08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਖ਼ਾਲਸਾ ਯੂਨੀਵਰਸਿਟੀ ਵਲੋਂ ਸਾਹਿਰ ਲੁਧਿਆਣਵੀ ਅਤੇ ਅੰਮਿ੍ਤਾ ਪ੍ਰੀਤਮ ਦੇ ਅਣਕਹੇ ਪ੍ਰੇਮ ਅਫ਼ਸਾਨੇ 'ਤੇ ਆਧਾਰਿਤ ਨਾਟਕ 'ਵੋ ਅਫ਼ਸਾਨਾ' ਦਾ ਭਾਵਪੂਰਤ ਮੰਚਨ

Ad Position 21
No active advertisement
ਅਜੀਤ ਡੈਸਕ 21-02-2026
ਅੰਮਿ੍ਤਸਰ, 20 ਫਰਵਰੀ (ਜਸਵੰਤ ਸਿੰਘ ਜੱਸ)-ਖ਼ਾਲਸਾ ਯੂਨੀਵਰਸਿਟੀ ਵਿਖੇ ਰਾਬਤਾ ਟੀਮ ਦੇ ਅਦਾਕਾਰਾਂ ਦੁਆਰਾ ਪ੍ਰਸਿੱਧ ਬਾਲੀਵੁੱਡ ਸ਼ਾਇਰ ਸਾਹਿਰ ਲੁਧਿਆਣਵੀ ਅਤੇ ਮਹਾਨ ਪੰਜਾਬੀ ਲੇਖਿਕਾ ਅੰਮਿ੍ਤਾ ਪ੍ਰੀਤਮ ਦੇ ਰੂਹਾਨੀ ਅਤੇ ਸਾਹਿਤਕ ਸਬੰਧਾਂ 'ਤੇ ਆਧਾਰਿਤ ਨਾਟਕ 'ਵੋ ਅਫ਼ਸਾਨਾ' ਦਾ ਭਾਵਪੂਰਤ ਮੰਚਨ ਕੀਤਾ ਗਿਆ |
ਇਸ ਸਾਹਿਤਕ ਰੰਗਤ ਵਾਲੇ ਨਾਟਕ ਵਿਚ ਜੈਸ਼ਰੀ ਅਤੇ ਸ਼ਮੀਰ ਵਲੋਂ ਸਾਹਿਰ ਤੇ ਅੰਮਿ੍ਤਾ ਦੀਆਂ ਮੁੱਖ ਭੂਮਿਕਾਵਾਂ ਸ਼ਿੱਦਤ ਨਾਲ ਨਿਭਾਈਆਂ | ਖ਼ਾਲਸਾ 'ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੇ ਯਤਨਾਂ ਸਦਕਾ ਖ਼ਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿਖੇ ਕਰਵਾਏ ਗਏ ਉਕਤ ਨਾਟਕ ਦਾ ਉਦੇਸ਼ ਵਿਦਿਆਰਥੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਦੋ ਮਹਾਨ ਰਚਨਕਾਰਾਂ ਦੇ ਜੀਵਨ, ਉਨ੍ਹਾਂ ਦੀ ਸੋਚ ਅਤੇ ਉਨ੍ਹਾਂ ਦੇ ਅਣਕਹੇ ਪ੍ਰੇਮ ਅਫ਼ਸਾਨੇ ਨਾਲ ਰੂ-ਬਰੂ ਕਰਵਾਉਣਾ ਸੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਨਾਟ ਪੇਸ਼ਕਾਰੀ ਦੇਖਣ ਪੁੱਜੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਸਾਹਿਤ ਅਤੇ ਰੰਗਮੰਚ ਰਾਹੀਂ ਇਤਿਹਾਸਕ ਅਤੇ ਰੂਹਾਨੀ ਸੰਬੰਧਾਂ ਨੂੰ ਨਵੀਂ ਪੀੜ੍ਹੀ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾ ਸਕਦਾ ਹੈ ਅਤੇ ਅੱਜ ਰਾਬਤਾ ਟੀਮ ਦੇ ਅਦਾਕਾਰਾਂ ਦੁਆਰਾ 'ਵੋ ਅਫ਼ਸਾਨਾ' ਦੇ ਸ਼ਾਨਦਾਰ ਮੰਚਨ ਨੇ ਇਹ ਸਾਬਤ ਕੀਤਾ ਹੈ | ਉਨ੍ਹਾਂ ਕਿਹਾ ਕਿ ਸਹੀ ਮਾਇਨੇ 'ਚ ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ ਅਤੇ ਸਾਹਿਰ ਤੇ ਅੰਮਿ੍ਤਾ ਦਾ ਰਿਸ਼ਤਾ ਸਿਰਫ਼ ਨਿੱਜੀ ਪ੍ਰੇਮ ਕਹਾਣੀ ਨਹੀਂ, ਸਗੋਂ ਦੋ ਰੂਹਾਂ ਦਾ ਰਚਨਾਤਮਿਕ ਮਿਲਾਪ ਸੀ | ਸ: ਛੀਨਾ ਨੇ ਕਿਹਾ ਕਿ ਕਿਵੇਂ ਵੰਡ ਦੇ ਦੌਰ ਅਤੇ ਸਮਾਜਿਕ ਹਾਲਾਤਾਂ ਨੇ ਦੋਵੇਂ ਰਚਨਕਾਰਾਂ ਦੀ ਜ਼ਿੰਦਗੀ ਅਤੇ ਰਿਸ਼ਤੇ ਨੂੰ ਪ੍ਰਭਾਵਿਤ ਕੀਤਾ ਇਸ ਪਹਿਲੂ ਨੂੰ ਨਾਟਕ ਰਾਹੀਂ ਬਾਖੂਬੀ ਦਰਸਾਇਆ ਗਿਆ ਹੈ | ਇਸ ਦੌਰਾਨ 'ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਅਤੇ ਡਾ. ਕੁਮਾਰ ਨੇ ਕਿਹਾ ਕਿ ਉਕਤ ਨਾਟਕ 'ਚ ਸਾਹਿਰ ਲੁਧਿਆਣਵੀ ਅਤੇ ਅੰਮਿ੍ਤਾ ਪ੍ਰੀਤਮ ਦੀ ਪਹਿਲੀ ਮੁਲਾਕਾਤ ਤੋਂ ਲੈ ਕੇ ਉਨ੍ਹਾਂ ਦੇ ਰਿਸ਼ਤੇ ਦੇ ਉਤਾਰ-ਚੜ੍ਹਾਵਾਂ ਤੱਕ ਦੇ ਪਲਾਂ ਨੂੰ ਅਦਾਕਾਰਾਂ ਵਲੋਂ ਭਾਵਪੂਰਨ ਢੰਗ ਨਾਲ ਦਰਸਾਇਆ ਗਿਆ | ਉਨ੍ਹਾਂ ਕਿਹਾ ਕਿ ਅਦਾਕਾਰਾਂ ਜੈਸ਼ਰੀ, ਸ਼ਮੀਰ, ਗਾਇਕ ਸ਼੍ਰੀਆ, ਰਾਜੇਸ਼ ਦੇ ਮੰਚ 'ਤੇ ਯੋਗਦਾਨ ਤੋਂ ਇਲਾਵਾ ਮੰਚ ਸਜਾਵਟ, ਪਿਛੋਕੜ ਸੰਗੀਤ ਅਤੇ ਕਾਵਿਤਰੀ ਪਾਠ ਨੇ ਦਰਸ਼ਕਾਂ ਨੂੰ ਉਸ ਦੌਰ 'ਚ ਲੈ ਜਾ ਕੇ ਖੜਾ ਕਰ ਦਿੱਤਾ | ਉਨ੍ਹਾਂ ਕਿਹਾ ਕਿ ਇਸ ਮੌਕੇ ਖ਼ਾਸ ਤੌਰ 'ਤੇ ਸਾਹਿਰ ਦੀਆਂ ਨਜ਼ਮਾਂ ਅਤੇ ਅੰਮਿ੍ਤਾ ਦੀਆਂ ਕਵਿਤਾਵਾਂ ਦੇ ਅੰਸ਼ਾਂ ਨੇ ਹਾਲ 'ਚ ਇਕ ਅਦਭੁੱਤ ਖ਼ਾਮੋਸ਼ੀ ਪੈਦਾ ਕੀਤੀ | ਅਦਾਕਾਰਾਂ ਵਲੋਂ ਕੀਤੀ ਗਈ ਸ਼ਾਨਦਾਰ ਅਦਾਕਾਰੀ ਨੂੰ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾਲੀਆਂ ਦੀ ਗੂੰਜ ਨਾਲ ਸਨਮਾਨ ਦਿੱਤਾ | ਉਕਤ ਅਦਾਕਾਰਾਂ ਨੇ ਕਿਹਾ ਇਹ ਨਾਟਕ ਸਿਰਫ਼ ਇਕ ਪ੍ਰੇਮ ਕਹਾਣੀ ਨਹੀਂ, ਸਗੋਂ ਦੋ ਮਹਾਨ ਕਲਮਕਾਰਾਂ ਦੀ ਅੰਤਰ ਮੁੱਖੀ ਯਾਤਰਾ ਦਾ ਪ੍ਰਤੀਕ ਹੈ | ਡਾ. ਕੁਮਾਰ ਨੇ ਕਿਹਾ ਕਿ ਇਹ ਨਾਟਕ ਮਾਤ-ਭਾਸ਼ਾ ਪੰਜਾਬੀ ਨੂੰ ਸਮਰਪਿਤ ਸੀ ਅਤੇ ਯੂਨੀਵਰਸਿਟੀ ਵਲੋਂ ਅਜਿਹੇ ਪ੍ਰੋਗਰਾਮ ਭਵਿੱਖ 'ਚ ਵੀ ਇਵੇਂ ਹੀ ਜਾਰੀ ਰਹਿਣਗੇ | ਸ: ਛੀਨਾ ਤੇ ਹੋਰਨਾਂ ਵਲੋਂ ਅਦਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜੁਆਇੰਟ ਸਕੱਤਰ ਸੰਤੋਖ ਸਿੰਘ ਸੇਠੀ, ਪਰਮਜੀਤ ਸਿੰਘ ਬੱਲ, ਲਖਵਿੰਦਰ ਸਿੰਘ ਢਿੱਲੋਂ, ਕੌਂਸਲ ਦੇ ਮੈਂਬਰ ਰਮਿੰਦਰ ਕੌਰ, ਖ਼ਾਲਸਾ ਕਾਲਜ ਦੇ ਪਿ੍ੰਸੀਪਲ ਡਾ. ਆਤਮ ਸਿੰਘ ਰੰਧਾਵਾ, ਖ਼ਾਲਸਾ ਕਾਲਜ ਆਫ ਇੰਜੀ. ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਦੇ ਡਾਇਰੈਕਟਰ ਡਾ. ਮੰਜ਼ੂ ਬਾਲਾ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਤੇਜਿੰਦਰ ਕੌਰ ਛੀਨਾ ਤੇ ਏ. ਐੱਸ. ਚਮਕ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ 5ਜੀ ਯੂਜ਼ ਕੇਸ ਪ੍ਰਯੋਗਸ਼ਾਲਾ 'ਚ ਵਰਕਸ਼ਾਪ ਕਰਵਾਈ ਅਗਲੀ ਖ਼ਬਰ 'ਦਾ ਸੈੈਕਰਡ ਅੰਮਿ੍ਤਸਰ-2026' ਦਾ ਚੌਥਾ ਐਡੀਸ਼ਨ ਸੰਗੀਤ ਅਤੇ ਕਵਿਤਾ ਦੇ ਜਸ਼ਨ ਨਾਲ ਸ਼ੁਰੂ
Ad Position 24