ਅੰਮਿ੍ਤਸਰ, 23 ਫਰਵਰੀ (ਹਰਮਿੰਦਰ ਸਿੰਘ)-ਦਿੱਲੀ ਵਿਚ ਕਰਵਾਏ ਕੌਮਾਂਤਰੀ ਏ. ਆਈ. ਸੰਮੇਲਨ ਦੌਰਾਨ ਯੂਥ ਕਾਂਗਰਸ ਵਰਕਰਾਂ ਦੀਆਂ ਗ਼ੈਰ-ਜ਼ਿੰਮੇਵਾਰਾਨਾ ਕਾਰਵਾਈਆਂ ਵਿਰੁੱਧ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਨੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ | ਇਹ ਪ੍ਰਦਰਸ਼ਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੇ ਲਾਹੌਰੀ ਗੇਟ ਦਫਤਰ ਦੇ ਬਾਹਰ ਹੋਇਆ | ਜਿਸ 'ਚ ਵੱਡੀ ਗਿਣਤੀ 'ਚ ਭਾਜਪਾ ਵਰਕਰਾਂ ਨੇ ਹਿੱਸਾ ਲਿਆ ਅਤੇ ਇਸ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਪੁਤਲਾ ਸਾੜਿਆ | ਰੋਸ ਪ੍ਰਦਰਸ਼ਨ ਦੌਰਾਨ ਭਾਜਪਾ ਵਰਕਰਾਂ ਨੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਏ. ਆਈ. ਸੰਮੇਲਨ ਵਰਗੇ ਕੌਮਾਂਤਰੀ ਪਲੇਟਫਾਰਮ 'ਤੇ ਅਜਿਹੀਆਂ ਕਾਰਵਾਈਆਂ ਦੀ ਸਖ਼ਤ ਨਿੰਦਾ ਕੀਤੀ | ਇਸ ਦੌਰਾਨ ਭਾਜਪਾ ਆਗੂ ਸਰਬਜੀਤ ਸਿੰਘ ਸ਼ੈਂਟੀ ਨੇ ਕਿਹਾ ਕਿ ਦੇਸ਼ ਦਾ ਨੌਜਵਾਨ ਹੁਣ ਜਾਗ ਗਿਆ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਦੇਸ਼ ਵਿਰੋਧੀ ਰਾਜਨੀਤੀ ਨੂੰ ਬਰਦਾਸ਼ਤ ਨਹੀਂ ਕਰੇਗਾ | ਉਨ੍ਹਾਂ ਕਿਹਾ ਕਿ ਭਾਰਤ ਅੱਜ ਤਕਨਾਲੋਜੀ, ਸਟਾਰਟਅੱਪ ਅਤੇ ਨਵੀਨਤਾ ਦੇ ਖੇਤਰਾਂ ਵਿਚ ਵਿਸ਼ਵ ਪੱਧਰ 'ਤੇ ਇਕ ਨਵੀਂ ਪਛਾਣ ਸਥਾਪਤ ਕਰ ਰਿਹਾ ਹੈ, ਅਤੇ ਹਰ ਨਾਗਰਿਕ ਇਸ ਪ੍ਰਾਪਤੀ 'ਤੇ ਮਾਣ ਕਰਦਾ ਹੈ | ਭਾਜਪਾ ਕੌਂਸਲਰ ਦਲ ਦੀ ਡਿਪਟੀ ਲੀਡਰ ਸ਼੍ਰੀਮਤੀ ਕੀਰਤੀ ਅਰੋੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਰਾਜਨੀਤਿਕ ਹਿੱਤਾਂ ਨੂੰ ਰਾਸ਼ਟਰੀ ਹਿੱਤਾਂ ਤੋਂ ਉੱਪਰ ਰੱਖਣ ਦਾ ਇਤਿਹਾਸ ਰਿਹਾ ਹੈ | ਦੇਸ਼ ਦੀ ਸੰਸਦ 'ਚ ਹੋਵੇ ਜਾਂ ਵਿਦੇਸ਼ ਵਿਚ, ਕਾਂਗਰਸ ਨੇ ਵਾਰ-ਵਾਰ ਅਜਿਹੇ ਕਦਮ ਚੁੱਕੇ ਹਨ ਜਿਨ੍ਹਾਂ ਨੇ ਦੇਸ਼ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਹੈ | ਅੱਜ ਦੇ ਜਾਗਰੂਕ ਨੌਜਵਾਨ ਇਸ ਤਰ੍ਹਾਂ ਦੀ ਮਾਨਸਿਕਤਾ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ ਅਤੇ ਰਾਸ਼ਟਰੀ ਸਨਮਾਨ ਦੇ ਮੁੱਦੇ 'ਤੇ ਇੱਕਜੁੱਟ ਹੋ ਕੇ ਖੜ੍ਹੇ ਹਨ | ਯੁਵਾ ਮੋਰਚੇ ਦੇ ਮੀਤ ਪ੍ਰਧਾਨ ਸਿਆਂਸ਼ ਸੂਰੀ ਨੇ ਕਾਂਗਰਸੀ ਵਰਕਰਾਂ ਦੀਆਂ ਕਾਰਵਾਈਆਂ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦਾ ਭਾਰਤ ਨੂੰ ਬਦਨਾਮ ਕਰਨ ਦਾ ਇਤਿਹਾਸ ਰਿਹਾ ਹੈ | ਜ਼ਿਲ੍ਹਾ ਉਪ ਪ੍ਰਧਾਨ ਸਿਮਰਪ੍ਰੀਤ ਸਿੰਘ ਵਾਲੀਆ ਨੇ ਕਿਹਾ ਕਿ ਅਜਿਹੇ ਪਲੇਟਫਾਰਮ ਭਾਰਤ ਦੀਆਂ ਤਕਨੀਕੀ ਸਮਰੱਥਾਵਾਂ, ਨਵੀਨਤਾ ਦੀ ਮੁਹਾਰਤ ਅਤੇ ਵਿਸ਼ਵ ਲੀਡਰਸ਼ਿਪ ਨੂੰ ਪ੍ਰਦਰਸ਼ਿਤ ਕਰਨ ਲਈ ਹਨ | ਇਸ ਮੌਕੇ ਸੂਬਾ ਕਾਰਜਕਾਰਨੀ ਮੈਂਬਰ ਮਾਨਵ ਤਨੇਜਾ, ਅਨੁਜ ਭੰਡਾਰੀ, ਸਾਬਕਾ ਚੇਅਰਮੈਨ ਸੰਜੀਵ ਖੰਨਾ, ਹਲਕਾ ਪੱਛਮੀ ਇੰਚਾਰਜ ਕੁਮਾਰ ਅਮਿਤ ਵਾਲਮੀਕ, ਮਨਰਾਜ ਸਿੰਘ ਛੀਨਾ, ਸਾਬਕਾ ਕੌਂਸਲਰ ਲਵਿੰਦਰ ਬੰਟੀ, ਹੇਮੰਤ ਪਿੰਕੀ, ਰਾਜੇਸ਼ ਮਹਿਤਾ, ਸ਼ੰਕਰ ਲਾਲ, ਸੰਦੀਪ ਬਹਿਲ, ਮਾ: ਗੌਰਵ ਭਾਟੀਆ, ਵਰੁਣ ਅਰੋੜਾ, ਵਿਸ਼ਾਲ ਆਰੀਆ, ਹਰਸ਼ ਚੌਧਰੀ, ਤਰੁਣ ਅਰੋੜਾ, ਮਨਜੀਤ ਚੰਢੋਕ, ਬਲਕਾਰ ਸਿੰਘ ਸੋਹਲ, ਅੰਸ਼ੁਲ ਖੰਨਾ, ਅੰਕੁਸ਼ ਖੰਨਾ, ਅੰਕਿਤ ਖੰਨਾ, ਕਾਰਤਿਕ, ਯਤਿਨ ਮਹਿਰਾ, ਸੁਰਿੰਦਰ ਮਹਿਰਾ, ਵਰਿਆਮ ਰਾਜ, ਵਰਿਆਮ ਰਾਜ ਬੀ, ਵਰਿਆਮ ਰਾਜ ਬੀ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਰ ਸਨ |
ਭਾਜਪਾ ਯੁਵਾ ਮੋਰਚਾ ਨੇ ਕਾਂਗਰਸ ਖ਼ਿਲਾਫ਼ ਮੁਜ਼ਾਹਰਾ ਕੀਤਾ, ਰਾਹੁਲ ਗਾਂਧੀ ਦਾ ਸਾੜਿਆ ਪੁਤਲਾ
ਅਜੀਤ ਡੈਸਕ
24-02-2026