30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਯੂਨੀਵਰਸਿਟੀ 'ਚ ਏ.ਆਈ. ਦੀ ਮਦਦ ਨਾਲ ਟਿਕਾਊ ਵਿਕਾਸ ਦੇ ਮਾਰਗ ਵਿਸ਼ੇ 'ਤੇ ਦੋ ਦਿਨਾ ਅੰਤਰਰਾਸ਼ਟਰੀ ਕਾਨਫਰੰਸ ਦੀ ਸ਼ੁਰੂਆਤ

Ad Position 21
No active advertisement
ਗੁਰੂ ਨਾਨਕ ਦੇਵ ਯੁਨੀਵਰਸਿਟੀ 'ਚ ਏ. ਆਈ. ਦੀ ਮਦਦ ਨਾਲ ਟਿਕਾਊ ਵਿਕਾਸ ਦੇ ਮਾਰਗ ਵਿਸ਼ੇ 'ਤੇ ਦੋ ਦਿਨਾਂ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕਰਦੇ ਹੋਏ ਉਪ ਕੁਲਪਤੀ ਡਾ. ਕਰਮਜੀਤ ਸਿੰਘ, ਡਾ. ਬਲਵਿੰਦਰ ਸਿੰਘ ਅਤੇ ਹੋਰ ਵਿਦਵਾਨ | ਤਸਵੀਰ : ਹਰਜੀਤ ਸਿੰਘ <br/> 24-02-2026
ਅੰਮਿ੍ਤਸਰ, 23 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਗੁਰੂ ਨਾਨਕ ਦੇਵ ਯੁਨੀਵਰਸਿਟੀ 'ਚ ਏ. ਆਈ. ਦੀ ਮਦਦ ਨਾਲ ਟਿਕਾਊ ਵਿਕਾਸ ਦੇ ਮਾਰਗ ਵਿਸ਼ੇ 'ਤੇ ਦੋ ਦਿਨਾਂ ਅੰਤਰਰਾਸ਼ਟਰੀ ਕਾਨਫਰੰਸ ਦੀ ਸ਼ੁਰੂਆਤ ਹੋਈ, ਜਿਸ 'ਚ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਨਵੀਂ ਤਕਨਾਲੋਜੀ ਦਾ ਵਰਤੋਂ ਮਨੁੱਖੀ ਭਲਾਈ ਅਤੇ ਨੈਤਿਕ ਮੁੱਲਾਂ ਨਾਲ ਜੋੜ ਕੇ ਕਰਨੀ ਚਾਹੀਦੀ ਹੈ | ਉਨ੍ਹਾਂ ਸਰਬੱਤ ਦਾ ਭਲਾ ਦੇ ਸਿਧਾਂਤ ਨੂੰ ਯਾਦ ਕਰਦਿਆਂ ਕਿਹਾ ਕਿ ਏ. ਆਈ. ਦਾ ਲਾਭ ਹਰ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਹੈ | ਉਨ੍ਹਾਂ ਏ. ਆਈ. ਲੰਗਰ ਦੀ ਗੱਲ ਕਰਦਿਆਂ ਸਮਝਾਇਆ ਕਿ ਜਿਵੇਂ ਲੰਗਰ ਵਿਚ ਹਰ ਕਿਸੇ ਨੂੰ ਭੋਜਨ ਮਿਲਦਾ ਹੈ, ਉਸੇ ਤਰ੍ਹਾਂ ਗਿਆਨ ਅਤੇ ਤਕਨਾਲੋਜੀ ਵੀ ਸਭ ਲਈ ਖੁੱਲ੍ਹੀ ਹੋਣੀ ਚਾਹੀਦੀ ਹੈ | ਉਨ੍ਹਾਂ ਭਵਿੱਖ 'ਚ ਨਵੀਆਂ ਕੁਸ਼ਲਤਾਵਾਂ ਸਿਖਾਉਣ ਲਈ ਸਾਂਝੇ ਉਪਰਾਲਿਆਂ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਕਾਨਫਰੰਸ ਦਾ ਆਯੋਜਨ ਪੰਜਾਬ ਸਕੂਲ ਆਫ਼ ਇਕਨਾਮਿਕਸ, ਯੂਨੀਵਰਸਿਟੀ ਬਿਜ਼ਨਸ ਸਕੂਲ ਅਤੇ ਯੂਨੀਵਰਸਿਟੀ ਸਕੂਲ ਆਫ਼ ਫਾਇਨੈਂਸ਼ਲ ਸਟਡੀਜ਼ ਵਲੋਂ ਗੋਲਡਨ ਜੁਬਲੀ ਕੇਂਦਰ ਉਦਯਮਤਾ ਅਤੇ ਨਵੀਨਤਾ ਦੇ ਸਹਿਯੋਗ ਨਾਲ ਕੀਤਾ ਗਿਆ | ਮੁੱਖ ਮਹਿਮਾਨ ਪ੍ਰੋ. ਮਹੇਸ਼ ਵਰਮਾ, ਉਪ ਕੁਲਪਤੀ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਨੇ ਕਿਹਾ ਕਿ ਤਕਨਾਲੋਜੀ ਦਾ ਵਿਕਾਸ ਸਭ ਨੂੰ ਨਾਲ ਲੈ ਕੇ ਹੋਣਾ ਚਾਹੀਦਾ ਹੈ | ਉਨ੍ਹਾਂ ਜ਼ਿੰਮੇਵਾਰ ਤਰੀਕੇ ਨਾਲ ਏ. ਆਈ. ਵਰਤਣ, ਸਾਧਨਾਂ ਦੀ ਸਹੀ ਵਰਤੋਂ ਅਤੇ ਮਨੁੱਖਤਾ ਨੂੰ ਪਹਿਲ ਦੇਣ ਦੀ ਗੱਲ ਕੀਤੀ | ਮੁੱਖ ਵਕਤਾ ਪ੍ਰੋ. ਗਗਨ ਦੀਪ ਸ਼ਰਮਾ ਨੇ ਦੱਸਿਆ ਕਿ ਚੰਗੀ ਪ੍ਰਸ਼ਾਸਨ ਪ੍ਰਣਾਲੀ, ਚੰਗਾ ਵਿਕਾਸ, ਉਦਯਮਤਾ ਅਤੇ ਮਜ਼ਬੂਤੀ-ਇਹ ਸਭ ਏ. ਆਈ. ਦੇ ਸਹੀ ਉਪਯੋਗ ਨਾਲ ਸੰਭਵ ਹਨ | ਉਨ੍ਹਾਂ ਵਾਤਾਵਰਨ ਬਚਾਉਣ ਲਈ ਸੰਤੁਲਿਤ ਊਰਜਾ ਪ੍ਰਣਾਲੀ ਦੀ ਲੋੜ 'ਤੇ ਜ਼ੋਰ ਦਿੱਤਾ | ਵਿਦੇਸ਼ ਤੋਂ ਆਏ ਮਹਿਮਾਨ ਪ੍ਰੋ. ਫੇਲਿਕਸ ਪੁਈਮੇ ਗੀਏਨ, ਯੂਨੀਵਰਸਿਟੀ ਆਫ਼ ਆ ਕੋਰੂਨਾ (ਸਪੇਨ) ਨੇ ਵਿਸ਼ਵ ਪੱਧਰ 'ਤੇ ਤਕਨਾਲੋਜੀ ਅਤੇ ਟਿਕਾਊ ਵਿਕਾਸ ਦੇ ਸੰਬੰਧ ਬਾਰੇ ਵਿਚਾਰ ਸਾਂਝੇ ਕੀਤੇ | ਡੇਲੀਓਟ ਨਾਲ ਸੰਬੰਧਿਤ ਅਮਿਤ ਗੁਪਤਾ ਨੇ ਵੀ ਕਿਹਾ ਕਿ ਏ.ਆਈ. ਦੀ ਵਰਤੋਂ ਸਹਿਯੋਗ ਅਤੇ ਜ਼ਿੰਮੇਵਾਰੀ ਨਾਲ ਕਰਨੀ ਚਾਹੀਦੀ ਹੈ | ਪ੍ਰੀ-ਕਾਨਫਰੰਸ ਸੈਸ਼ਨ ਪ੍ਰੋ. ਥਪਨ ਕੁਮਾਰ ਸਰਕਾਰ, ਯੁਨਵਿਰਸਿਟੀ ਆਫ ਸਾਊਥਰਨ ਕੁਈਨਜ਼ਲੈਂਡ ਵਲੋਂ ਲਿਆ ਗਿਆ | ਇਕ ਵਿਸ਼ੇਸ਼ ਚਰਚਾ ਸੈਸ਼ਨ 'ਚ ਅਕਾਦਮਿਕ ਜਗਤ ਅਤੇ ਉਦਯੋਗ ਦੇ ਵਿਦਵਾਨਾਂ ਨੇ ਮਿਲ ਕੇ ਗੱਲ ਕੀਤੀ ਕਿ ਖੋਜ ਨੂੰ ਜ਼ਮੀਨੀ ਪੱਧਰ ਨਾਲ ਕਿਵੇਂ ਜੋੜਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲ ਪਰਿਵਾਰਕ ਮਿਲਣੀ ਕਰਵਾਈ <br/> ਅਗਲੀ ਖ਼ਬਰ ਤ੍ਰੈ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿਖੇ ਮਨ ਦੀ ਇਕਾਗਰਤਾ ਅਤੇ ਸਮਾਜਿਕ ਸਾਂਝ ਲਈ ਸੰਗੀਤ ਵਿਸ਼ੇ 'ਤੇ ਸੈਮ...
Ad Position 24