ਅੰਮਿ੍ਤਸਰ, 21 ਫਰਵਰੀ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਵਿਦਿਆਰਥੀਆਂ 'ਚ ਖੇਡ ਭਾਵਨਾ ਨੂੰ ਉਜਾਗਰ ਕਰਨ ਦੇ ਮਨੋਰਥ ਨਾਲ 11ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ | ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੀ ਅਗਵਾਈ ਵਿਚ ਕਰਵਾਏ ਗਏ ਉਕਤ ਖੇਡ ਸਮਾਗਮ ਦੌਰਾਨ ਦੌੜ, ਲੰਬੀ ਛਾਲ, ਸ਼ਾਟਪੁੱਟ, ਰੱਸਾਕਸ਼ੀ, ਸ਼ਤਰੰਜ, ਬੈੱਡਮਿੰਟਨ, ਵਾਲੀਬਾਲ ਅਤੇ ਫੁੱਟਬਾਲ ਆਦਿ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ | ਡਾ. ਮੰਜ਼ੂ ਬਾਲਾ ਵਲੋਂ ਸ਼ਮ੍ਹਾ ਰੌਸ਼ਨ ਕਰਨ ਉਪਰੰਤ ਰੰਗ-ਬਿਰੰਗੇ ਗੁਬਾਰੇ ਅਸਮਾਨ 'ਚ ਛੱਡ ਕੇ ਰਸਮੀਂ ਸ਼ੁਰੂਆਤ ਕੀਤੀ ਗਈ | ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ | ਉਨ੍ਹਾਂ ਕਿਹਾ ਕਿ ਖੇਡਾਂ 'ਚ ਜਿੱਤ ਸਿਰਫ਼ ਜਿੱਤਣ ਬਾਰੇ ਨਹੀਂ ਹੈ, ਸਫਲਤਾ ਦਾ ਅਸਲ ਮਾਪ ਭਾਗੀਦਾਰੀ, ਇਮਾਨਦਾਰੀ ਅਤੇ ਚਰਿੱਤਰ 'ਚ ਵੀ ਹੈ, ਜੋ ਵਿਅਕਤੀ ਮੈਦਾਨ ਦੇ ਅੰਦਰ ਅਤੇ ਬਾਹਰ ਦਿਖਾਉਂਦਾ ਹੈ | ਇਸ ਮÏਕੇ ਉਨ੍ਹਾਂ ਜੇਤੂ ਆਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਲੜਕੀਆਂ ਵਿਚੋਂ ਸਰਵੋਤਮ ਐਥਲੀਟ ਮਹਿਕਦੀਪ ਕÏਰ ਤੇ ਲੜਕਿਆਂ ਵਿਚੋਂ ਸਰਵੋਤਮ ਐਥਲੀਟ ਮੁਹੰਮਦ ਨੂਰ ਚੁਣੇ ਗਏ | ਜਦਕਿ ਰਾਜਾ ਬਾਬੂ ਨੇ 100 ਮੀਟਰ ਦੌੜ ਦੇ ਲੜਕਿਆਂ 'ਚ ਅਤੇ ਪ੍ਰਾਚੀ ਨੇ 100 ਮੀਟਰ ਲੜਕੀਆਂ ਦੀ ਦÏੜ ਦÏਰਾਨ ਪਹਿਲਾ ਸਥਾਨ ਹਾਸਿਲ ਕੀਤਾ | 200 ਮੀਟਰ ਦੀ ਦÏੜ ਲੜਕਿਆਂ 'ਚ ਤਾਦੀਵਾਨਸ਼ੇ ਅਤੇ ਮੁਹੰਮਦ ਨੂਰ ਆਲਮ ਨੇ 800 ਮੀਟਰ ਅਤੇ 1600 ਮੀਟਰ ਦÏੜ ਲੜਕਿਆਂ ਦੀ ਖੈਰੀ ਅਹਿਮਦ ਨੇ ਜਿੱਤੀ | ਮੋਨੂ ਸ਼ਰਮਾ ਅਤੇ ਮਹਿਕਦੀਪ ਕÏਰ ਲੰਬੀ ਛਾਲ ਲੜਕਿਆਂ ਅਤੇ ਲੜਕੀਆਂ 'ਚ ਜੇਤੂ ਰਹੇ | ਸ਼ਾਟਪੁੱਟ ਲੜਕਿਆਂ ਅਤੇ ਲੜਕੀਆਂ ਦੇ ਅਰਸਲਾਨ ਅਤੇ ਆਕਾਸ਼ਦੀਪ ਪੰਨੂ ਨੂੰ ਕ੍ਰਮਵਾਰ ਜੇਤੂ ਐਲਾਨਿਆ ਗਿਆ | ਪੈਰਾ ਮੈਡੀਕਲ ਸਾਇੰਸ ਵਿਭਾਗ ਨੇ ਲੜਕੀਆਂ 'ਚ ਰੱਸਾਕਸ਼ੀ ਦਾ ਮੁਕਾਬਲਾ ਜਿੱਤਿਆ, ਜਦੋਂਕਿ ਇੰਜੀ: ਵਿਭਾਗ ਨੇ ਲੜਕਿਆਂ 'ਚ ਰੱਸਾਕਸ਼ੀ ਮੁਕਾਬਲਾ ਜਿੱਤਿਆ | ਸ਼ਤਰੰਜ ਟੂਰਨਾਮੈਂਟ ਮਨਵੀਰ ਸਿੰਘ ਅਤੇ ਮਹਿਕ ਲਕਸ਼ਮੀ ਨੇ ਜਿੱਤਿਆ | ਲੜਕਿਆਂ ਦੇ ਬੈੱਡਮਿੰਟਨ ਟੂਰਨਾਮੈਂਟ ਦੇ ਜੇਤੂ ਸੌਰਵ ਅਤੇ ਅੰਕੁਲ ਸਨ, ਜਦੋਂਕਿ ਲੜਕੀਆਂ 'ਚ ਸ਼੍ਰੀਜਲਾ ਰਾਣਾ ਅਤੇ ਸੰਜਨਾ ਜੇਤੂ ਰਹੀਆਂ | ਉਨ੍ਹਾਂ ਕਿਹਾ ਕਿ ਇਸ ਦÏਰਾਨ ਵਾਲੀਬਾਲ ਟੂਰਨਾਮੈਂਟ ਕਾਲਜ ਦੇ ਇੰਜੀ. ਵਿੰਗ ਨੇ ਜਿੱਤਿਆ, ਜਦੋਂਕਿ ਪੈਰਾ ਮੈਡੀਕਲ ਵਿੰਗ ਨੇ ਫੁੱਟਬਾਲ ਟੂਰਨਾਮੈਂਟ ਜਿੱਤਿਆ | ਡਾ: ਮੰਜੂ ਬਾਲਾ ਨੇ ਕਿਹਾ ਕਿ ਸਪੋਰਟਸ ਮੀਟ ਦੇ ਆਖਰੀ ਦਿਨ ਬੈਡਮਿੰਟਨ, ਸ਼ਾਟਪੁੱਟ, ਵਾਲੀਬਾਲ, 100 ਮੀਟਰ ਦÏੜ ਅਤੇ ਰੱਸਾਕਸ਼ੀ ਵਰਗੇ ਵੱਖ-ਵੱਖ ਮੁਕਾਬਲੇ ਫੈਕਲਟੀ ਅਤੇ ਸਟਾਫ ਮੈਂਬਰਾਂ ਲਈ ਵੀ ਕਰਵਾਏ ਗਏ, ਜਿਸ 'ਚ ਫੈਕਲਟੀ ਮੈਂਬਰਾਂ 'ਚ ਐਡਮਿਨ ਬਲਾਕ ਤੋਂ ਆਸ਼ੀਸ਼ ਧੀਮਾਨ ਨੂੰ ਸਰਵੋਤਮ ਐਥਲੀਟ ਐਲਾਨਿਆ ਗਿਆ |