19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਬਿਜਲੀ ਦੇ ਸ਼ਾਰਟ ਸਰਕਟ ਨਾਲ ਘਰ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ <br/>

Ad Position 21
No active advertisement
ਅਜੀਤ ਡੈਸਕ 05-02-2026
ਛੇਹਰਟਾ, 4 ਫਰਵਰੀ (ਪੱਤਰ ਪ੍ਰੇਰਕ)-ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਦਸਮੇਸ਼ ਐਵੀਨਿਊ ਖੰਡਵਾਲਾ ਵਿਖ਼ੇ ਬੀਤੇ ਦਿਨ ਇੱਕ ਘਰ ਦੀ ਉੱਪਰਲੀ ਮੰਜ਼ਿਲ ਨੂੰ ਦੁਪਹਿਰ ਵੇਲੇ ਬਿਜਲੀ ਦੇ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦੇ ਹੋਏ ਪੀੜਤ ਪ੍ਰਭਪਾਲ ਕੌਰ ਨੇ ਦੱਸਿਆ ਕਿ ਅਸੀਂ ਪਿਛਲੇ ਕਰੀਬ 25 ਸਾਲ ਤੋਂ ਇਸ ਜਗ੍ਹਾ 'ਤੇ ਰਹਿ ਰਹੇ ਹਾਂ ਤੇ ਮੇਰੇ ਪਿਤਾ ਬਲਕਾਰ ਸਿੰਘ ਤੇ ਮੇਰੀ ਮਾਤਾ ਜੋ ਕਿ ਕਰੀਬ 90 ਸਾਲ ਦੇ ਹਨ ਤੇ ਉੱਪਰਲੀ ਮੰਜ਼ਿਲ ਵਿੱਚ ਰਹਿੰਦੇ ਸਨ ਤੇ ਕੱਲ ਉਹ ਸਾਡੇ ਕੋਲ ਥੱਲੇ ਬੈਠੇ ਹੋਏ ਸਨ ਤੇ ਅਚਾਨਕ ਦੁਪਹਿਰ ਕਰੀਬ 3 ਵਜੇ ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਸਾਡੇ ਘਰ ਵਿਚ ਅੱਗ ਲੱਗ ਗਈ ਤੇ ਉਸ ਨੇ ਸਾਰੇ ਘਰ ਨੂੰ ਆਪਣੀ ਲਪੇਟ ਵਿਚ ਲੈ ਲਿਆ ਤੇ ਅੱਗ ਲੱਗਣ ਨਾਲ ਘਰ ਵਿਚ ਪਿਆ ਸਾਰਾ ਸ;ਮਾਨ ਜਿਵੇਂ ਕੱਪੜੇ, ਤਿੰਨ ਏ.ਸੀ, ਫਰਿੱਜ਼, ਬੈੱਡ ਤੇ ਹੋਰ ਵਰਤੋਂ ਵਾਲਾ ਸਾਮਾਨ ਬੁਰੀ ਤਰ੍ਹਾਂ ਝੁਲਸ ਚੁੱਕਾ ਸੀ ਤੇ ਅੱਗ ਲੱਗਣ ਨਾਲ ਘਰ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਜਦੋਂ ਸਾਨੂੰ ਘਰ ਵਿਚ ਦੇ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਅਸੀਂ ਤੁਰੰਤ ਇਸ ਦੀ ਸੂਚਨਾ ਫਾਇਰ ਬਿ੍ਗੇਡ ਵਿਭਾਗ ਨੂੰ ਦਿੱਤੀ ਪਰ ਫਾਇਰ ਬਿ੍ਗੇਡ ਵਿਭਾਗ ਦੀਆਂ ਗੱਡੀਆਂ ਘਟਨਾ ਸਥਾਨ ਤੇ ਕਰੀਬ 40 ਮਿੰਟ ਬਾਅਦ ਆਈਆਂ ਉਦੋਂ ਤੱਕ ਸਾਡੇ ਵਲੋਂ ਆਂਢ ਗੁਆਂਢ ਦੇ ਲੋਕਾਂ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ | ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਸਾਡਾ ਕਰੀਬ 5 ਲੱਖ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਰੰਜਨਦੀਪ ਕੌਰ, ਪ੍ਰਭਪਾਲ ਸਿੰਘ, ਸਵਰਾਜ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਬੀ. ਸੀ. ਵਿੰਗ ਦੀ ਹੋਈ ਅਹਿਮ ਮੀਟਿੰਗ <br/> ਅਗਲੀ ਖ਼ਬਰ ਸੁਲਤਾਨਵਿੰਡ ਪੱਤੀ ਬੈਹਣੀਵਾਲ ਵਿਖੇ ਸੜਕ ਕਿਨਾਰੇ ਪਏ ਕੂੜੇ ਕਾਰਨ ਇਲਾਕੇ ਵਿਚ ਫੈਲ ਰਹੀ ਬਦਬੂ <br/>
Ad Position 24