19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸੰਤ ਭੂਰੀ ਵਾਲਿਆਂ ਵਲੋਂ ਗੁਰਦੁਆਰਾ ਪਲਾਹ ਸਾਹਿਬ ਪਾਤ: ਛੇਵੀਂ ਵਿਖੇ ਉਸਾਰੀ ਜਾ ਰਹੀ ਨਵੀਂ ਲੰਗਰ ਦੀ ਇਮਾਰਤ ਦਾ ਅਰਦਾਸ ਉਪਰੰਤ ਰੱਖਿਆ ਨੀਂਹ ਪੱਥਰ <br/>

Ad Position 21
No active advertisement
ਅਜੀਤ ਡੈਸਕ 05-02-2026
ਅੰਮਿ੍ਤਸਰ, 4 ਫਰਵਰੀ (ਜਸਵੰਤ ਸਿੰਘ ਜੱਸ)-ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਅਜਨਾਲਾ ਰੋਡ 'ਤੇ ਸਥਿਤ ਇਤਿਹਾਸਕ ਅਸਥਾਨ ਗੁਰਦੁਆਰਾ ਪਲਾਹ ਸਾਹਿਬ ਵਿਖੇ ਸੰਗਤਾਂ ਦੀ ਨਿਤ ਦਿਨ ਵਧ ਰਹੀ ਆਮਦ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਵਲੋਂ ਵੱਡੇ ਪੱਧਰ 'ਤੇ ਇਮਾਰਤੀ ਵਿਸਥਾਰ ਕਾਰਜ ਸ਼ੁਰੂ ਕੀਤੇ ਹਨ ਜਿਨ੍ਹਾਂ ਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਮੁਖੀ ਕਾਰ ਸੇਵਾ ਸੰਪ੍ਰਦਾਇਦ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ | ਇਸ ਅਸਥਾਨ 'ਤੇ ਅੱਜ ਲੰਗਰ ਦੀ ਨਵੀਂ ਅਤੀ ਆਧੁਨਿਕ ਅਤੇ ਵੱਡੀ ਸਮਰੱਥਾ ਵਾਲੀ ਇਮਾਰਤ ਤਿਆਰ ਕਰਨ ਲਈ ਅਰਦਾਸ ਉਪਰੰਤ ਕਾਰ ਸੇਵਾ ਦਾ ਟੱਪ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਲਗਾਇਆ ਗਿਆ |
ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਨੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਅਸਥਾਨ 'ਤੇ ਸ਼੍ਰੋਮਣੀ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠਾਂ ਲਈ 13 ਕਮਰੇ, ਸੁੱਖ ਆਸਨ ਅਸਥਾਨ ਅਤੇ ਵਾਸ਼ਰੂਮਾਂ ਦੀ ਉਸਾਰੀ ਜ਼ੋਰਾਂ 'ਤੇ ਚੱਲ ਰਹੀ ਹੈ | ਅੱਜ ਲੰਗਰ ਦੀ ਨਵੀਂ ਇਮਾਰਤ ਦੀ ਉਸਾਰੀ ਦੀ ਅਰੰਭ ਹੋਈ ਕਾਰ ਸੇਵਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਵਿਚ ਮੀਲ ਪੱਥਰ ਸਾਬਤ ਹੋਵੇਗੀ | ਉਨ੍ਹਾਂ ਕਿਹਾ ਕਿ ਨਵੀਂ ਇਮਾਰਤ ਵਿਚ ਲੰਗਰ ਤਿਆਰ ਕਰਨ ਤੋਂ ਇਲਾਵਾ ਬਰਤਨ ਸਾਫ਼ ਕਰਨ ਦੀ ਸੁਵਿਧਾ, ਲੰਗਰ ਦੀਆਂ ਰਸਦਾਂ ਲਈ ਵੱਡੀ ਸਟੋਰੇਜ਼ ਅਤੇ ਸਟੋਰ ਕੀਪਰ ਦਾ ਦਫ਼ਤਰ ਵੀ ਸ਼ਾਮਿਲ ਹੋਵੇਗਾ | ਇਸ ਤੋਂ ਇਲਾਵਾ ਅਤਿ ਆਧੁਨਿਕ ਲੰਗਰ ਹਾਲ ਤਿਆਰ ਕੀਤਾ ਜਾਵੇਗਾ, ਜਿਸ ਵਿਚ ਲਗਭਗ 1100 ਸੰਗਤਾਂ ਇਕ ਵਾਰ ਬੈਠ ਕੇ ਲੰਗਰ ਛਕ ਸਕਣਗੀਆਂ | ਇਹ ਹਾਲ ਨਵੀਨਤਮ ਤਕਨੀਕਾਂ ਨਾਲ ਲੈਸ ਹੋਵੇਗਾ, ਜਿਸ ਵਿਚ ਵੈਂਟੀਲੇਸ਼ਨ ਸਿਸਟਮ, ਕੁਦਰਤੀ ਰੌਸ਼ਨੀ ਦੀ ਵਿਵਸਥਾ, ਪ੍ਰਦੂਸ਼ਨ ਰੋਕੂ ਯੰਤਰ ਅਤੇ ਸੁਰੱਖਿਆ ਉਪਕਰਨ ਸ਼ਾਮਿਲ ਹੋਣਗੇ |
ਉਨ੍ਹਾਂ ਕਿਹਾ ਕਿ ਭਾਵੇਂ ਪਹਿਲੇ ਪੜਾਅ ਵਿਚ ਇਕ ਮੰਜ਼ਿਲ ਹੀ ਮੁਕੰਮਲ ਕੀਤੀ ਜਾਵੇਗੀ, ਪਰ ਭਵਿੱਖ ਵਿਚ ਵਿਸਥਾਰ ਨੂੰ ਧਿਆਨ ਵਿਚ ਰੱਖਦਿਆਂ ਇਸ ਦੀ ਨੀਂਹ ਤਿੰਨ ਮੰਜ਼ਿਲਾਂ ਤੱਕ ਆਧਾਰਿਤ ਰੱਖੀ ਗਈ ਹੈ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਥੇ ਵਿਸ਼ਾਲ ਪਾਰਕਿੰਗ, ਅਤਿ ਆਧੁਨਿਕ ਸਰਾਂ ਅਤੇ ਪ੍ਰਬੰਧਕੀ ਬਲਾਕ ਦੀ ਉਸਾਰੀ ਵੀ ਕੀਤੀ ਜਾਵੇਗੀ | ਗੁਰਦੁਆਰਾ ਸਾਹਿਬ ਦੇ ਮੈਨੇਜਰ ਬਿਕਰਮਜੀਤ ਸਿੰਘ ਨੇ ਭੂਰੀ ਵਾਲੇ ਮਹਾਂਪੁਰਖਾਂ ਵਲੋਂ ਮਿਆਰੀ ਅਤੇ ਵੱਡੇ ਪੱਧਰ 'ਤੇ ਕੀਤੇ ਜਾ ਰਹੇ ਕਾਰ ਸੇਵਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਤਨ, ਮਨ ਅਤੇ ਧਨ ਨਾਲ ਸਹਿਯੋਗ ਕਰਨ | ਇਸ ਮੌਕੇ ਐਕਸੀਐਨ ਸੁਖਜਿੰਦਰ ਸਿੰਘ, ਸਤਬੀਰ ਸਿੰਘ ਜੇ. ਈ., ਬਾਬਾ ਸੋਹਨ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਨਾਜਰ ਸਿੰਘ, ਬਾਬਾ ਕਰਨ ਸਿੰਘ, ਰਣਜੀਤ ਸਿੰਘ ਗੋਲਡੀ, ਸੁਖਵਿੰਦਰ ਸਿੰਘ ਵਾਹਲਾ, ਮਾਲਕ ਸਿੰਘ ਸੰਧੂ, ਚੇਅਰਮੈਨ ਬਲਵਿੰਦਰ ਸਿੰਘ, ਮਾਸਟਰ ਪ੍ਰਦੀਪ ਸਿੰਘ, ਗੁਰਪ੍ਰੀਤ ਸਿੰਘ, ਸੁਰਜਨ ਸਿੰਘ, ਬਾਪੂ ਜਗੀਰ ਸਿੰਘ, ਭਾਈ ਸਾਹਿਬ ਸਿੰਘ, ਸੁਖਮਨਪ੍ਰੀਤ ਸਿੰਘ, ਹਰਮਨਦੀਪ ਸਿੰਘ, ਬਾਬਾ ਜੋਧਬੀਰ ਸਿੰਘ, ਬਾਬਾ ਮਨਜੀਤ ਸਿੰਘ ਝਬਾਲ, ਬਾਬਾ ਨਿਰਮਲ ਸਿੰਘ, ਬਾਬਾ ਫ਼ਤਿਹ ਸਿੰਘ, ਬਾਬਾ ਪਰਮਜੀਤ ਸਿੰਘ, ਹੈੱਡ ਮਿਸਤਰੀ ਭਾਈ ਅਮਰੀਕ ਸਿੰਘ, ਬਾਬਾ ਯਾਦਵਿੰਦਰ ਸਿੰਘ, ਬਾਬਾ ਗੁਰਿੰਦਰ ਸਿੰਘ ਲੱਕੀ, ਬਾਬਾ ਜਗਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਸੱਚਾਈ ਦੀ ਹੋਈ ਜਿੱਤ-ਜ਼ਿਲ੍ਹਾ ਪ੍ਰਧਾਨ ਰਾਜਾ ਲਦੇਹ <br/> ਅਗਲੀ ਖ਼ਬਰ 21 ਫਰਵਰੀ ਨੂੰ ਹਲਕਾ ਅਟਾਰੀ 'ਚ ਸ਼੍ਰੋ: ਅਕਾਲੀ ਦਲ ਦੀ ਰੈਲੀ ਇਤਿਹਾਸ ਸਿਰਜੇਗੀ-ਜਥੇ: ਰਣੀਕੇ <br/>
Ad Position 24