12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਨਹਿਰੀ ਪਾਣੀ ਪ੍ਰੋਜੈਕਟ ਦੇ ਕੰਮ ਦੀ ਸਮੀਖਿਆ ਸੰਬੰਧੀ ਵਧੀਕ ਕਮਿਸ਼ਨਰ ਨੇ ਕੀਤੀ ਬੈਠਕ <br/>

Ad Position 21
No active advertisement
ਅਜੀਤ ਡੈਸਕ 04-02-2026
ਅੰਮਿ੍ਤਸਰ, 3 ਫਰਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀਆਂ ਹਦਾਇਤਾਂ 'ਤੇ ਨਿਗਮ ਦੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਵਿਸ਼ਵ ਬੈਂਕ ਸਹਾਇਤਾ ਨਾਲ ਤਿਆਰ ਹੋ ਰਹੇ ਨਹਿਰੀ ਪਾਣੀ ਸਪਲਾਈ ਪ੍ਰੋਜੈਕਟ ਦੇ ਕੰਮ ਦੀ ਸਮੀਖਿਆ ਬੈਠਕ ਕੀਤੀ | ਜਿਸ 'ਚ ਐੱਲ. ਐਂਡ. ਟੀ ਕੰਪਨੀ ਦੇ ਪ੍ਰੋਜੈਕਟ ਡਾਇਰੈਕਟਰ ਸੰਜੇ ਕੁਮਾਰ, ਪ੍ਰੋਜੈਕਟ ਡਾਇਰੈਕਟਰ ਕੁਲਦੀਪ ਸਿੰਘ ਸੈਣੀ, ਏਪੀਡੀ ਐੱਨ.ਪੀ. ਸਿੰਘ ਅਤੇ ਪੀਆਈਯੂ ਤੋਂ ਸੁਪਰਿੰਟੈਂਡਿੰਗ ਇੰਜੀਨੀਅਰ ਜਤਿੰਦਰ ਵਾਸੁਦੇਵ ਸਮੇਤ ਹੋਰ ਸੰਬੰਧਿਤ ਅਧਿਕਾਰੀ ਮੌਜੂਦ ਸਨ | ਇਸ ਦੌਰਾਨ ਪਾਈਪਲਾਈਨਾਂ ਵਿਛਾਉਣ, ਵਾਟਰ ਟ੍ਰੀਟਮੈਂਟ ਪਲਾਂਟਾਂ ਅਤੇ ਓਵਰ ਹੈੱਡ ਸਰਵਿਸ ਰਿਜ਼ਰਵਾਇਰਾਂ ਦੇ ਨਿਰਮਾਣ ਸਮੇਤ ਚੱਲ ਰਹੇ ਕੰਮਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਵਧੀਕ ਕਮਿਸ਼ਨਰ ਵਲੋਂ ਐੱਲ. ਐਂਡ. ਟੀ. ਕੰਪਨੀ ਨੂੰ ਆਪਣੇ ਮਜ਼ਦੂਰਾਂ ਦੀ ਗਿਣਤੀ ਵਧਾਉਣ ਅਤੇ ਕੰਮ ਦੀ ਰਫ਼ਤਾਰ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਕੀਤੀਆਂ | ਇਸ ਬੈਠਕ ਸਬੰਧੀ ਵਧੀਕ ਕਮਿਸ਼ਨਰ ਨੇ ਦੱਸਿਆ ਕਿ ਨਹਿਰੀ ਪਾਣੀ ਪ੍ਰੋਜੈਕਟ ਦਾ ਕੰਮ ਪੂਰੀ ਗਤੀ ਨਾਲ ਚੱਲ ਰਿਹਾ ਹੈ ਅਤੇ ਇਸ ਸਮੇਂ ਪਾਈਪਲਾਈਨ ਵਿਛਾਉਣ ਦਾ ਕੰਮ ਜਾਰੀ ਹੈ | ਉਨ੍ਹਾਂ ਦੱਸਿਆ ਕਿ ਵਾਟਰ ਟ੍ਰੀਟਮੈਂਟ ਪਲਾਂਟਾਂ ਦਾ ਲਗਭਗ 86 ਪ੍ਰਤੀਸ਼ਤ ਕੰਮ ਪੂਰਾ ਹੋ ਚੁੱਕਾ ਹੈ, ਜਦਕਿ 38 ਓਐਚਐਸਆਰ ਇਸ ਵੇਲੇ ਨਿਰਮਾਣ ਅਧੀਨ ਹਨ, ਜੋ ਕਿ ਐੱਲ. ਐਂਡ. ਟੀ. ਕੰਪਨੀ ਵਲੋਂ ਦਿੱਤੇ ਭਰੋਸੇ ਅਨੁਸਾਰ ਜਲਦ ਪੂਰੇ ਕੀਤੇ ਜਾਣਗੇ | ਓਐਚਐਸਆਰਾਂ ਦੇ ਕੰਮ ਨੂੰ ਤੇਜ਼ ਕਰਨ ਲਈ ਕੰਪਨੀ ਨੂੰ ਮਜ਼ਦੂਰਾਂ ਦੀ ਗਿਣਤੀ ਦੋਗੁਣੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਅਧੀਨ ਜੀ.ਆਈ.ਐੱਸ. ਆਧਾਰਿਤ ਸਰਵੇਖਣ ਦਾ ਕੰਮ ਵੀ ਜਾਰੀ ਹੈ ਅਤੇ 4 ਲੱਖ ਜਾਇਦਾਦਾਂ 'ਚੋਂ ਲਗਭਗ 32,000 ਜਾਇਦਾਦਾਂ ਦਾ ਸਰਵੇਖਣ ਪੂਰਾ ਕੀਤਾ ਜਾ ਚੁੱਕਾ ਹੈ | ਇਸ ਕੰਮ ਲਈ 30 ਸਰਵੇਅਰਾਂ ਦੀ ਇਕ ਟੀਮ ਕੰਮ ਕਰ ਰਹੀ ਹੈ | ਵਿਸ਼ਵ ਬੈਂਕ ਸਹਾਇਤਾ ਪ੍ਰਾਪਤ ਸਰਫ਼ੇਸ ਵਾਟਰ ਪ੍ਰੋਜੈਕਟ ਦੇ ਪੂਰਾ ਹੋਣ ਉਪਰੰਤ, ਅੰਮਿ੍ਤਸਰ ਦੇ ਨਾਗਰਿਕਾਂ ਨੂੰ ਓਐਚਐਸਆਰਾਂ ਰਾਹੀਂ ਹਫਤੇ ਦੇ ਸਾਰੇ ਅਤੇ ਪੂਰਾ ਦਿਨ ਨਹਿਰੀ ਆਧਾਰਿਤ ਪਾਣੀ ਦੀ ਸਪਲਾਈ ਪ੍ਰਦਾਨ ਕੀਤੀ ਜਾਵੇਗੀ, ਜੋ ਸ਼ਹਿਰ ਦੀ ਪਾਣੀ ਸਪਲਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਉਪਲਬਧੀ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਕਰਮਚਾਰੀ ਏਕਤਾ ਸੰਗਠਨ ਯੂਨੀਅਨ ਦੀ ਚੋਣ <br/> ਅਗਲੀ ਖ਼ਬਰ ਜੀ.ਪੀ.ਐੱਸ 'ਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
Ad Position 24