ਅੰਮਿ੍ਤਸਰ, 2 ਫਰਵਰੀ (ਹਰਮਿੰਦਰ ਸਿੰਘ)-ਸ਼ਾਮ ਨੂੰ ਸਥਾਨਕ ਕੰਪਨੀ ਦੇ ਸਾਹਮਣੇ ਮਦਨ ਮੋਹਨ ਮਾਲਵਾਈਆ ਰੋਡ 'ਤੇ ਇਕ ਚੱਲਦੀ ਆਟੀਕਾ ਕਾਰ 'ਚ ਅਚਾਨਕ ਅੱਗ ਗਈ | ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਾਰ 'ਚ ਤਿੰਨ ਲੋਕ ਸਵਾਰ ਸਨ | ਇਸ ਸਬੰਧ ਵਿਚ ਕਾਰ ਸਵਾਰ ਨੌਜਵਾਨ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਛੋਟੇ ਬੱਚੇ ਦੇ ਨਾਲ ਮਦਨ ਮੋਹਨ ਮਾਲਵੀਆ ਰੋਡ ਤੋਂ ਨਿਕਲ ਰਿਹਾ ਸੀ ਕਿ ਪਿਛੋਂ ਆਏ ਆਟੋ ਚਾਲਕ 'ਤੇ ਉਸ ਦੀ ਆਟੀਕਾ ਕਾਰ 'ਚੋਂ ਧੂੰਆ ਨਿਕਲਣ ਬਾਰੇ ਦੱਸਿਆ ਜਿਸ ਨੇ ਮੌਕੇ 'ਤੇ ਕਾਰ ਨੂੰ ਰੋਕਿਆ ਅਤੇ ਆਪਣੇ ਪਰਿਵਾਰ ਨੂੰ ਕਾਰ 'ਚੋਂ ਬਾਹਰ ਕੱਢਿਆ ਅਤੇ ਆਪ ਅੱਗ ਬੁਝਾਉਣ 'ਚ ਲੱਗ ਗਿਆ | ਪਰ ਦੇਖਦਿਆਂ ਹੀ ਅੱਗ ਬੇਕਾਬੂ ਹੋ ਗਈ ਜਿਸ 'ਤੇ ਫਾਇਰ ਬਿ੍ਗੇਡ ਦੀ ਟੀਮ ਨੇ ਕਾਬੂ ਪਾਇਆ | ਅੱਗ ਲੱਗਣ ਦਾ ਕਾਰਨ ਕਾਰ ਦੀ ਵਾਇਰਿੰਗ ਦਾ ਸ਼ਾਰਟ ਸਰਕਟ ਹੋਣਾ ਮੰਨਿਆ ਜਾ ਰਿਹਾ ਹੈ |