12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਲੜਕੀ ਤੋਂ ਮੋਬਾਈਲ ਫੋਨ ਖੋਹ ਕੇ ਦੌੜੇ ਲੁਟੇਰੇ ਪੁਲਿਸ ਵਲੋਂ ਕਾਬੂ <br/>

Ad Position 21
No active advertisement
ਅਜੀਤ ਡੈਸਕ 04-02-2026
ਅੰਮਿ੍ਤਸਰ, 3 ਫਰਵਰੀ (ਰੇਸ਼ਮ ਸਿੰਘ)-ਟਿਊਸ਼ਨ ਪੜ੍ਹ ਕੇ ਘਰ ਪਰਤ ਰਹੀ ਇਕ ਲੜਕੀ ਪਾਸੋਂ ਮੋਬਾਈਲ ਫੋਨ ਖੋਹ ਕੇ ਦੌੜੇ 2 ਲੁਟੇਰਿਆਂ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਪਾਸੋਂ ਖੋਹੇ ਗਏ ਮੋਬਾਈਲ ਫੋਨ ਤੋਂ ਇਲਾਵਾ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੀਆਂ 4 ਐਕਟਿਵਾ ਸਕੂਟਰੀਆਂ ਵੀ ਬਰਾਮਦ ਕੀਤੀਆਂ ਹਨ | ਇਹ ਪ੍ਰਗਟਾਵਾ ਥਾਣਾ ਛਾਉਣੀ ਦੇ ਮੁਖੀ ਸਬ ਇੰਸ: ਜਤਿੰਦਰ ਸਿੰਘ ਨੇ ਕਰਦਿਆਂ ਦਸਿਆ ਕਿ ਗਿ੍ਫਤਾਰ ਕੀਤੇ ਨੌਜਵਾਨਾਂ ਦੀ ਸ਼ਨਾਖਤ ਜਸਜੀਤ ਸਿੰਘ ਵਾਸੀ ਪਿੰਡ ਰਣੀਕੇ ਤੇ ਅੰਸ਼ਪ੍ਰੀਤ ਸਿੰਘ ਵਾਸੀ ਪਿੰਡ ਲਧੋਵਾਲ ਘਰਿੰਡਾ ਵਜੋਂ ਹੋਈ ਹੈ | ਉਨ੍ਹਾਂ ਦਸਿਆ ਕਿ ਇਹ ਘਟਨਾ ਬੀਤੇ 28 ਜਨਵਰੀ ਦੀ ਹੈ ਜਦੋਂ ਕਿ ਲੜਕੀ ਅਮੀਸ਼ਾ ਸਰੀਨ ਵਾਸੀ ਪੁਤਲੀਘਰ ਜੋ ਕਿ ਦਸਵੀਂ ਜਮਾਤ ਦੀ ਵਿਦਿਆਰਥਣ ਹੈ ਟਿਊਸ਼ਨ ਪੜ੍ਹ ਕੇ ਆਪਣੇ ਘਰ ਪਰਤ ਰਹੀ ਸੀ ਤਾਂ ਰਸਤੇ 'ਚ ਦੋ ਨੌਜਵਾਨ ਜੋ ਐਕਟਿਵਾ ਸਕੂਟਰੀ 'ਤੇ ਸਵਾਰ ਸਨ ਵਲੋਂ ਉਸ ਪਾਸੋਂ ਮੋਬਾਈਲ ਫੋਨ ਖੋਹ ਲਿਆ ਗਿਆ ਸੀ | ਇਸ ਮਾਮਲੇ 'ਚ ਪੁਲਿਸ ਵਲੋਂ ਕੈਮਰੇ ਖੰਗਾਲੇ ਗਏ ਤੇ ਮੁਲਜ਼ਮਾਂ ਦਾ ਖੁਰਾ ਖੋਜ ਨੱਪ ਕੇ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ | ਪੁਲਿਸ ਵਲੋਂ ਦੋਵਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਅਤੇ ਇਨ੍ਹਾਂ ਪਾਸੋਂ ਹੋਰ ਵੀ ਪੁਛਗਿੱਛ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਨਕਲੀ ਸਿਹਤ ਮੰਤਰੀ ਬਣ ਕੇ ਐੱਸ.ਐੱਮ.ਓ. ਨੂੰ ਫੋਨ ਕਰਨ ਵਾਲਾ ਗੋਤਾਖੋਰ ਨਿਕਲਿਆ ਅਗਲੀ ਖ਼ਬਰ ਰਾਜੀਵ ਅਨੇਜਾ ਨੇ ਕੇਂਦਰੀ ਬਜਟ ਨੂੰ ਦੱਸਿਆ ਆਮ ਨਾਗਰਿਕ ਦੇ ਹਿੱਤ ਦਾ ਬਜਟ <br/>
Ad Position 24