28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਐੱਸ. ਐੱਮ. ਓ. ਡਾ. ਭਾਰਤੀ ਨੂੰ ਮੁਅੱਤਲ ਕਰਨ ਦੀ ਸਿਹਤ ਜਥੇਬੰਦੀਆਂ ਕੀਤੀ ਨਿੰਦਾ <br/>

Ad Position 21
No active advertisement
ਅਜੀਤ ਡੈਸਕ 03-02-2026

ਅੰਮਿ੍ਤਸਰ, 2 ਫਰਵਰੀ (ਰੇਸ਼ਮ ਸਿੰਘ)-ਜਲਿ੍ਹਆਂਵਾਲਾ ਬਾਗ ਯਾਦਗਾਰੀ ਸਿਵਲ ਹਸਪਤਾਲ ਦੀ ਐੱਸ.ਐੱਮ.ਓ. ਡਾ: ਭਾਰਤੀ ਧਵਨ ਨੂੰ ਸਿਹਤ ਵਿਭਾਗ ਵਲੋਂ ਪ੍ਰਬੰਧਕੀ ਕਾਰਨਾਂ ਕਰਕੇ ਮੁਅੱਤਲ ਕੀਤੇ ਜਾਣ 'ਤੇ ਸਿਹਤ ਵਿਭਾਗ ਦੀਆਂ ਜਥੇਬੰਦੀਆਂ ਸਰਕਾਰ ਦੇ ਵਿਰੋਧ 'ਚ ਆ ਗਈਆਂ ਹਨ ਜਿਨ੍ਹਾਂ ਵਲੋਂ ਸਖਤ ਸ਼ਬਦਾਂ 'ਚ ਸਰਕਾਰੀ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਡਾ: ਭਾਰਤੀ ਨੂੰ ਤੁਰੰਤ ਅਹੁਦੇ 'ਤੇ ਬਹਾਲ ਕੀਤਾ ਜਾਵੇ ਤੇ ਉਨ੍ਹਾਂ ਖਿਲਾਫ ਕੀਤੀ ਕਾਰਵਾਈ ਰੱਦ ਕੀਤੀ ਜਾਵੇ | ਅੱਜ ਇੱਥੇ ਸਿਹਤ ਵਿਭਾਗ ਦੀਆਂ ਜਥੇਬੰਦੀਆਂ ਦੇ ਆਗੂ ਜਿਨ੍ਹਾਂ 'ਚ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਬਾਬਾ ਮਲਕੀਤ ਸਿੰਘ ਭੱਟੀ, ਬਲਦੇਵ ਸਿੰਘ ਝੰਡੇਰ, ਤਿ੍ਪਤਾ ਸ਼ਰਮਾ, ਜਗੀਰ ਕੌਰ, ਪਰਮਜੀਤ ਸਿੰਘ ਸੰਘਾ, ਕਸ਼ਮੀਰ ਸਿੰਘ ਕੰਗ, ਅਸ਼ੋਕ ਕੁਮਾਰ ਸ਼ਰਮਾ, ਆਰ. ਕੇ. ਦੇਵਗਨ ਆਦਿ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਸਮੁੱਚੀਆਂ ਜਥੇਬੰਦੀਆਂ ਜਿਨ੍ਹਾਂ ਰਾਜ ਫਾਰਮੇਸੀ ਆਫੀਸਰ ਐਸੋਸੀਏਸ਼ਨ, ਹੈਲਥ ਇੰਮਪਲਾਈਜ਼ ਐਸੋਸੀਏਸ਼ਨ, ਐੱਮ.ਐੱਲ.ਟੀ. ਐਸੋਸੀਏਸ਼ਨ, ਐੱਲ.ਐੱਚ.ਵੀ., ਏ.ਐੱਨ.