30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਆਈ.ਟੀ.ਆਈ. ਵਿਦਿਆਰਥੀਆਂ ਨੂੰ ਦਿੱਤੀ ਵਿਸ਼ੇਸ਼ ਸਕਿੱਲ ਟਰੇਨਿੰਗ <br/>

Ad Position 21
No active advertisement
ਅਜੀਤ ਡੈਸਕ 24-02-2026
ਅੰਮਿ੍ਤਸਰ, 23 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਰਕਾਰ ਦੀ ਮਹੱਤਵਪੂਰਨ ਅਤੇ ਲੋਕ-ਹਿਤੈਸ਼ੀ ਯੋਜਨਾ ਪੀ. ਐੱਮ. ਸੂਰਿਆ ਯੋਜਨਾ ਅਧੀਨ ਸਰਕਾਰੀ ਆਈ. ਟੀ. ਆਈ. ਰਣਜੀਤ ਐਵੀਨਿਊ ਅਤੇ ਦਯਾਨੰਦ ਆਈ. ਟੀ. ਆਈ. (ਇਲੈਕਟਰੀਸ਼ਨ ਅਤੇ ਵਾਇਰਮੈਨ ਟਰੇਡ) ਦੇ ਵਿਦਿਆਰਥੀਆਂ ਵਲੋਂ ਟਰੇਨਿੰਗ ਪਾਰਟਨਰ ਸ਼ਕਤੀ ਪਾਵਰ ਸੋਲਿਊਸ਼ਨ ਅੰਮਿ੍ਤਸਰ ਦੇ ਸਹਿਯੋਗ ਨਾਲ ਸਕਿੱਲ ਟਰੇਨਿੰਗ ਪ੍ਰੋਗਰਾਮ ਸਫਲਤਾਪੂਰਵਕ ਪੂਰਾ ਕੀਤਾ ਗਿਆ | ਇਹ ਸਰਕਾਰ ਦੀ ਫਲੈਗਸ਼ਿਪ ਯੋਜਨਾ ਹੈ, ਜਿਸ ਦਾ ਮੁੱਖ ਉਦੇਸ਼ ਸੂਰਜੀ ਊਰਜਾ ਦੇ ਪ੍ਰਚਾਰ-ਪ੍ਰਸਾਰ ਨਾਲ ਨਾਲ ਨਵੀਕਰਣਯੋਗ ਊਰਜਾ ਖੇਤਰ 'ਚ ਤਕਨੀਕੀ ਤੌਰ 'ਤੇ ਨਿਪੁੰਨ ਅਤੇ ਕੁਸ਼ਲ ਯੁਵਾ ਤਿਆਰ ਕਰਨਾ ਹੈ, ਤਾਂ ਜੋ ਉਨ੍ਹਾਂ ਲਈ ਰੋਜ਼ਗਾਰ ਅਤੇ ਸਵਰੋਜ਼ਗਾਰ ਦੇ ਵਧੇਰੇ ਮੌਕੇ ਉਪਲਬੱਧ ਹੋ ਸਕਣ | ਇਸ ਪ੍ਰੋਗਰਾਮ ਹੇਠ ਕੁੱਲ 150 ਵਿਦਿਆਰਥੀਆਂ ਦੀ ਰਜਿਸਟਰੇਸ਼ਨ ਹੋਈ, ਜਿਨ੍ਹਾਂ 'ਚੋਂ 115 ਵਿਦਿਆਰਥੀ ਸਫਲਤਾਪੂਰਵਕ ਪਾਸ ਆਉਟ ਹੋ ਚੁੱਕੇ ਹਨ, ਜਦਕਿ ਬਾਕੀ ਵਿਦਿਆਰਥੀ ਟਰੇਨਿੰਗ ਅਧੀਨ ਹਨ | ਅੱਜ ਪ੍ਰੋਗਰਾਮ ਦੀ 6ਵੀਂ ਬੈਚ ਦੀ ਸਫਲ ਸਮਾਪਤੀ ਮੌਕੇ ਆਯੋਜਿਤ ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਸਰਟੀਫਿਕੇਟ ਪਿ੍ੰਸੀਪਲ ਇੰਜ. ਸੰਜੀਵ ਕੁਮਾਰ ਸ਼ਰਮਾ, ਬਰਿੰਦਰਜੀਤ ਸਿੰਘ ਟਰੇਨਿੰਗ ਅਧਿਕਾਰੀ ਅਤੇ ਹੋਰ ਸਟਾਫ ਮੈਂਬਰਾਂ ਦੀ ਹਾਜ਼ਰੀ 'ਚ ਵੰਡੇ ਗਏ | ਪ੍ਰੋਗਰਾਮ ਦੇ ਕੋਆਰਡੀਨੇਟਰ ਕਮਲਕਾਂਤ ਅਤੇ ਸੁਖਦੇਵ ਸਿੰਘ (ਟਰੇਨਿੰਗ ਅਫਸਰ) ਸਨ, ਜਦਕਿ ਟਰੇਨਿੰਗ ਜੁਗਰਾਜ ਸਿੰਘ, ਇਲੈਕਟਰੀਸ਼ਨ ਇੰਸਟਰੱਕਟਰ ਵਲੋਂ ਪ੍ਰਦਾਨ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਇੰਜ. ਸੰਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਸੰਸਥਾ ਵਿਦਿਆਰਥੀਆਂ ਨੂੰ ਰੋਜ਼ਗਾਰ-ਮੁੱਖੀ ਅਤੇ ਆਧੁਨਿਕ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਲਈ ਹਮੇਸ਼ਾ ਵਚਨਬੱਧ ਹੈ ਅਤੇ ਭਵਿੱਖ 'ਚ ਵੀ ਸਰਕਾਰ ਦੀਆਂ ਵਿਕਾਸਮੂਖੀ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਦੀ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਫੋਰਟਿਸ ਐਸਕਾਰਟ ਹਸਪਤਾਲ ਨੇ ਰੋਬੋਟਿਕ ਗੋਡੇ ਬਦਲਣ 'ਚ ਬੇਮਿਸਾਲ ਸਫਲਤਾ ਹਾਸਿਲ ਕੀਤੀ-ਡਾ. ਮੋਹਿਤ ਅਰੋੜਾ <br/> ਅਗਲੀ ਖ਼ਬਰ ਤਰਕਸ਼ੀਲ ਪਰਿਵਾਰਕ ਮਿਲਣੀ ਕਰਵਾਈ <br/>
Ad Position 24