ਅੰਮਿ੍ਤਸਰ, 4 ਫਰਵਰੀ (ਰੇਸ਼ਮ ਸਿੰਘ)-ਸਿਲਵਰ ਜੋਨ ਫਾਊਾਡੇਸ਼ਨ ਨਵੀਂ ਦਿੱਲੀ ਵਲੋਂ ਕਰਵਾਏ ਗਏ ਲਿਟਲ ਸਟਾਰ ਓਲੰਪਿਆਡ (ਗਣਿਤ ਅਤੇ ਅੰਗਰੇਜ਼ੀ) ਵਿਚ ਅੰਮਿ੍ਤਸਰ ਦੀ ਹੋਣਹਾਰ ਵਿਦਿਆਰਥਣ ਸੋਨਾਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ | ਕੇਵਲ 5 ਸਾਲ ਦੀ ਉਮਰ ਵਿਚ ਇਹ ਉਪਲਬਧੀ ਹਾਸਲ ਕਰਨ ਵਾਲੀ ਸੋਨਾਲੀ ਕਲਾਸ ਐਲ.ਕੇ.ਜੀ. ਦੀ ਵਿਦਿਆਰਥਣ ਹੈ ਜੋ ਇਥੇ ਸੇਂਟ ਜੋਸੇਫ਼ਸ ਸਕੂਲ ਵਿਚ ਪੜ੍ਹਦੀ ਹੈ | ਛੋਟੀ ਉਮਰ ਵਿਚ ਹੀ ਗਣਿਤ ਅਤੇ ਅੰਗਰੇਜ਼ੀ ਵਿਸ਼ਿਆ ਵਿਚ ਉਸਦੀ ਗਹਿਰੀ ਸਮਝ ਅਤੇ ਮਿਹਨਤ ਇਹ ਸਾਬਤ ਕਰਦੀ ਹੈ ਕਿ ਪ੍ਰਤਿਭਾ ਉਮਰ ਦੀ ਮੁਹਤਾਜ ਨਹੀਂ ਹੁੰਦੀ | ਸੋਨਾਲੀ ਦੇ ਪਿਤਾ ਚੰਦਰ ਮੋਹਨ ਅਤੇ ਮਾਤਾ ਸੁਨੀਤਾ ਨੇ ਧੀ ਦੀ ਇਸ ਸਫਲਤਾ 'ਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਸੋਨਾਲੀ ਪੜ੍ਹਾਈ ਦੇ ਨਾਲ-ਨਾਲ ਅਨੁਸ਼ਾਸਨ ਅਤੇ ਮਿਹਨਤ ਨੂੰ ਵੀ ਬਰਾਬਰ ਮਹੱਤਵ ਦਿੰਦੀ ਹੈ | ਉਨ੍ਹਾਂ ਨੇ ਸਕੂਲ ਦੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੇ ਮਾਰਗਦਰਸ਼ਨ ਨਾਲ ਸੋਨਾਲੀ ਨੂੰ ਅੱਗੇ ਵਧਣ ਦੀ ਪ੍ਰੇਰਣਾ ਮਿਲੀ | ਸੋਨਾਲੀ ਦਾ ਸੁਪਨਾ ਹੈ ਕਿ ਉਹ ਭਵਿੱਖ ਵਿਚ ਸਕੂਲ ਦੀ ਪਿ੍ੰਸੀਪਲ ਬਣੇ ਅਤੇ ਬੱਚਿਆਂ ਨੂੰ ਗੁਣਵਤਾਪੂਰਕ ਸਿੱਖਿਆ ਦੇ ਕੇ ਉਨ੍ਹਾਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰੇ | ਉਸਦੀ ਇਸ ਉਪਲਬਧੀ ਨਾਲ ਨਾ ਸਿਰਫ ਪਰਿਵਾਰ, ਸਗੋਂ ਪੂਰਾ ਸਕੂਲ ਅਤੇ ਅੰਮਿ੍ਤਸਰ ਸ਼ਹਿਰ ਗੌਰਵ ਮਹਿਸੂਸ ਕਰ ਰਿਹਾ ਹੈ |