ਰਾਜਾਸਾਂਸੀ, 5 ਫ਼ਰਵਰੀ (ਹਰਦੀਪ ਸਿੰਘ ਖੀਵਾ)-ਸਥਾਨਕ ਕਸਬਾ ਰਾਜਾਸਾਂਸੀ ਦੀ ਆਬਾਦੀ ਵੈਲਕਮ ਸਿਟੀ 'ਚ ਸਮਾਜ ਸੇਵਕ ਤੇ ਐੱਨ. ਆਰ. ਆਈ. ਆਗੂ ਕਸ਼ਮੀਰ ਸਿੰਘ ਕੋਹਰੀ ਦੇ ਉੱਦਮ ਸਦਕਾ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਵੈਲਕਮ ਸਿਟੀ ਦੇ ਖੁੱਲ੍ਹੇ ਮੈਦਾਨ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਰਾਗੀ ਜਥਾ ਗਿਆਨੀ ਹਰਦੀਪ ਸਿੰਘ ਅਣਖੀ, ਭਾਈ ਸੰਦੀਪ ਰਾਜਾਸਾਂਸੀ ਦੇ ਜਥਿਆਂ ਸਮੇਤ ਹੋਰ ਜਥਿਆਂ ਵਲੋਂ ਗੁਰਬਾਣੀ ਦਾ ਕੀਰਤਨ, ਕਥਾ ਗੁਰਮਤਿ ਵਿਚਾਰਾਂ ਦੀ ਸੰਗਤਾਂ ਨਾਲ ਸਾਂਝ ਪਾ ਕੇ ਗੁਰੂ ਜੱਸ ਗਾਇਨ ਕਰਦਿਆਂ ਖੰਡੇ ਬਾਟੇ ਦਾ ਅੰਮਿ੍ਤ ਛਕ ਕੇ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਰਾਣਾ ਰਣਬੀਰ ਸਿੰਘ ਲੋਪੋਕੇ, ਸ਼੍ਰੋਮਣੀ ਕਮੇਟੀ ਮੈਂਬਰ ਬਿਕਰਮਜੀਤ ਸਿੰਘ ਕੋਟਲਾ, ਅਮਨਦੀਪ ਸਿੰਘ ਲਾਰਾ, ਬਲਦੇਵ ਸਿੰਘ ਹੇਰ, ਪਰਮਪਾਲ ਸਿੰਘ ਸਾਬਕਾ ਕੌਂਸਲਰ, ਰਾਜਾਸਾਂਸੀ ਮੰਡੀ ਤੋਂ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਵੜੈਚ ਸਰਪੰਚ ਅਦਲੀਵਾਲਾ, ਅਰਵਿੰਦਰ ਸਿੰਘ ਬੱਬੂ ਸ਼ਾਹ, ਇੰਸਪੈਕਟਰ ਬਲਰਾਜ ਸਿੰਘ ਵੜੈਚ, ਸੁਖਚੈਨ ਸਿੰਘ ਵੜੈਚ, ਮਦਨ ਲਾਲ, ਕੰਵਲਪ੍ਰੀਤ ਸਿੰਘ ਸੰਮਤੀ ਮੈਂਬਰ, ਨਵਤੇਜ ਸਿੰਘ ਆਸਟਰੇਲੀਆ, ਕਨਵਰਸ਼ੇਰ ਸਿੰਘ ਰਾਜਾਸਾਂਸੀ ਸਮੇਤ ਸੰਗਤਾਂ ਵਲੋਂ ਹਾਜ਼ਰੀ ਭਰੀ ਗਈ | ਪੁੱਜੀਆਂ ਸੰਗਤਾਂ ਦਾ ਧੰਨਵਾਦ ਕਸ਼ਮੀਰ ਸਿੰਘ ਕੋਹਰੀ ਤੇ ਪ੍ਰਨੀਤ ਸਿੰਘ ਕੋਹਰੀ ਵਲੋਂ ਕੀਤਾ ਗਿਆ |