19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸੁਲਤਾਨਵਿੰਡ ਪੱਤੀ ਬੈਹਣੀਵਾਲ ਵਿਖੇ ਸੜਕ ਕਿਨਾਰੇ ਪਏ ਕੂੜੇ ਕਾਰਨ ਇਲਾਕੇ ਵਿਚ ਫੈਲ ਰਹੀ ਬਦਬੂ <br/>

Ad Position 21
No active advertisement
ਅਜੀਤ ਡੈਸਕ 05-02-2026
ਸੁਲਤਾਨਵਿੰਡ, 4 ਫਰਵਰੀ (ਗੁਰਨਾਮ ਸਿੰਘ ਬੁੱਟਰ)-ਹਲਕਾ ਦੱਖਣੀ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਪੱਤੀ ਬੈਹਣੀਵਾਲ ਪਿੰਡ ਸੁਲਤਾਨਵਿੰਡ ਵਿਖੇ ਸੜਕ ਕਿਨਾਰੇ ਲੱਗੇ ਕੂੜੇ ਦੇ ਢੇਰ ਕਾਰਨ ਜਿੱਥੇ ਇਲਾਕਾ ਵਾਸੀਆਂ ਨੂੰ ਲੰਘਣ ਲਈ ਮਜਬੂਰ ਹੋਣਾ ਪੈਂਦਾ ਹੈ ਉੱਥੇ ਹੀ ਕੂੜੇ ਦੇ ਢੇਰ ਤੋਂ ਬਦਬੂਅ ਫੈਲ ਰਹੀ ਹੈ | ਇਸ ਮੌਕੇ ਗੱਲਬਾਤ ਕਰਦਿਆਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਪਿੰਡ ਸੁਲਤਾਨਵਿੰਡ ਤੋਂ ਜੀ. ਟੀ. ਰੋਡ ਜੋੜਦੀ ਲਿੰਕ ਰੋਡ ਵਿਖੇ ਪਿਛਲੇ ਕਈ ਦਿਨਾ ਤੋਂ ਕੂੜਾ ਪਿਆ ਹੈ ਜੋ ਗੰਦਗੀ ਫੈਲਾ ਰਿਹਾ ਹੈ ਅਤੇ ਕੂੜੇ ਦੇ ਢੇਰ ਕੋਲੋਂ ਲੰਘਣ ਲਈ ਲੋਕਾਂ ਨੂੰ ਮੂੰਹ ਢੱਕ ਕੇ ਲੰਘਣਾ ਪੈਂਦਾ ਹੈ ਉਨ੍ਹਾਂ ਦੱਸਿਆ ਕਿ ਕੂੜਾ ਚੁੱਕਣ ਵਾਲੀਆਂ ਗੱਡੀਆਂ ਕੂੜਾ ਚੁੱਕਣ ਦੀ ਬਜਾਏ ਗੱਡੀਆਂ ਦਾ ਹੂਟਰ ਮਾਰ ਕੇ ਲੰਘ ਜਾਂਦੀਆਂ ਹਨ | ਇਸ ਰੋਡ 'ਤੇ ਦੋ ਪ੍ਰਾਈਵੇਟ ਸਕੂਲ ਵੀ ਹਨ ਜਿੱਥੇ ਸਕੂਲ ਬੱਚਿਆਂ ਨੂੰ ਲੰਘਣ ਲਈ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀ ਹਨ ਉਨ੍ਹਾਂ ਦੱਸਿਆ ਕਿ ਇਸ ਕੂੜੇ ਦੀ ਸਮੱਸਿਆ ਸੰਬੰਧੀ ਕਈ ਵਾਰ ਸੰਬੰਧਤ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਪਰ ਕੋਈ ਸੁਣਵਾਈ ਨਹੀਂ ਹੋਈ ਉਨ੍ਹਾਂ ਕਿਹਾ ਅਸੀ ਪ੍ਰਸ਼ਾਸਨ ਤੋਂ ਦੁਬਰਾ ਫੇਰ ਤੋਂ ਮੰਗ ਕਰਦੇ ਹਾਂ ਕਿ ਸੜਕ ਕਿਨਾਰੇ ਪਏ ਕੂੜੇ ਦੇ ਢੇਰ ਨੂੰ ਜਿੰਨੀ ਛੇਤੀ ਹੋ ਸਕੇ ਚੁਕਵਾਇਆ ਜਾਵੇ ਤਾਂ ਜੋ ਇਲਾਕਾ ਵਾਸੀ ਵੀ ਸੁੱਖ ਦੀ ਨੀਂਦ ਬਤੀਤ ਕਰ ਸਕਣ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੇ ਸ਼ਾਰਟ ਸਰਕਟ ਨਾਲ ਘਰ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ <br/> ਅਗਲੀ ਖ਼ਬਰ 'ਡਾ. ਬੀ. ਆਰ. ਅੰਬੇਡਕਰ: ਆਧੁਨਿਕ ਭਾਰਤ ਦੇ ਨਿਰਮਾਤਾ' ਵਿਸ਼ੇ 'ਤੇ ਸੈਮੀਨਾਰ ਕਰਵਾਇਆ
Ad Position 24