ਰਾਜਾਸਾਂਸੀ, 23 ਫਰਵਰੀ (ਹਰਦੀਪ ਸਿੰਘ ਖੀਵਾ)-ਰਾਜਾਸਾਂਸੀ ਦੇ ਸੀਨੀਅਰ ਆਗੂ ਤੇ ਕੌਂਸਲਰ ਕੁਲਵਿੰਦਰ ਸਿੰਘ ਔਲਖ ਦੀਆਂ ਪਾਰਟੀ ਪ੍ਰਤੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਲੈਕੇ ਨੂੰ ਨਗਰ ਪੰਚਾਇਤ ਰਾਜਾਸਾਂਸੀ 'ਚ ਪ੍ਰਧਾਨਗੀ ਦੀ ਚੋਣ ਦੌਰਾਨ ਸੱਤਾਧਾਰੀ ਪਾਰਟੀ ਦੇ ਸਮੂਹ ਕੌਂਸਲਰਾਂ ਵਲੋਂ ਕੁਲਵਿੰਦਰ ਸਿੰਘ ਔਲਖ ਨੂੰ ਸਰਬਸੰਮਤੀ ਨਾਲ ਨਗਰ ਪੰਚਾਇਤ ਰਾਜਾਸਾਂਸੀ ਦਾ ਪ੍ਰਧਾਨ ਚੁਣਿਆ ਗਿਆ ਸੀ | ਜਿਸ ਤੋਂ ਬਾਅਦ ਅੱਜ ਨਗਰ ਪੰਚਾਇਤ ਰਾਜਾਸਾਂਸੀ ਦੇ ਕਾਰਜ ਸਾਧਕ ਅਫਸਰ ਅਨਿਲ ਚੋਪੜਾ ਦੀ ਅਗਵਾਈ ਹੇਠ ਨਗਰ ਪੰਚਾਇਤ ਦੇ ਸਮੁੱਚੇ ਪ੍ਰਸ਼ਾਸਨ ਅਤੇ ਸਮੂਹ ਕੌਂਸਲਰਾਂ ਵਲੋਂ ਕਰਵਾਏ ਗਏ ਤਾਜਪੋਸ਼ੀ ਸਮਾਰੋਹ ਕਰਵਾਇਆ ਗਿਆ | ਇਸ ਦੌਰਾਨ ਸਮਾਰੋਹ ਦੀ ਸ਼ੁਰੂਆਤ ਮੌਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾ ਵਿਚ ਗੁਰਦੁਆਰਾ ਸੰਤਸਰ ਸਾਹਿਬ ਹਵਾਈ ਅੱਡਾ ਦੇ ਮੁੱਖ ਗ੍ਰੰਥੀ ਗਿਆਨੀ ਸ਼ਰਨਜੀਤ ਸਿੰਘ ਵਲੋਂ ਗੁਰੂ ਚਰਨਾ ਵਿਚ ਅਰਦਾਸ ਬੇਨਤੀ ਕੀਤੀ ਗਈ | ਉਪਰੰਤ ਹਲਕਾ ਰਾਜਾਸਾਂਸੀ ਦੇ ਇੰਚਾਰਜ ਤੇ ਨਸ਼ਾ ਮੁਕਤੀ ਮੋਰਚਾ ਮਾਝਾ ਜ਼ੋਨ ਦੇ ਪ੍ਰਧਾਨ ਮੈਡਮ ਸੋਨੀਆ ਮਾਨ ਤੇ ਵਿਸੇਸ਼ ਤੌਰ 'ਤੇ ਪੁੱਜੇ ਪੰਜਾਬ ਰਾਜ ਸਿਹਤ ਪ੍ਰਣਾਲੀ ਨਿਗਮ ਦੇ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਦੀ ਹਾਜ਼ਰੀ 'ਚ ਨਵੇਂ ਚੁਣੇ ਪ੍ਰਧਾਨ ਕੁਲਵਿੰਦਰ ਸਿੰਘ ਔਲਖ ਵਲੋਂ ਅਹੁਦਾ ਸੰਭਾਲ ਲਿਆ ਗਿਆ | ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਤੇ ਸੋਨੀਆ ਮਾਨ ਨੇ ਪ੍ਰਧਾਨ ਕੁਲਵਿੰਦਰ ਸਿੰਘ ਔਲਖ ਨੂੰ ਅਹੁਦੇ ਲਈ ਕੁਰਸੀ 'ਤੇ ਬਿਰਾਜਮਾਨ ਕਰਨ ਦੌਰਾਨ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਉਣ ਉਪਰੰਤ ਕਿਹਾ ਕਿ ਪ੍ਰਧਾਨ ਕੁਲਵਿੰਦਰ ਸਿੰਘ ਔਲਖ ਇਕ ਮਿਹਨਤੀ ਤੇ ਇਮਾਨਦਾਰ ਵਰਕਰ ਹਨ ਜੋ ਵਿਤਕਰੇ ਬਾਜ਼ੀ ਤੋਂ ਉੱਪਰ ਉਠ ਕੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ, ਜਿਸ ਸਦਕਾ ਕਸਬਾ ਰਾਜਾਸਾਂਸੀ ਦੇ ਸਾਰੇ ਅਧੂਰੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿਆ ਜਾ ਸਕੇਗਾ ਤੇ ਲੋਕਾਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਦੌਰਾਨ ਕੁਲਵਿੰਦਰ ਸਿੰਘ ਔਲਖ ਨੇ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਵਲੋਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਲੋਕਾਂ ਨਾਲ ਵਾਅਦਾ ਕੀਤਾ ਗਿਆ ਹੈ ਉਸ ਵਾਅਦੇ ਦੇ ਤਹਿਤ ਉਹ ਕਸਬਾ ਰਾਜਾਸਾਂਸੀ ਵਿਚ ਵਿਕਾਸ ਦੇ ਕਾਰਜ ਤੋਂ ਲੈ ਕੇ ਲੋਕਾਂ ਦੇ ਭਲਾਈ ਕੰਮਾਂ ਤੱਕ ਹਰ ਹਰ ਤਰ੍ਹਾਂ ਦੇ ਕੰਮਾਂ ਵਿਚ ਲੋਕਾਂ ਦਾ ਸਹਿਯੋਗ ਕਰਨਗੇ | ਉਨ੍ਹਾਂ ਹਲਕਾ ਇੰਚਾਰਜ ਸੋਨੀਆ ਮਾਨ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਰਾਜਾਸਾਂਸੀ ਦੇ ਸਮੂਹ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਦਿੱਤੇ ਗਏ ਮਾਣ ਸਤਿਕਾਰ ਲਈ ਸਦਾ ਰਿਣੀ ਰਹਿਣਗੇ ਤੇ ਪਾਰਟੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੋਈ ਕਸਰ ਨਹੀਂ ਰਹਿਣ ਦੇਣਗੇ | ਇਸ ਮੌਕੇ ਰੇਸ਼ਮ ਸਿੰਘ ਵੜੈਚ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਤੇਜਬੀਰ ਸਿੰਘ ਮਾਨ ਬੱਗਾ, ਸਰਪੰਚ ਨਿਸ਼ਾਨ ਸਿੰਘ ਸਰਪੰਚ ਕੋਟਲਾ, ਸਰਤਾਜ ਸਿੰਘ ਖਿਆਲਾ, ਸਰਪੰਚ ਸੁਖਚੈਨ ਸਿੰਘ ਵੜੈਚ, ਨੰਬਰਦਾਰ ਦਵਿੰਦਰ ਸਿੰਘ ਬੂਆਨੰਗਲੀ, ਬਲਜਿੰਦਰ ਸਿੰਘ ਖ਼ਾਲਸਾ, ਮਨਦੀਪ ਸਿੰਘ ਮੰਨੂ ਛੀਨਾ, ਯਾਦਵਿੰਦਰ ਸਿੰਘ ਛੀਨਾ, ਮੀਤ ਪ੍ਰਧਾਨ ਮੀਨਾਕਸ਼ੀ ਪਤਨੀ ਚੇਅਰਮੈਨ ਵਰੁਣ ਕੁਮਾਰ ਰਾਜਾਸਾਂਸੀ, ਸੀਨੀਅਰ ਆਗੂ ਕੌਂਸਲਰ ਦਿਆਲ ਸਿੰਘ ਰਾਜਾਸਾਂਸੀ, ਸੁਰਿੰਦਰਪਾਲ ਸਿੰਘ ਹੈਪੀ ਕੌਂਸਲਰ, ਸਿੰਦਾ ਸਿੰਘ ਕੌਂਸਲਰ, ਰਾਮ ਰਾਜਾਸਾਂਸੀ ਕੌਂਸਲਰ, ਸਰਬਜੀਤ ਕੌਰ ਕੌਂਸਲਰ, ਬੀਬੀ ਸਿੰਮੀ ਕੌਂਸਲਰ, ਬਿਕਰਮਜੀਤ ਸਿੰਘ, ਦਿਲਬਾਗ ਸਿੰਘ, ਪਰਦੁੱਮਨ ਕੁਮਾਰ, ਚਰਨਜੀਤ ਸਿੰਘ, ਅਮਰਿੰਦਰ ਸਿੰਘ ਸੰਨੀ, ਰਾਣਾ ਜਸਤਰਵਾਲ, ਤਜਿੰਦਰਪਾਲ ਸਿੰਘ ਇੰਟੈਲੀਜੈਂਸ, ਬਿੱਟੂ ਹਵਾਈ ਅੱਡਾ, ਸੁਲੇਮਾਨ, ਜਸਬੀਰ ਸਿੰਘ ਕਾਲਾ, ਅਰਵਿੰਦਰ ਸਿੰਘ ਬਿੱਲਾ ਸਾਬਕਾ ਕੌਂਸਲਰ, ਡੇਵਿਡ ਮਸੀਹ, ਸਤਪਾਲ ਸਿੰਘ, ਦਲਬੀਰ ਸਿੰਘ, ਬਲਜਿੰਦਰ ਸਿੰਘ ਔਲਖ, ਹਨੀ ਔਲਖ, ਸਮਰਥ ਔਲਖ, ਜਗਦੀਪ ਔਲਖ, ਬਿਕਰਮ ਸਿੰਘ ਬਿੱਕਾ, ਪੂਰਨ ਸਿੰਘ ਬੇਰ ਵਾਲੇ ਜਗਤਾਰ ਸਿੰਘ ਸੋਨੂੰ ਆਦਿ ਹਾਜ਼ਰ ਸਨ |