ਅੰਮਿ੍ਤਸਰ, 4 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਪਿ੍ੰਸੀਪਲ ਡਾ. ਕੁਲਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਇਕਵਿੰਦਰਪਾਲ ਸਿੰਘ ਦੀ ਅਗਵਾਈ ਹੇਠ 15 ਰੋਜ਼ਾ ਸਿਖਲਾਈ ਵਰਕਸ਼ਾਪ ਸਮਾਪਤ ਹੋ ਗਈ ਹੈ | ਕਾਲਜ ਵਲੋਂ ਆਈਸੀਟੀ ਜੰਮੂ ਨਾਲ ਕੀਤੇ ਗਏ ਵਿਸ਼ੇਸ਼ ਸਮਝੌਤੇ ਤਹਿਤ, ਕਾਮਰਸ ਅਤੇ ਆਰਟਸ ਵਿਭਾਗ ਦੇ ਤੀਜੇ ਸਾਲ ਦੇ ਵਿਦਿਆਰਥੀਆਂ ਲਈ 'ਪ੍ਰੀਮੀਅਰ ਬੈਂਕਿੰਗ' ਵਿਸ਼ੇ 'ਤੇ 15 ਦਿਨਾਂ ਦੀ ਸਿਖਲਾਈ ਵਰਕਸ਼ਾਪ ਪ੍ਰਸਿੱਧ ਆਈ.ਟੀ. ਕੰਪਨੀ ਇਨਫੇਸਿਸ ਦੇ ਸਹਿਯੋਗ ਨਾਲ ਕਰਵਾਈ ਗਈ | ਇਸ ਟ੍ਰੇਨਿੰਗ ਪ੍ਰੋਗਰਾਮ ਵਿਚ ਲਗਭਗ 65 ਵਿਦਿਆਰਥੀ ਹਿੱਸਾ ਲਿਆ | ਮੁੱਖ ਟ੍ਰੇਨਰ ਅਰੁਨ ਮਿਸ਼ਰਾ ਬੈਂਕਿੰਗ ਖੇਤਰ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਆਿਖ਼ਰ 'ਚ ਕਾਲਜ ਪਿ੍ੰਸੀਪਲ ਅਤੇ ਸਟਾਫ ਵਲੋਂ ਲਵਤੇਸ਼ ਕੁਮਾਰ ਅਤੇ ਅਰੁਨ ਮਿਸ਼ਰਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰੋ: ਰਜਨੀ ਸੈਣੀ, ਪ੍ਰੋ: ਹਰਿੰਦਰਪਾਲ ਸਿੰਘ, ਪ੍ਰੋ: ਜਗਤੇਸ਼ਵਰ ਸਿੰਘ ਅਤੇ ਪ੍ਰੋ: ਮੋਨਾ ਹਾਜ਼ਰ ਸਨ |