19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

'ਡਾ. ਬੀ. ਆਰ. ਅੰਬੇਡਕਰ: ਆਧੁਨਿਕ ਭਾਰਤ ਦੇ ਨਿਰਮਾਤਾ' ਵਿਸ਼ੇ 'ਤੇ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 05-02-2026
ਅੰਮਿ੍ਤਸਰ, 4 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ. ਆਰ. ਅੰਬੇਡਕਰ ਚੇਅਰ ਵਲੋਂ ਉਪ ਕੁਲਪਤੀ ਪ੍ਰੋ.(ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਡਿਪਾਰਟਮੈਂਟ ਆਫ਼ ਲਾਅਜ਼ ਨਾਲ ਮਿਲ ਕੇ 'ਡਾ. ਬੀ. ਆਰ. ਅੰਬੇਡਕਰ : ਆਧੁਨਿਕ ਭਾਰਤ ਦੇ ਨਿਰਮਾਤਾ' ਵਿਸ਼ੇ 'ਤੇ ਇਕ ਨੈਸ਼ਨਲ ਸੈਮੀਨਾਰ ਕਰਵਾਇਆ ਗਿਆ ਜਿਸ 'ਚ ਮੁੱਖ ਵਕਤਾ ਵਜੋਂ ਪ੍ਰੋ. (ਡਾ.) ਰਤਨ ਸਿੰਘ, ਉਪ ਕੁਲਪਤੀ ਜਗਤ ਗੁਰੂ ਨਾਨਕ ਦੇਵ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਨੇ ਸ਼ਿਰਕਤ ਕੀਤੀ | ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਆਫ਼ ਸਟੂਡੈਂਟ ਵੈਲਫੇਅਰ ਡਾ. ਸਤਨਾਮ ਸਿੰਘ ਦਿਓਲ ਵੀ ਮੌਜੂਦ ਸਨ | ਉਦਘਾਟਨੀ ਸੈਸ਼ਨ 'ਚ ਡਾ. ਬੀ. ਆਰ. ਅੰਬੇਡਕਰ ਚੇਅਰ ਦੀ ਜੇ. ਆਰ. ਐੱਫ਼ ਡਾ. ਪੂਨੀਤ ਕੌਰ ਨੇ ਆਪਣੇ ਵਿਚਾਰ ਪੇਸ਼ ਕੀਤੇ | ਚੇਅਰ ਦੇ ਪ੍ਰੋ. (ਡਾ.) ਪਵਨ ਕੁਮਾਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ | ਅਸਿਸਟੈਂਟ ਪ੍ਰੋਫੈਸਰ ਡਾ. ਹਰਕਿਰਨਦੀਪ ਕੌਰ ਨੇ ਮੁੱਖ ਵਕਤਾ ਪ੍ਰੋ. (ਡਾ.) ਰਤਨ ਸਿੰਘ ਨਾਲ ਜਾਣ ਪਛਾਣ ਕਰਵਾਈ | ਸੈਸ਼ਨਾਂ ਦੀ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਸਿਸਟੈਂਟ ਪ੍ਰੋਫੈਸਰ ਡਾ. ਹਰਪ੍ਰੀਤ ਸਿੰਘ, ਯੂਨੀਵਰਸਿਟੀ ਆਫ਼ ਦਿੱਲੀ ਦੇ ਲਾਅ ਸੈਂਟਰ-1 ਦੇ ਡਾ. ਪਰਵੀਨ ਤੇ ਡਾ. ਗੁਰਪ੍ਰੀਤ ਸਿੰਘ ਸਮੇਤ ਹੋਰ ਅਧਿਆਪਕਾਂ ਨੇ ਕੀਤੀ | ਅੰਤ ਵਿਚ ਡਿਪਾਰਟਮੈਂਟ ਆਫ਼ ਲਾਅਜ਼ ਦੀ ਹੈੱਡ ਡਾ. ਮੀਨੂ ਵਰਮਾ ਨੇ ਸਮਾਪਤੀ ਭਾਸ਼ਣ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਸੁਲਤਾਨਵਿੰਡ ਪੱਤੀ ਬੈਹਣੀਵਾਲ ਵਿਖੇ ਸੜਕ ਕਿਨਾਰੇ ਪਏ ਕੂੜੇ ਕਾਰਨ ਇਲਾਕੇ ਵਿਚ ਫੈਲ ਰਹੀ ਬਦਬੂ <br/> ਅਗਲੀ ਖ਼ਬਰ ਲਿਟਲ ਸਟਾਰ ਓਲੰਪੀਆਨ 2026 ਵਿਚ ਅੰਮਿ੍ਤਸਰ ਦੀ ਸੋਨਾਲੀ ਨੇ ਹਾਸਲ ਕੀਤਾ ਦੂਜਾ ਸਥਾਨ <br/>
Ad Position 24