ਆਲ ਇੰਡੀਆ ਐਂਟੀ ਕੁਰੱਪਸ਼ਨ ਬੋਰਡ ਦੀ ਪ੍ਰਧਾਨ ਨੇ ਕੀਤੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ
ਅੰਮਿ੍ਤਸਰ, 24 ਫਰਵਰੀ (ਰੇਸ਼ਮ ਸਿੰਘ)-ਗਲੀ 'ਚ ਖੇਡਦੇ ਸਮੇਂ ਛੋਟੇ-ਛੋਟੇ ਮਾਸੂਮ ਬੱਚਿਆਂ ਨਾਲ ਝਗੜਾ ਕਰਨ ਤੇ ਗੱਡੀ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਖ਼ਿਲਾਫ਼ ਪੁਲਿਸ ਨੂੰ ਇਕ ਹਫਤਾ ਪਹਿਲਾਂ ਦਿੱਤੀ ਸ਼ਿਕਾਇਤ ਦਾ ਕੋਈ ਅਸਰ ਨਹੀਂ ਹੋਇਆ ਹੈ ਅਤੇ ਜੇਕਰ ਇਸ ਵਿਅਕਤੀ ਖ਼ਿਲਾਫ਼ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਦੀ ਜਥੇਬੰਦੀ ਵਲੋਂ ਅਗਲੇ ਐਕਸ਼ਨ ਪ੍ਰੋਗਰਾਮ ਦੀ ਰੂਪ ਰੇਖਾ ਐਲਾਨੀ ਜਾਵੇਗੀ | ਇਹ ਪ੍ਰਗਟਾਵਾ ਆਲ ਇੰਡੀਆ ਐਂਟੀ ਕੁਰੱਪਸ਼ਨ ਬੋਰਡ ਦੀ ਪ੍ਰਧਾਨ ਸ੍ਰੀਮਤੀ ਪ੍ਰਭਜੋਤ ਕੌਰ ਨੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਦਰਖਾਸਤ ਦੀ ਕਾਪੀ ਦਿਖਾਉਂਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਉਹ ਇਥੇ ਦਸ਼ਮੇਸ਼ ਐਵੀਨਿਉ ਗਲੀ ਨੰਬਰ 7 ਦੀ ਵਸਨੀਕ ਹੈ ਜੋ ਕਿ ਥਾਣਾ ਮਕਬੂਲਪੁਰਾ ਦਾ ਅਧਿਕਾਰਿਤ ਖੇਤਰ ਹੈ ਉਸਦੇ 2 ਛੋਟੇ ਛੋਟੇ ਮਾਸੂਮ ਬੱਚੇ ਹਨ ਜੋ ਗਲੀ ਬੰਦ ਹੈ ਅਤੇ ਗਲੀ 'ਚ ਹੀ ਖੇਡਦੇ ਹਨ | ਉਨ੍ਹਾਂ ਦੋਸ਼ ਲਾਇਆ ਕਿ ਉਸਦਾ ਗੁਆਂਡੀ ਜੋਗਿੰਦਰ ਯਾਦਵ ਜੋ ਬੱਚਿਆਂ ਪ੍ਰਤੀ ਕਥਿਤ ਰੰਜਿਸ਼ ਰੱਖਦਾ ਹੈ ਅਤੇ ਉਸਨੇ ਆਪਣੀ ਗੱਡੀ ਨਾਲ ਪਹਿਲਾਂ ਵੀ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਤੇ ਹੁਦ ਜਦੋਂ ਵੀ ਗਲੀ 'ਚ ਲੰਘਦਾ ਹੈ ਤਾਂ ਬੱਚਿਆਂ ਨੂੰ ਡਰਾਉਂਦਾ ਧਮਕਾਉਂਦਾ ਹੈ | ਜਿਸ ਦੀ ਉਸਨੇ ਥਾਣਾ ਮਕਬੂਲਪਰਾ ਦੀ ਪੁਲਿਸ ਨੂੰ ਤਾਜ਼ਾ ਹੋਏ ਵਾਕਿਆ ਦੀ ਸ਼ਿਕਾਇਤ ਕੀਤੀ ਹੈ ਪਰ ਉਸਨੂੰ ਪੁਲਿਸ ਨੇ ਇਨਸਾਫ ਨਹੀਂ ਦਿੱਤਾ ਤੇ ਨਾਂ ਹੀ ਸੰਬੰਧਿਤ ਵਿਅਕਤੀ ਖ਼ਿਲਾਫ਼ ਹਾਲੇ ਤੱਕ ਕੋਈ ਕਾਰਵਾਈ ਹੀ ਕੀਤੀ ਹੈ | ਇਸ ਸੰਬੰਧੀ ਥਾਣਾ ਮਕਬੂਲਪਰਾ ਦੇ ਮੁਖੀ ਇੰਸ: ਜਸਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਕਰਤਾ ਨਹੀਂ ਮਿਲੀ ਹੈ ਅਤੇ ਉਹ ਛੁੱਟੀ 'ਤੇ ਵੀ ਸਨ | ਇਸ ਮਾਮਲੇ 'ਚ ਮਿਲੀ ਸ਼ਿਕਾਇਤ 'ਤੇ ਉਚਿਤ ਕਾਰਵਾਈ ਕੀਤੀ ਜਾਵੇਗੀ |
ਗਲੀ 'ਚ ਖੇਡਦੇ ਸਮੇਂ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਖ਼ਿਲਾਫ਼ ਪੁਲਿਸ ਨੇ ਨਹੀਂ ਕੀਤੀ ਕਾਰਵਾਈ <br/>
ਅਜੀਤ ਡੈਸਕ
25-02-2026