਂ ਦੇ ਬੱਚਿਆਂ ਨੂੰ ਹਰ ਪੱਖੋਂ ਵੱਧ ਤੋਂ ਵੱਧ ਵਿਕਸਿਤ ਮਾਹੌਲ ਦੇਣ ਅਤੇ ਉੱਚ ਤਕਨੀਕੀ ਸੁਵਿਧਾਵਾਂ ਪ੍ਰਦਾਨ ਕਰਨ, ਪ੍ਰੀ-ਪ੍ਰਾਇਮਰੀ ਵਿੰਗ ਦੇ ਸੁੰਦਰੀਕਰਨ ਅਤੇ ਅਪਗ੍ਰੇਡ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ ਵਲੋਂ ਪਿ੍ੰਸੀਪਲਾਂ ਨੂੰ ਸਕੂਲ ਵਿਚ ਸਾਫ ਪਾਣੀ, ਸਾਫ ਬਾਥਰੂਮ, ਅਨੁਸ਼ਾਸਨ ਦਾ ਖਾਸ ਧਿਆਨ ਰੱਖਦਿਆਂ ਸਕੂਲਾਂ ਦੇ ਪ੍ਰਬੰਧਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਕੂਲ ਕਮੇਟੀਆਂ ਬਣਾਉਣ ਲਈ ਕਿਹਾ ਗਿਆ | ਦੀਵਾਨ ਦੇ ਆਨਰੇਰੀ ਸਕੱਤਰ ਰਮਣੀਕ ਸਿੰਘ ਅਤੇ ਦੀਵਾਨ ਦੇ ਐਡੀ. ਆਨਰੇਰੀ ਸਕੱਤਰ/ਮੁੱਖ ਦਫ਼ਤਰ ਮੈਂਬਰ ਇੰਚਾਰਜ ਹਰਵਿੰਦਰ ਪਾਲ ਸਿੰਘ ਚੁੱਘ ਨੇ ਅਧਿਆਪਕਾਂ ਨੂੰ ਆਧੁਨਿਕ ਸਮੇਂ ਦਾ ਹਾਣੀ ਬਣਾਉਣ ਹਿੱਤ ਦੀਵਾਨ ਵਲੋਂ ਆਯੋਜਿਤ ਟੀਚਰ ਟਰੇਨਿੰਗ ਪ੍ਰੋਗਰਾਮਾਂ ਵਿਚ ਅਧਿਆਪਕਾਂ ਦਾ ਹਾਜ਼ਰ ਹੋਣਾ ਜ਼ਰੂਰੀ ਦੱਸਿਆ ਅਤੇ ਪਿ੍ੰਸੀਪਲਾਂ ਨੂੰ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਸਕਿਲ ਅਧਾਰਿਤ ਐਜ਼ੂਕੇਸ਼ਨ, ਸ਼ਿਸਟਾਚਾਰ ਕਲਾਸਾਂ, ਕਰੀਅਰ ਗਾਇਡੈਂਸ ਤੇ ਵੀ ਧਿਆਨ ਕੇਂਦਰਤਿ ਕਰਨ ਲਈ ਕਿਹਾ | ਉਨ੍ਹਾਂ ਦੱਸਿਆ ਕਿ ਸੀ.ਕੇ.ਡੀ. ਸਕੂਲਾਂ ਵਿਚ ਸਕਰੀਨ ਫ੍ਰੀ ਕੋਡਿੰਗ ਦੀ ਸਿਖਲਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਉਂਦੇ ਸੈਸ਼ਨ ਤੋਂ ਸਕੂਲਾਂ ਵਿਚ ਏ.ਆਈ. ਆਧਾਰਿਤ ਐਜੂਕੇਸ਼ਨ ਅਤੇ ਰੋਬੋਟਿਕ ਲੈਬਜ਼ ਦੀ ਸ਼ੁਰੂਆਤ ਕਰਨ ਦੀ ਯੋਜਨਾ ਹੈ | ਇਸ ਮੌਕੇ ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਹਰਜੀਤ ਸਿੰਘ ਸਮੇਤ ਹੋਰ ਦੀਵਾਨ ਮੈਂਬਰਾਂ ਨਾਲ ਸਿੱਖਿਆ ਡਾਇਰੈਕਟਰ ਡਾ. ਏ. ਪੀ. ਐੱਸ. ਚਾਵਲਾ, ਡਿਪਟੀ ਡਾਇਰੈਕਟਰ ਉਰਮਿੰਦਰ ਕੌਰ ਤੇ ਹੋਰ ਪਿ੍ੰਸੀਪਲ ਸਾਹਿਬਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐੱਸ. ਐੱਮ. ਓ. ਡਾ. ਭਾਰਤੀ ਨੂੰ ਮੁਅੱਤਲ ਕਰਨ ਦੀ ਸਿਹਤ ਜਥੇਬੰਦੀਆਂ ਕੀਤੀ ਨਿੰਦਾ <br/> ਅਗਲੀ ਖ਼ਬਰ ਕੇਂਦਰੀ ਮੰਤਰੀ ਵਲੋਂ ਪੇਸ਼ ਬਜਟ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ
Ad Position 24