12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਮੋਟਰਸਾਈਕਲ ਲਾਉਣ ਦੀ ਰੰਜਿਸ਼ ਕਾਰਨ ਗੁਆਂਢੀ ਨੇ ਪਾਇਆ ਮਾਂ-ਪੱੁਤਰ 'ਤੇ ਗਰਮ ਪਾਣੀ ਦੋਵੇਂ ਝੁਲਸੇ, ਪੁਲਿਸ ਵਲੋਂ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 25-02-2026
ਅੰਮਿ੍ਤਸਰ, 24 ਫਰਵਰੀ (ਰੇਸ਼ਮ ਸਿੰਘ)-ਗਲੀ 'ਚ ਮੋਟਰਸਾਈਕਲ ਲਾਉਣ ਦੀ ਰੰਜਿਸ਼ ਕਾਰਨ ਇਕ ਵਿਅਕਤੀ ਨੇ ਆਪਣੇ ਗੁਆਂਢ ਰਹਿੰਦੇ ਮਾਂ-ਪੱੁਤਰ 'ਤੇ ਗਰਮ ਪਾਣੀ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਦੋਵੇਂ ਝੁਲਸ ਗਏ | ਪੁਲਿਸ ਵਲੋਂ ਮੈਡੀਕਲ ਰਿਪੋਰਟ ਤੋਂ ਬਾਅਦ ਗੁਆਂਢੀ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਹ ਸ਼ਿਕਾਇਤ ਥਾਣਾ ਡੀ. ਡਵੀਜਨ ਦੀ ਪੁਲਿਸ ਕੋਲ ਬੀ. ਕਾਮ ਦੇ ਵਿਦਿਆਰਥੀ ਤੇ 22 ਸਾਲਾ ਅਮਿਤੇਸ਼ ਵਰਮਾ ਵਾਸੀ ਗਲੀ ਦਾਈ ਵਾਲੀ ਖਜ਼ਾਨਾ ਗੇਟ ਨੇ ਦੱਸਿਆ ਕਿ ਉਹ ਬੀਤੇ ਦਿਨੀ ਆਪਣੇ ਘਰ ਦੇ ਬਾਹਰ ਮੋਟਰਸਾਈਕਲ ਲਗਾ ਰਿਹਾ ਸੀ ਤੇ ਉਸਦੀ ਮਾਤਾ ਸ਼ਿਲਪਾ ਅਰੋੜਾ ਵੀ ਕੋਲ ਹੀ ਸੀ ਜਦੋਂ ਕਿ ਉਨ੍ਹਾਂ ਦਾ ਗੁਆਂਢੀ ਵਿਜੈ ਕੁਮਾਰ ਆਇਆ ਤੇ ਕਿਹਾ ਕਿ ਉਸਦੇ ਘਰ ਦੀ ਬਾਰੀ ਕੋਲ ਮੋਟਰਸਾਈਕਲ ਕਿਉਂ ਲਾਇਆ ਹੈ ਅਤੇ ਉਨ੍ਹਾਂ ਨਾਲ ਝਗੜਾ ਕਰਨ ਲੱਗ ਪਿਆ |
ਉਹ ਗੁੱਸੇ 'ਚ ਆ ਗਿਆ ਤੇ ਘਰ ਦੇ ਅੰਦਰੋਂ ਬਾਲਟੀ 'ਚ ਗਰਮ ਪਾਣੀ ਲਿਆ ਕੇ ਉਨ੍ਹਾਂ 'ਤੇ ਪਾ ਦਿੱਤਾ, ਜਿਸ ਕਾਰਨ ਉਸ ਦੇ ਢਿੱਡ ਦੇ ਹੇਠ ਅਤੇ ਮਾਤਾ ਦੇ ਕਮਰ ਤੋਂ ਹੇਠਾਂ ਪਾਣੀ ਪੈ ਗਿਆ ਤੇ ਦੋਵ੍ਹਾਂ ਨੂੰ ਜਲਨ ਹੋਣ ਲੱਗ ਪਈ | ਉਨ੍ਹਾਂ ਰੌਲਾ ਪਾ ਦਿੱਤਾ ਤੇ ਗੁਆਂਢੀ ਘਰ ਨੂੰ ਜਿੰਦਰਾ ਮਾਰ ਕੇ ਦੌੜ ਗਿਆ | ਪੁਲਿਸ ਵਲੋਂ ਵਿਜੈ ਕੁਮਾਰ ਵਾਸੀ ਗਲੀ ਦਾਈ ਵਾਲੀ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਪੰਜਾਬ ਸਰਕਾਰ ਦਾ ਆਰ. ਡੀ. ਐੱਫ. ਫੰਡ ਰੋਕਣਾ ਮੰਦਭਾਗਾ ਤੇ ਨਿੰਦਣਯੋਗ-ਪ੍ਰਭਬੀਰ ਸਿੰਘ ਬਰਾੜ <br/> ਅਗਲੀ ਖ਼ਬਰ 'ਮੇਰੀ ਰਸੋਈ' ਯੋਜ਼ਨਾ ਖੁਰਾਕ ਤੇ ਪੋਸ਼ਣ ਵੱਲ ਸਰਾਹਨਾਯੋਗ ਕਦਮ-ਵਿਜੈ ਦੱਤ <br/>
Ad Position 24