ਸੁਲਤਾਨਵਿੰਡ, 23 ਫਰਵਰੀ (ਗੁਰਨਾਮ ਸਿੰਘ ਬੁੱਟਰ)-ਅੱਜ ਸਿੱਖ ਸਦਭਾਵਨਾਦਲ ਦਲ ਮੁੱਖ ਸੇਵਾਦਾਰ ਪੱਤੀ ਬੈਹਣੀਵਾਲ ਪਿੰਡ ਸੁਲਤਾਨਵਿੰਡ ਹੋਈ ਇਕ ਮੀਟਿੰਗ ਦੌਰਾਨ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਸਹਾਇ ਸ਼ੇਰ-ਏ-ਪੰਜਾਬ ਸੇਵਾ ਕੇਂਦਰ ਵਲੋਂ ਜਿੱਥੇ ਲੋੜਵੰਦ ਲੋਕਾਂ ਦੀ ਨਰੋਈ ਸਿਹਤ ਲਈ ਸਿਹਤ ਜਾਂਚ ਕੇਂਦਰ, ਮੁੱਢਲਾ ਸਿਹਤ ਸੰਭਾਲ ਗੁਰੂ ਹਰਿਰਾਇ ਸਾਹਿਬ ਦਵਾਖਾਨਾ ਅਤੇ ਮੋਢੇ, ਗੋਡੇ, ਸਰਵਾਇਕਲ, ਸੁੱਕੀ ਪੀੜ ਮਣਕੇ ਦਰਦ ਆਦਿ ਦਾ ਇਲਾਜ ਨਾ ਮਾਤਰ ਖਰਚੇ ਤੇ ਸੇਵਾਵਾਂ ਚੱਲ ਰਹੀਆਂ ਹਨ ਉੱਥੇ ਮਿਤੀ 25 ਫਰਵਰੀ ਦਿਨ ਬੁੱਧਵਾਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਫ੍ਰੀ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ | ਜਿਸ ਵਿਚ ਵੱਖ-ਵੱਖ ਮਾਹਿਰ ਡਾ. ਸੁਨੀਲ, ਡਾ. ਅਰਸ਼ਦੀਪ ਸਿੰਘ, ਡਾ. ਰਾਜੇਸ਼ਵਰ ਸਿੰਘ, ਡਾ. ਕਿਰਨਦੀਪ ਕੌਰ ਐੱਮ. ਡੀ., ਡਾ. ਰਾਹੁਲ ਸਿੰਘ, ਡਾ. ਸਰਮੁੱਖ ਸਿੰਘ, ਡਾ. ਸੁਖਪ੍ਰੀਤ ਸਿੰਘ ਪਹੁੰਚ ਰਹੇ ਹਨ | ਇਥੇ ਹਰੇਕ ਤਰ੍ਹਾਂ ਦੇ ਟੈਸਟ ਕੀਤੇ ਜਾਣਗੇ | ਭਾਈ ਬਲਦੇਵ ਸਿੰਘ ਵਡਾਲਾ ਨੇ ਸੰਗਤ ਨੂੰ ਅਪੀਲ ਹੈ ਕਿ ਲੋੜ ਅਨੁਸਾਰ ਲੋੜਵੰਦ ਨਰੋਈ ਸਿਹਤ ਲਈ ਇਸ ਦਾ ਲਾਹਾ ਜਰੂਰ ਲੈਣ | ਇਸ ਮੌਕੇ ਭਾਈ ਸੁਖਪ੍ਰੀਤ ਸਿੰਘ ਭੰਗਾਲੀ, ਭਾਈ ਗੁਰਨੀਤ ਸਿੰਘ, ਭਾਈ ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ |