13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪ੍ਰੋ: ਕਰਮਜੀਤ ਸਿੰਘ ਨੇ ਖਿਡਾਰੀਆਂ ਨੂੰ 80 ਲੱਖ ਰੁਪਏ ਡਾਇਟ ਮਨੀ ਵਜੋਂ ਵੰਡੇ <br/>

Ad Position 21
No active advertisement
ਅਜੀਤ ਡੈਸਕ 25-02-2026

ਅੰਮਿ੍ਤਸਰ, 24 ਫ਼ਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅਕਾਦਮਿਕ ਸੈਸ਼ਨ 2025-2026 ਤੋਂ ਵੱਖ-ਵੱਖ ਖੇਡਾਂ ਦੇ ਚੰਗੇ ਖਿਡਾਰੀਆਂ ਲਈ ਮਾਸਿਕ ਡਾਇਟ ਮਨੀ ਦੀ ਵਿਵਸਥਾ ਸ਼ੁਰੂ ਕੀਤੀ ਹੈ | ਇਸ ਯੋਜਨਾ ਦਾ ਲਾਭ ਲੈਣ ਵਾਲੇ 300 ਤੋਂ ਵੱਧ ਖਿਡਾਰੀਆਂ ਨੂੰ ਉਪ ਕੁਲਪਤੀ ਪ੍ਰੋ: ਕਰਮਜੀਤ ਸਿੰਘ ਵਲੋਂ ਖਿਡਾਰੀਆਂ ਦੀ ਡਾਇਟ ਸਹਾਇਤਾ ਲਈ ਲਗਭਗ 80 ਲੱਖ ਰੁਪਏ ਵੰਡੇ ਗਏ ਹਨ | ਇਸ ਯੋਜਨਾ ਅਧੀਨ ਪ੍ਰਦਰਸ਼ਨ ਅਤੇ ਉਪਲਬੱਧੀਆਂ ਦੇ ਆਧਾਰ 'ਤੇ 3,500 ਤੋਂ 10,000 ਰੁਪਏ ਪ੍ਰਤੀ ਮਹੀਨਾ ਸਿੱਧੇ ਖਿਡਾਰੀਆਂ ਦੇ ਬੈਂਕ ਖਾਤਿਆਂ 'ਚ ਭੇਜੇ ਜਾ ਰਹੇ ਹਨ | ਇਹ ਆਰਥਿਕ ਸਹਾਇਤਾ ਖਿਡਾਰੀਆਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਬਣਾਈ ਰੱਖਣ ਵਿਚ ਮਦਦ ਕਰਦੀ ਹੈ, ਜੋ ਸਟੈਮਿਨਾ, ਤਾਕਤ, ਰਿਕਵਰੀ ਅਤੇ ਕੁੱਲ ਖੇਡ ਪ੍ਰਦਰਸ਼ਨ ਨੂੰ ਨਿਖਾਰਣ ਲਈ ਬਹੁਤ ਜ਼ਰੂਰੀ ਹੈ | ਯੂਨੀਵਰਸਿਟੀ ਨੇ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹੋਏ ਅਗਲੇ ਅਕਾਦਮਿਕ ਸਾਲ ਲਈ 1.5 ਕਰੋੜ ਰੁਪਏ ਡਾਇਟ ਮਨੀ ਵਾਸਤੇ ਨਿਰਧਾਰਤ ਕੀਤੇ ਹਨ, ਜਿਸ ਨਾਲ ਖਿਡਾਰੀਆਂ ਨੂੰ ਲਗਾਤਾਰ ਅਤੇ ਵਧੀਆ ਸਹਾਇਤਾ ਮਿਲਦੀ ਰਹੇਗੀ | ਇਸ ਮੌਕੇ ਡਾ. ਕੰਵਰ ਮਨਦੀਪ ਸਿੰਘ, ਡਾਇਰੈਕਟਰ ਸਪੋਰਟਸ ਨੇ ਕਿਹਾ ਕਿ ਇਹ ਪਹਿਲ ਖਿਡਾਰੀਆਂ ਲਈ ਬਹੁਤ ਸਹਾਇਤਾ ਪੂਰਨ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਿਯਮਿਤ ਪੋਸ਼ਣ ਦੀ ਉਪਲਬੱਧਤਾ ਨਾਲ ਖਿਡਾਰੀਆਂ ਦੀ ਸਰੀਰਿਕ ਤਿਆਰੀ 'ਚ ਹੋਰ ਮਹੱਤਵਪੂਰਨ ਸੁਧਾਰ ਹੋਵੇਗਾ ਅਤੇ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਹੋਰ ਉੱਚ ਪੱਧਰ 'ਤੇ ਪ੍ਰਦਰਸ਼ਨ ਕਰਨ ਦੇ ਯੋਗ ਬਣਨਗੇ | ਉਪ ਕੁਲਪਤੀ ਪ੍ਰੋ: ਕਰਮਜੀਤ ਸਿੰਘ ਦਾ ਖਿਡਾਰੀਆਂ ਦੇ ਬਹੁਪੱਖੀ ਵਿਕਾਸ ਲਈ ਲਗਾਤਾਰ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਹਮੇਸ਼ਾਂ ਯੂਨੀਵਰਸਿਟੀ 'ਚ ਖੇਡ ਵਿਕਾਸ ਅਤੇ ਖਿਡਾਰੀਆਂ ਦੀ ਭਲਾਈ ਨੂੰ ਪ੍ਰਾਥਮਿਕਤਾ ਦਿੰਦੀ ਰਹੀ ਹੈ | ਉਨ੍ਹਾਂ ਨੇ ਪ੍ਰੋ: ਐੱਚ. ਐੱਸ. ਸੈਣੀ, ਡੀਨ ਅਕਾਦਮਿਕ ਮਾਮਲੇ, ਪ੍ਰੋ: ਕੇ. ਐੱਸ. ਚਾਹਲ, ਰਜਿਸਟਰਾਰ ਅਤੇ ਡਾ. ਐੱਸ. ਐੱਸ. ਦਿਓਲ, ਡੀਨ ਵਿਦਿਆਰਥੀ ਭਲਾਈ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗਲੀ 'ਚ ਖੇਡਦੇ ਸਮੇਂ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਖ਼ਿਲਾਫ਼ ਪੁਲਿਸ ਨੇ ਨਹੀਂ ਕੀਤੀ ਕਾਰਵਾਈ... ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਉਦਯੋਗਪਤੀ ਬਲਦੇਵ ਸਿੰਘ ਕੰਗ ਦਾ ਸਨਮਾਨ <br/>
Ad Position 24