ਐੱਮ. ਐਸੋਸੀਏਸ਼ਨ ਅਤੇ ਸਟਾਫ ਨਰਸ ਆਦਿ ਦੇ ਆਗੂਆਂ ਵਲੋਂ ਇਸ ਸਾਰੇ ਘਟਨਾਕ੍ਰਮ ਨੂੰ ਮੰਦਭਾਗਾ ਦਸਿਆ ਹੈ ਉਨ੍ਹਾਂ ਕਿਹਾ ਕਿ ਡਾ: ਭਾਰਤੀ ਇੱਕ ਕਾਰਜਸ਼ੀਲ ਅਤੇ ਆਪਣੇ ਕੰਮ ਨੂੰ ਸਮਰਪਿਤ ਅਧਿਕਾਰੀ ਹਨ, ਜਿਨ੍ਹਾਂ ਨੇ ਸਰਕਾਰੀ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿਚ ਹਮੇਸ਼ਾ ਮੋਹਰੀ ਰੋਲ ਨਿਭਾਇਆ ਹੈ | ਵੱਖ-ਵੱਖ ਪ੍ਰੋਗਰਾਮਾਂ ਨੂੰ ਸਿਰੇ ਚਾੜਨ ਵਿਚ ਆਪਣਾ ਅਹਿਮ ਯੋਗਦਾਨ ਸਦਾ ਹੀ ਪਾਇਆ | ਉਹ ਜਿੱਥੇ ਵੀ ਕਿਤੇ ਨਿਯੁਕਤ ਰਹੇ ਹਨ, ਉਨ੍ਹਾਂ ਦਾ ਕੰਮ ਉਥੋਂ ਦੇ ਲੋਕਾਂ ਕੋਲੋਂ ਤਸਦੀਕ ਕੀਤਾ ਜਾ ਸਕਦਾ ਹੈ | ਕਿਉਂਕਿ ਉਹ ਹਮੇਸ਼ਾਂ ਹੀ ਆਪਣੇ ਕੰਮ ਪ੍ਰਤੀ ਸਮਰਪਿਤ ਰਹੇ ਹਨ | ਇਸ ਕਾਰਵਾਈ ਨਾਲ ਇਸ ਅਧਿਕਾਰੀ ਦੇ ਮਨੋਬਲ ਨੂੰ ਡੂੰਘੀ ਸੱਟ ਵੱਜੀ ਹੈ ਅਤੇ ਮੁਲਾਜ਼ਮਾਂ ਦੇ ਮਨਾਂ ਵਿਚ ਵੀ ਭਾਰੀ ਰੋਸ ਹੈ ਕਿ ਅਗਰ ਇਸ ਤਰ੍ਹਾਂ ਦੇ ਤਨ ਦੇਹੀ ਨਾਲ ਕੰਮ ਕਰਨ ਵਾਲੇ ਅਧਿਕਾਰੀ ਨਾਲ ਇਹ ਵਤੀਰਾ ਹੋ ਸਕਦਾ ਹੈ ਤਾਂ ਸ਼ਿੱਦਤ ਨਾਲ ਕੰਮ ਕਰਨ ਦਾ ਫਾਇਦਾ ਕੀ ਹੈ | ਇਸ ਮੌਕੇ ਭੁਪਿੰਦਰ ਪਾਲ ਸਿੰਘ ਨਾਗਰਾ, ਨਿਰਮਲ ਸਿੰਘ ਚੰਡੇ, ਜਗਤਾਰ ਸਿੰਘ ਸੰਗਤਪੁਰਾ, ਅਮਰਜੀਤ ਕੌਰ, ਰਾਜਵਿੰਦਰ ਕੌਰ, ਗੁਰਮੀਤ ਕੌਰ, ਆਸ਼ਾ ਕੁਮਾਰੀ ਆਦਿ ਆਗੂ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਹਸਪਤਾਲ ਦੇ ਪਾਰਕਿੰਗ ਠੇਕੇ ਦੀ ਮਿਆਦ ਮੁੱਕੀ, ਨਵਾਂ ਠੇਕਾ ਲੈਣ ਨੂੰ ਕੋਈ ਵੀ ਠੇਕੇਦਾਰ ਨਹੀਂ ਰਾਜ਼ੀ- ਵ... ਅਗਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਵਲੋਂ ਅੱਠਵੀਂ ਤੋਂ ਬਾਅਦ ਪੰਜਵੀਂ ਜਮਾਤ ਲਈ ਬੋਰਡ ਤਰਜ਼ ਦੀਆਂ ਪ੍ਰੀਖਿਆਵਾਂ ਸ਼ੁਰੂ <br/>
Ad Position 24