12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਨਕਲੀ ਸਿਹਤ ਮੰਤਰੀ ਬਣ ਕੇ ਐੱਸ.ਐੱਮ.ਓ. ਨੂੰ ਫੋਨ ਕਰਨ ਵਾਲਾ ਗੋਤਾਖੋਰ ਨਿਕਲਿਆ

Ad Position 21
No active advertisement
ਨਕਲੀ ਸਿਹਤ ਮੰਤਰੀ ਦੀ ਗਿ੍ਫ਼ਤਾਰੀ ਦਾ ਖੁਲਾਸਾ ਕਰਦੇ ਹੋਏ ਡੀ.ਸੀ.ਪੀ. ਆਲਮ ਵਿਜੈ ਸਿੰਘ ਨਾਲ ਬੈਠੇ ਸਿਵਲ ਸਰਜ਼ਨ ਡਾ: ਸਤਿੰਦਰਜੀਤ ਸਿੰਘ ਤੇ ਨਾਲ ਬੈਠੇ ਡਾ: ਰਜਨੀਸ਼ | ਤਸਵੀਰ: ਹਰਜੀਤ ਸਿੰਘ<br/> 04-02-2026

ਅੰਮਿ੍ਤਸਰ, 3 ਫਰਵਰੀ (ਰੇਸ਼ਮ ਸਿੰਘ)-ਅੰਮਿ੍ਤਸਰ ਪੁਲਿਸ ਨੇ ਅਜਿਹੇ ਵਿਅਕਤੀ ਨੂੰ ਗਿ੍ਫਤਾਰ ਕੀਤਾ ਹੈ ਜੋ ਖੁਦ ਨੂੰ ੂ ਸਿਹਤ ਮੰਤਰੀ ਦਸ ਕੇ ਸਿਹਤ ਵਿਭਾਗ ਦੇ ਅਧਿਕਾਰੀਆਂ 'ਤੇ ਦਬਾਅ ਪਾ ਰਿਹਾ ਸੀ ਜਦੋਂ ਕਿ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੂੰ ਜਦੋਂ ਪਤਾ ਲਗਿਆ ਤਾਂ ਉਨ੍ਹਾਂ ਪੁਲਿਸ ਨੂੰ ਅਜਿਹੇ ਵਿਅਕਤੀ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ | ਜਿਸ ਉਪਰੰਤ ਪੁਲਿਸ ਵਲੋਂ ਇਕ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਜੋ ਪੇਸ਼ੇ ਤੋਂ ਗੋਤਾਖੋਰ ਨਿਕਲਿਆ ਹੈ | ਇਹ ਪ੍ਰਗਟਾਵਾ ਅੱਜ ਡੀ.ਸੀ.ਪੀ. ਵਿਜੈ ਆਲਮ ਸਿੰਘ ਨੇ ਦਸਿਆ ਕਿ ਗਿ੍ਫਤਾਰ ਕੀਤੇ ਵਿਅਕਤੀ ਦੀ ਸ਼ਨਾਖਤ ਹਰਜੀਤ ਸਿੰਘ (57) ਵਾਸੀ ਗੁਰਬਖਸ਼ ਨਗਰ ਅੰਮਿ੍ਤਸਰ ਵਜੋਂ ਹੋਈ ਹੈ ਜੋ ਕਿ ਪੰਜਵੀਂ ਜਮਾਤ ਪਾਸ ਹੈ ਅਤੇ ਕਿੱਤੇ ਵਲੋਂ ਨਿੱਜੀ ਗੋਤਾਖੋਰ ਦਸਿਆ ਗਿਆ ਹੈ | ਉਨ੍ਹਾਂ ਦਸਿਆ ਕਿ ਇਥੇ ਸਿਵਲ ਹਸਪਤਾਲ ਅੰਮਿ੍ਤਸਰ ਵਿਖੇ ਤਾਇਨਾਤ ਇੱਕ ਸੀਨੀਅਰ ਮੈਡੀਕਲ ਅਫਸਰ ਨੇ ਦਸਿਆ ਕਿ ਉਸਦੇ ਫੋਨ 'ਤੇ ਇਕ ਵਿਅਕਤੀ ਨੇ ਫੋਨ ਕਰਕੇ ਆਪਣੇ ਆਪ ਨੂੰ ਸਿਹਤ ਮੰਤਰੀ ਡਾ: ਬਲਬੀਰ ਸਿੰਘ ਦਸਦਿਆਂ ਹਸਪਤਾਲ ਦੇ ਪ੍ਰਬੰਧਾਂ 'ਚ ਦਖਲ ਅੰਦਾਜ਼ੀ ਦੀ ਕੋਸ਼ਿਸ ਕੀਤੀ ਤੇ ਫੋਨ ਕਰਕੇ ਕੁਝ ਸਟਾਫ ਮੈਂਬਰਾਂ ਨੂੰ ਸੇਵਾ ਤੋਂ ਹਟਾਉਣ, ਇਕ ਕੱਢੇ ਗਏ ਸੁਰਖਿਆ ਗਾਰਡ ਦੀਆਂ ਸੇਵਾਵਾਂ ਜ਼ਾਰੀ ਰੱਖਣ ਲਈ ਦਬਾਅ ਤੇ ਹਸਪਤਾਲ ਸਟਾਫ ਵਿਰੋਧ ਅਪਮਾਨਜਨਕ ਟਿੱਪਣੀਆਂ ਤੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਨ ਦਾ ਦਾਅਵੇ ਕੀਤੇ ਤੇ ਵਾਰ ਵਾਰ ਫੋਨ ਕਰਕੇ ਐੱਸ.ਐੱਮ.ਓ. 'ਤੇ ਦਬਾਅ ਪਾਇਆ | ਸੀਨੀਅਰ ਮੈਡੀਕਲ ਅਧਿਕਾਰੀ ਡਾ: ਰਜਨੀਸ਼ ਵਲੋਂ ਇਸਦੀ ਜਾਣਕਾਰੀ ਸਿਵਲ ਸਰਜ਼ਨ ਡਾ: ਸਤਿੰਦਰਜੀਤ ਸਿੰਘ ਬਜਾਜ ਨੂੰ ਦਿੱਤੀ ਜਿਨ੍ਹਾਂ ਇਹ ਮੁੱਦਾ ਸਿਹਤ ਮੰਤਰੀ ਡਾ: ਬਲਬੀਰ ਸਿੰਘ ਦੇ ਧਿਆਨ 'ਚ ਲਿਆਂਦਾ ਤਾਂ ਉਨ੍ਹਾਂ ਪੁਲਿਸ ਕਮਿਸ਼ਨਰ ਨੂੰ ਇਸ ਮਾਮਲੇ 'ਚ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ | ਗਿ੍ਫਤਾਰ ਕੀਤੇ ਵਿਅਕਤੀ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ ਅਤੇ ਉਸ ਖਿਲਾਫ ਅੱਧੀ ਦਰਜ਼ਨ ਦੇ ਕਰੀਬ ਮਾਮਲੇ ਵੱਖ ਵੱਖ ਦਰਜ ਹਨ | ਪੁਲਿਸ ਵਲੋਂ ਉਕਤ ਵਿਅਕਤੀ ਨੂੰ ਗੇਟ ਹਕੀਮਾਂ ਇਲਾਕੇ ਤੋਂ ਗਿ੍ਫਤਾਰ ਕਰਕੇ ਉਸ ਖਿਲਾਫ ਥਾਣਾ ਰਾਮ ਬਾਗ ਵਿਖੇਮ ਮਾਮਲਾ ਦਰਜ ਕਰ ਲਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਸ. ਸ਼ਾਮ ਸਿੰਘ ਅਟਾਰੀਵਾਲਾ ਦੇ ਸ਼ਹੀਦੀ ਦਿਹਾੜੇ 'ਤੇ ਰਾਜ ਪੱਧਰੀ ਸਮਾਗਮ ਕਰਵਾਏਗੀ <br/> ਅਗਲੀ ਖ਼ਬਰ ਲੜਕੀ ਤੋਂ ਮੋਬਾਈਲ ਫੋਨ ਖੋਹ ਕੇ ਦੌੜੇ ਲੁਟੇਰੇ ਪੁਲਿਸ ਵਲੋਂ ਕਾਬੂ <br/>
Ad Position 24