29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ 57ਵਾਂ ਹੋਲਾ ਮਹੱਲਾ ਖਾਲਸਾਈ ਸ਼ਾਨੋ ਸ਼ੌਕਤ ਨਾਲ ਸਮਾਪਤ <br/>

Ad Position 21
No active advertisement
ਅਜੀਤ ਡੈਸਕ 24-02-2026
ਮੱਤੇਵਾਲ, 23 ਫਰਵਰੀ (ਗੁਰਪ੍ਰੀਤ ਸਿੰਘ ਮੱਤੇਵਾਲ)-ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਵਿਖੇ 57ਵਾਂ ਹੋਲਾ ਮਹੱਲਾ ਖਾਲਸਾਈ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੱਜਣ ਸਿੰਘ ਦੀ ਅਗਵਾਈ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 18 ਫਰਵਰੀ ਤੋਂ ਆਰੰਭ ਹੋਏ 7 ਰੋਜ਼ਾ ਹੋਲਾ ਮਹੱਲਾ ਸਮਾਗਮ ਦੌਰਾਨ ਰੋਜ਼ਾਨਾ ਧਾਰਮਿਕ ਦੀਵਾਨ ਸਜਾਏ ਗਏ | ਭੋਗ ਉਪਰੰਤ ਗੁਰਦੁਆਰਾ ਸਾਹਿਬ ਦੀ ਅਗਵਾਈ ਹੇਠ ਚੱਲ ਰਹੇ ਸੰਤ ਬਾਬਾ ਲਾਭ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕੁਝ ਖਾਣਾ ਬੇਸ ਸਟੇਡੀਅਮ 'ਚ ਕਬੱਡੀ ਮੈਚ ਕਰਵਾਏ ਗਏ, ਜਿਸ 'ਚ ਮਾਝੇ ਤੇ ਮਾਲਵੇ ਨਾਲ ਸੰਬੰਧਿਤ ਟੀਮਾਂ ਵਲੋਂ ਕਬੱਡੀ ਦੇ ਜੌਹਰ ਦਿਖਾਏ ਅਤੇ ਬਹੁਤ ਹੀ ਰੋਮਾਂਚਕ ਮੈਚ ਮਾਝੇ ਦੀ ਟੀਮ ਵਲੋਂ ਜਿੱਤ ਲਿਆ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੱਜਣ ਸਿੰਘ ਨੇ ਸਮਾਗਮ 'ਚ ਪਹੁੰਚੇ ਧਾਰਮਿਕ ਆਗੂਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਦੇਸ਼ ਵਿਦੇਸ਼ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਸਮਾਗਮ ਕਰਵਾਏ ਜਾਂਦੇ ਹਨ | ਸਮਾਗਮਾਂ 'ਚ ਪਹੁੰਚੇ ਪ੍ਰਮੁੱਖ ਆਗੂਆਂ ਵਿਚ ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣ, ਬਾਬਾ ਗੁਰਪਿੰਦਰ ਸਿੰਘ, ਬਾਬਾ ਸੁਖਵਿੰਦਰ ਸਿੰਘ ਅਗਵਾਨ, ਬਾਬਾ ਮੇਜਰ ਸਿੰਘ ਸੋਢੀ, ਬਾਬਾ ਇਕਬਾਲ ਸਿੰਘ ਬਲਪੁਰੀਆ, ਬਾਬਾ ਗੁਰਦੇਵ ਸਿੰਘ ਤਰਸਿੱਕਾ ਡੇਰਾ ਭਗਤਾਂ, ਸੁਖਵਿੰਦਰ ਸਿੰਘ ਗੋਲਡੀ ਸਿਆਸੀ ਸਲਾਹਕਾਰ ਬਿਕਰਮ ਸਿੰਘ ਮਜੀਠੀਆ, ਅਮਰਪਾਲ ਸਿੰਘ ਪਾਲੀ, ਸਰਵਣ ਸਿੰਘ ਰਾਮਦੀਵਾਲੀ, ਦਿਲਬਾਗ ਸਿੰਘ ਕਲੇਰ, ਪਿ੍ੰ: ਗੁਰਸੇਵਕ ਸਿੰਘ, ਰਵਿੰਦਰ ਸਿੰਘ ਸਰਪੰਚ ਬਲੋਵਲੀ, ਸੁਖਪਾਲ ਸਿੰਘ ਸੋਹੀ, ਮੁਖਤਾਰ ਸਿੰਘ ਬਲੋਵਲੀ, ਸਰਬਜੀਤ ਸਿੰਘ ਸੈਕਰਟਰੀ ਉਦੋਕੇ, ਅਵਤਾਰ ਸਿੰਘ ਤਾਰਪੁਰ, ਬਚਿੱਤਰ ਸਿੰਘ ਮੱਤੇਵਾਲ, ਨਵਜੀਤ ਸਿੰਘ ਮੱਤੇਵਾਲ ਆਦਿ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ 500 ਲੀਟਰ ਲਾਹਣ ਤੇ ਭੱਠੀ ਦੇ ਸਾਮਾਨ ਸਮੇਤ ਇਕ ਕਾਬੂ, ਮਾਮਲਾ ਦਰਜ <br/> ਅਗਲੀ ਖ਼ਬਰ ਸ਼ੇਰ-ਏ-ਪੰਜਾਬ ਸੇਵਾ ਕੇਂਦਰ ਵਲੋਂ ਪਿੰਡ ਸੁਲਤਾਨਵਿੰਡ ਵਿਖੇ ਫ੍ਰੀ ਮੈਡੀਕਲ ਕੈਂਪ 25 ਫ਼ਰਵਰੀ ਨੂੰ -ਭਾਈ ਵਡਾਲਾ
Ad Position 24