19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਬੀ.ਬੀ.ਕੇ. ਡੀ.ਏ.ਵੀ. ਕਾਲਜ ਨੇ ਮੈਂਟਲ ਹੈਲਥ ਸਪੋਰਟ ਨੂੰ ਮਜ਼ਬੂਤ ਕਰਨ ਲਈ 'ਬਲਿਸ ਡੀ-ਸਟਰੈੱਸ' ਨਾਲ ਕੀਤਾ ਐੱਮ.ਓ.ਯੂ. <br/>

Ad Position 21
No active advertisement
ਅਜੀਤ ਡੈਸਕ 05-02-2026
ਅੰਮਿ੍ਤਸਰ, 4 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਅੰਮਿ੍ਤਸਰ ਨੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਦੀ ਮਾਨਸਿਕ ਸਿਹਤ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਚੁੱਕਦਿਆਂ 'ਬਲਿਸ ਡੀ-ਸਟਰੈੱਸ' ਨਾਲ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ (ਐਮ.ਓ.ਯੂ ) 'ਤੇ ਹਸਤਾਖਰ ਕੀਤੇ | 'ਬਲਿਸ ਡੀ-ਸਟਰੈੱਸ' ਇਕ ਕਾਊਾਸਲਿੰਗ ਅਤੇ ਵੈੱਲਨੈੱਸ ਸੈਂਟਰ ਹੈ, ਜਿਸ ਦਾ ਸੰਚਾਲਨ ਪ੍ਰਸਿੱਧ ਕਾਊਾਸਲਿੰਗ ਮਨੋਵਿਗਿਆਨੀ ਡਾ. ਸਿਮਰਦੀਪ ਗਿੱਲ ਵਲੋਂ ਕੀਤਾ ਜਾਂਦਾ ਹੈ | ਐੱਮ. ਓ. ਯੂ. ਹਸਤਾਖਰ ਸਮਾਗਮ ਮਿਸ ਕਾਮਯਾਨੀ ਆਨੰਦ (ਡੀਨ ਅਕਾਦਮਿਕ), ਡਾ. ਸ਼ਵੇਤਾ (ਨੋਡਲ ਅਧਿਕਾਰੀ-ਮੈਂਟਲ ਹੈਲਥ) ਅਤੇ ਅਸ਼ੋਕ (ਸੁਪਰਵਾਈਜ਼ਰ, ਬੀ.ਬੀ.ਕੇ. ਡੀ.ਏ.ਵੀ. ਸੀਨੀਅਰ ਸੈਕੰਡਰੀ ਕਾਲਜੀਏਟ ਸਕੂਲ) ਦੀ ਮੌਜੂਦਗੀ ਵਿਚ ਸੰਪੰਨ ਹੋਇਆ | ਇਸ ਸਹਿਯੋਗ ਤਹਿਤ ਦੋ ਵੱਖ-ਵੱਖ ਐੱਮ.ਓ.ਯੂ. ਕੀਤੇ ਗਏ, ਇਨ੍ਹਾਂ ਐੱਮ.ਓ.ਯੂਜ਼ ਦਾ ਮਕਸਦ ਵਿਦਿਆਰਥੀਆਂ ਅਤੇ ਸਟਾਫ਼ ਨੂੰ ਪੇਸ਼ਾਵਰ ਕਾਊਾਸਲਿੰਗ ਸੇਵਾਵਾਂ, ਮੈਂਟਲ ਹੈਲਥ ਜਾਗਰੂਕਤਾ ਪ੍ਰੋਗਰਾਮ, ਵਰਕਸ਼ਾਪਾਂ ਅਤੇ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕਰਨਾ ਹੈ | ਇਸ ਪਹਿਲਕਦਮੀ ਦੇ ਤਹਿਤ ਵਿਦਿਆਰਥੀਆਂ, ਮਾਪਿਆਂ ਅਤੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਲਈ ਨਿਯਮਿਤ ਕਾਊਾਸਲਿੰਗ ਸੈਸ਼ਨ, ਤਣਾਅ ਪ੍ਰਬੰਧਨ ਵਰਕਸ਼ਾਪਾਂ ਅਤੇ ਮੈਂਟਲ ਹੈਲਥ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਤਾਂ ਜੋ ਭਾਵਨਾਤਮਕ ਸੁਖ-ਸਮਿ੍ੱਧੀ ਅਤੇ ਮਨੋਬਲ ਨੂੰ ਮਜ਼ਬੂਤ ਕੀਤਾ ਜਾ ਸਕੇ | ਇਸ ਮੌਕੇ ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮੈਂਟਲ ਹੈਲਥ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ਵੀ ਸਰੀਰਕ ਸਿਹਤ ਜਿੰਨੀ ਹੀ ਅਹਿਮ ਹੈ, ਖਾਸ ਕਰਕੇ ਉਹਨਾਂ ਵਿਦਿਆਰਥੀਆਂ ਲਈ ਜੋ ਅਕਾਦਮਿਕ ਦਬਾਅ ਅਤੇ ਨਿੱਜੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹੁੰਦੇ ਹਨ | ਉਨ੍ਹਾਂ ਕਿਹਾ ਕਿ 'ਬਲਿਸ ਡੀ-ਸਟਰੈੱਸ' ਨਾਲ ਇਹ ਸਹਿਯੋਗ ਕਾਲਜ ਦੀ ਉਸ ਦਿ੍ੜ੍ਹ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸ ਅਧੀਨ ਕੈਂਪਸ 'ਚ ਇਕ ਸਹਾਇਕ, ਸੰਵੇਦਨਸ਼ੀਲ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਵਾਤਾਵਰਨ ਤਿਆਰ ਕੀਤਾ ਜਾ ਰਿਹਾ ਹੈ, ਜਿੱਥੇ ਵਿਦਿਆਰਥੀ ਆਪਣੇ ਆਪ ਨੂੰ ਸੁਰੱਖਿਅਤ ਅਤੇ ਸਸ਼ਕਤ ਮਹਿਸੂਸ ਕਰ ਸਕਣ |

Ad Position 22
No active advertisement
ਪਿਛਲੀ ਖ਼ਬਰ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ 'ਚ ਪਤੀ-ਪਤਨੀ ਦੀ ਦਰਦਨਾਕ ਮੌਤ <br/> ਅਗਲੀ ਖ਼ਬਰ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿਖੇ ਇਨਫੇਸਿਸ ਵਲੋਂ 15 ਰੋਜ਼ਾ ਬੈਂਕਿੰਗ ਟ੍ਰੇਨਿੰਗ ਸਮਾਪਤ <br/>...
Ad Position 24