ਅੰਮਿ੍ਤਸਰ, 23 ਫਰਵਰੀ (ਹਰਮਿੰਦਰ ਸਿੰਘ)-ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮਿ੍ਤਸਰ ਇਕਾਈ ਵਲੋਂ ਸਮਾਜ 'ਚੋਂ ਅੰਧ ਵਿਸ਼ਵਾਸਾਂ, ਰੂੜੀਵਾਦੀ ਰੀਤੀ ਰਿਵਾਜਾਂ, ਬੇਲੋੜੀਆਂ ਫਜ਼ੂਲ ਖਰਚੀ ਦੀਆਂ ਰਸਮਾਂ ਤੇ ਸਮਾਜਿਕ ਬੁਰਾਈਆਂ ਖਤਮ ਕਰਨ ਅਤੇ ਇਸ ਦੇ ਬਦਲ 'ਚ ਇਕ ਵਿਗਿਆਨਕ ਸੋਚ ਆਧਾਰਿਤ ਲੋਕ ਪੱਖੀ ਸਿਹਤਮੰਦ ਸਭਿਆਚਾਰ ਉਸਾਰਨ ਦੇ ਮਕਸਦ ਵਜੋਂ ਤਰਕਸ਼ੀਲ ਪਰਿਵਾਰਕ ਮਿਲਣੀ ਤਹਿਤ ਸਮਾਗਮ ਕੀਤਾ, ਜਿਸ 'ਚ ਸਮੂਹ ਤਰਕਸ਼ੀਲ ਮੈਂਬਰਾਂ ਦੇ ਪਰਿਵਾਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ | ਇਸ ਮੌਕੇ ਸੂਬਾਈ ਮੀਡੀਆ ਮੁਖੀ ਸੁਮੀਤ ਅੰਮਿ੍ਤਸਰ ਨੇ ਭਾਰਤੀ ਸੱਭਿਆਚਾਰ ਨੂੰ ਕਿਰਤ, ਇਖਲਾਕ, ਫਲਸਫਾ, ਵਿਗਿਆਨ, ਭਾਸ਼ਾ, ਧਰਮ, ਜਾਤ ਪਾਤ, ਸਾਹਿਤ, ਕਲਾ, ਸੰਗੀਤ, ਖਾਣ ਪੀਣ, ਪਹਿਰਾਵਾ, ਤਿਉਹਾਰ ਆਦਿ ਦੇ ਪ੍ਰਸੰਗ 'ਚ ਪਰਿਭਾਸ਼ਤ ਕਰਦਿਆਂ ਲੁਟੇਰੇ ਪੂੰਜੀਵਾਦੀ ਪ੍ਰਬੰਧ ਦੀ ਸਰਪ੍ਰਸਤੀ ਤੇ ਡਰਾਵੇ ਹੇਠ ਸਦੀਆਂ ਤੋਂ ਚਲਦੇ ਰੂੜੀਵਾਦੀ ਰੀਤੀ ਰਿਵਾਜਾਂ, ਫਜ਼ੂਲ ਖਰਚੀ ਦੀਆਂ ਬੇਲੋੜੀਆਂ ਰਸਮਾਂ ਨੂੰ ਆਪਣੇ ਪਰਿਵਾਰਕ ਅਤੇ ਸਮਾਜਿਕ ਸਮਾਗਮਾਂ 'ਚੋਂ ਪੂਰੀ ਤਰ੍ਹਾਂ ਖਤਮ ਕਰਨ ਅਤੇ ਤਰਕਸ਼ੀਲ ਕਦਰਾਂ ਕੀਮਤਾਂ 'ਤੇ ਅਧਾਰਤ ਇਕ ਲੋਕ ਪੱਖੀ ਸਿਹਤਮੰਦ ਸੱਭਿਆਚਾਰ ਉਸਾਰਨ ਦੀ ਲੋੜ ਤੇ ਜ਼ੋਰ ਦਿੱਤਾ | ਇਸ ਤੋਂ ਪਹਿਲਾਂ ਇਕਾਈ ਦੇ ਜਥੇਬੰਦਕ ਮੁਖੀ ਜਸਪਾਲ ਬਾਸਰਕੇ ਤੇ ਵਿੱਤ ਮੁਖੀ ਪਿ੍ੰ: ਮੇਲਾ ਰਾਮ ਨੇ ਤਰਕਸ਼ੀਲ ਮੈਂਬਰਾਂ ਦੀ ਸਮਰਪਿਤ ਭਾਵਨਾ ਦੀ ਪ੍ਰਸੰਸਾ ਕਰਦਿਆਂ ਅਜਿਹੀਆਂ ਤਰਕਸ਼ੀਲ ਪਰਿਵਾਰਕ ਮਿਲਣੀਆਂ ਕਰਵਾਉਣ ਅਤੇ ਸਿਹਤਮੰਦ ਵਿਚਾਰਾਂ ਦੇ ਆਦਾਨ ਪ੍ਰਦਾਨ ਨੂੰ ਮੌਜੂਦਾ ਸਮਿਆਂ ਦੀ ਅਹਿਮ ਲੋੜ ਕਰਾਰ ਦਿੱਤਾ | ਤਰਕਸ਼ੀਲ ਆਗੂਆਂ ਐਡਵੋਕੇਟ ਅਮਰਜੀਤ ਬਾਈ, ਦਮਨਜੀਤ ਕੌਰ ਅਤੇ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮੌਜੂਦਾ ਸਮਾਜ 'ਚ ਫੈਲੇ ਅੰਧ ਵਿਸ਼ਵਾਸ ਅਤੇ ਵੇਲਾ ਵਿਹਾ ਚੁੱਕੀਆਂ ਰੂੜੀਵਾਦੀ ਰਸਮਾਂ, ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਵਰਗ ਅਤੇ ਪੂੰਜੀਵਾਦੀ ਪੱਖੀ ਸਭਿਆਚਾਰ ਦੀ ਦੇਣ ਹਨ ਅਤੇ ਤਰਕਸ਼ੀਲ ਸੁਸਾਇਟੀ ਨੇ ਪਿਛਲੇ ਦੋ ਦਹਾਕਿਆਂ ਤੋਂ ਡਾਕਟਰੀ ਖੋਜ ਕਾਰਜਾਂ ਲਈ ਮਰਨ ਉਪਰੰਤ ਸੈਂਕੜੇ ਸਰੀਰ ਦਾਨ ਤੇ ਲੋੜਵੰਦਾਂ ਲਈ ਅੰਗ ਅਤੇ ਅੱਖਾਂ ਪ੍ਰਦਾਨ ਕਰਨ ਦੇ ਇਲਾਵਾ ਦਾਜ ਦਹੇਜ ਦੀਆਂ ਰੂੜੀਵਾਦੀ ਰਸਮਾਂ ਛੱਡਣ ਦੀ ਲੋਕ ਪੱਖੀ ਲਹਿਰ ਸਥਾਪਤ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਇਸ ਮੌਕੇ ਪੂਨਮ, ਪਿਊਸ਼, ਕਮਲ ਕਿਸ਼ੋਰ, ਹਰਜੀਤ ਕੌਰ, ਆਸ਼ਾ ਰਾਣੀ, ਵੰਦਨਾ, ਨਵਜੀਤ, ਵੀਨਾ, ਸ਼ਮਾ, ਬਲਜੀਤ ਕੌਰ ਤੇ ਖੁਸ਼ਪ੍ਰੀਤ ਕੌਰ ਨੇ ਕਿਹਾ ਕਿ ਤਰਕਸ਼ੀਲ ਸਾਹਿਤ ਨਾਲ ਜੁੜ ਕੇ ਹਾਸਿਲ ਕੀਤੀ ਵਿਗਿਆਨਕ ਚੇਤਨਾ ਦੇ ਨਤੀਜੇ ਵਜੋਂ ਉਹ ਆਪਣੀ ਜ਼ਿੰਦਗੀ 'ਚੋਂ ਅੰਧਵਿਸ਼ਵਾਸਾਂ ਅਤੇ ਰੂੜੀਵਾਦੀ ਰਸਮਾਂ ਰਿਵਾਜਾਂ ਨੂੰ ਤਿਆਗ ਦੇਣ ਵਿਚ ਸਫ਼ਲ ਹੋਏ ਹਨ | ਅਖੀਰ 'ਚ ਤਰਕਸ਼ੀਲ ਆਗੂ ਦਮਨਜੀਤ ਕੌਰ ਨੇ ਸਮੂਹ ਤਰਕਸ਼ੀਲ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਤੀਕ ਸਹਿਦੇਵ, ਕਹਾਣੀਕਾਰ ਦੀਪ ਦੇਵਿੰਦਰ, ਹਰਜਿੰਦਰ ਜਲਾਲਪੁਰ, ਹਰੀ ਕਿ੍ਸ਼ਨ, ਰਮੇਸ਼ ਕੁਮਾਰ, ਸੁਰੇਸ਼ ਪਠਾਣੀਆਂ,ਅਨਮੋਲ ਸਿੰਘ, ਅਸ਼ਵਨੀ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਮੋਹਿਤ ਸਹਿਦੇਵ, ਮੈਡਮ ਤਿ੍ਪਤਾ, ਅੰਜੂ ਤੇ ਮਾ: ਅਨਮੋਲ ਆਦਿ ਹਾਜ਼ਰ ਸਨ |