12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸੱਪਾਂ ਦੀ ਸੰਭਾਲ, ਪਛਾਣ ਤੇ ਮਨੁੱਖ-ਜੰਗਲੀ ਜੀਵ ਸਹਿ-ਹੋਂਦ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਣੰੂ <br/>

Ad Position 21
No active advertisement
ਅਜੀਤ ਡੈਸਕ 04-02-2026
ਅੰਮਿ੍ਤਸਰ, 3 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ ਕਾਲਜ, ਅੰਮਿ੍ਤਸਰ ਦੇ ਰਸਾਇਣ ਵਿਗਿਆਨ ਅਤੇ ਬਾਇਓਟੈਕਨਾਲੋਜੀ ਵਿਭਾਗ ਦੁਆਰਾ ਕੇਸ਼ੋਪੁਰ ਮੈਣੀ 'ਚ ਕਰਵਾਏ ਤਿੰਨ ਰੋਜਾਂ ਕੁਦਰਤ ਕੈਂਪ ਦੇ ਦੂਜੇ ਦਿਨ, ਸੱਪਾਂ ਦੀ ਸੰਭਾਲ, ਪਛਾਣ ਅਤੇ ਮਨੁੱਖ-ਜੰਗਲੀ ਜੀਵ ਸਹਿ-ਹੋਂਦ ਬਾਰੇ ਇਕ ਜਾਣਕਾਰੀ ਭਰਪੂਰ ਸੈਸ਼ਨ ਕਰਵਾਇਆ ਗਿਆ | ਇਸ ਸੈਸ਼ਨ ਦਾ ਸੰਚਾਲਨ ਜੰਗਲੀ ਜੀਵ ਅਤੇ ਵਾਤਾਵਰਨ ਮਾਹਿਰ ਮਾਨਿਕ ਕਪੂਰ ਦੁਆਰਾ ਕੀਤਾ ਗਿਆ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸੱਪਾਂ ਦੇ ਕੁਦਰਤੀ ਨਿਵਾਸ ਸਥਾਨਾਂ, ਉਨ੍ਹਾਂ ਦੀ ਵਾਤਾਵਰਨਕ ਭੂਮਿਕਾ ਅਤੇ ਸੁਰੱਖਿਅਤ ਸਹਿ-ਹੋਂਦ ਲਈ ਉਪਾਵਾਂ ਤੋਂ ਜਾਣੰੂ ਕਰਵਾਇਆ | ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਦੱਸਿਆ ਕਿ ਇਹ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਤੇ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪ੍ਰੀਸ਼ਦ (ਪੀ. ਐੱਸ. ਸੀ. ਐੱਸ. ਟੀ.) ਦੁਆਰਾ ਸਮਰਥਤ ਸੰਭਾਲ ਸਿੱਖਿਆ ਅਤੇ ਜਾਗਰੂਕਤਾ ਪ੍ਰੋਗਰਾਮਾਂ ਦੀ ਇਕ ਲੜੀ ਦਾ ਹਿੱਸਾ ਹੈ | ਪੀ. ਐੱਸ. ਸੀ. ਐੱਸ. ਟੀ. ਦਾ ਉਦੇਸ਼ ਵਿਦਿਆਰਥੀਆਂ ਨੂੰ ਕੁਦਰਤ ਅਤੇ ਜੈਵ ਵਿਭਿੰਨਤਾ ਪ੍ਰਤੀ ਸੰਵੇਦਨਸ਼ੀਲ ਬਣਾਉਣਾ ਹੈ | ਅਜਿਹੇ ਕੈਂਪ ਨੌਜਵਾਨ ਪੀੜ੍ਹੀ ਨੂੰ ਵਾਤਾਵਰਣ ਸਥਿਰਤਾ ਵੱਲ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ | ਕੈਂਪ 'ਚ ਮਾਹਿਰ ਮਾਨਿਕ ਕਪੂਰ ਨੇ ਸੱਪਾਂ ਬਾਰੇ ਮਿੱਥਾਂ ਅਤੇ ਡਰਾਂ ਨੂੰ ਦੂਰ ਕੀਤਾ ਅਤੇ ਵਾਤਾਵਰਣ ਪ੍ਰਣਾਲੀ ਵਿਚ ਉਨ੍ਹਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ | ਉਨ੍ਹਾਂ ਨੇ ਸਥਾਨਕ ਸੱਪਾਂ ਦੀਆਂ ਕਿਸਮਾਂ ਦੀ ਪਛਾਣ ਕਰਨ, ਉਨ੍ਹਾਂ ਦੇ ਜ਼ਹਿਰੀਲੇ ਅਤੇ ਗੈਰ-ਜ਼ਹਿਰੀਲੇ ਹੋਣ ਦੀਆਂ ਵਿਸ਼ੇਸ਼ਤਾਵਾਂ, ਅਤੇ ਐਮਰਜੈਂਸੀ ਦੀ ਸਥਿਤੀ 'ਚ ਕੀਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵਿਸਤਿ੍ਤ ਜਾਣਕਾਰੀ ਪ੍ਰਦਾਨ ਕੀਤੀ | ਵਿਦਿਆਰਥੀਆਂ ਨੇ ਸਵਾਲ-ਜਵਾਬ ਸੈਸ਼ਨ ਰਾਹੀਂ ਆਪਣੀ ਉਤਸੁਕਤਾ ਨੂੰ ਵੀ ਸੰਤੁਸ਼ਟ ਕੀਤਾ | ਇਸ ਮੌਕੇ ਡਾ. ਰਵੀ ਸ਼ਰਮਾ ਨੇ ਕਿਹਾ ਕਿ ਸੱਪ ਵਾਤਾਵਰਨ ਸੰਤੁਲਨ ਦਾ ਇਕ ਅਨਿੱਖੜਵਾਂ ਅੰਗ ਹਨ | ਡਰ ਦੀ ਬਜਾਏ ਜਾਗਰੂਕਤਾ, ਮਨੁੱਖ-ਜੰਗਲੀ ਜੀਵ ਟਕਰਾਅ ਨੂੰ ਘਟਾ ਸਕਦੀ ਹੈ | ਇਹ ਕੈਂਪ ਵਿਦਿਆਰਥੀਆਂ ਨੂੰ ਇਨ੍ਹਾਂ ਜੀਵਾਂ ਨੂੰ ਸਮਝਣ ਅਤੇ ਸੰਭਾਲ 'ਚ ਆਪਣੀ ਭੂਮਿਕਾ ਨਿਭਾਉਣ ਲਈ ਇਕ ਸੁਰੱਖਿਅਤ ਪਲੇਟਫਾਰਮ ਪ੍ਰਦਾਨ ਕਰਦਾ ਹੈ | ਇਸ ਮੌਕੇ ਸਾਤਵਿਕ ਅਤੇ ਪ੍ਰੋ. ਰਘੂ ਰਾਜ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਪਰਿੰਗ ਡੇਲ ਸਕੂਲ ਵਿਖੇ ਅਧਿਆਪਕਾਂ ਲਈ ਕੌਂਸਲਿੰਗ 'ਤੇ ਅਧਾਰਿਤ ਵਿਸ਼ੇਸ਼ ਸੈਸ਼ਨ ਕਰਵਾਇਆ <br/> ਅਗਲੀ ਖ਼ਬਰ ਨਗਰ ਨਿਗਮ ਕਰਮਚਾਰੀ ਏਕਤਾ ਸੰਗਠਨ ਯੂਨੀਅਨ ਦੀ ਚੋਣ <br/>
Ad Position 24