13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪ੍ਰਧਾਨ ਧਾਮੀ ਨੇ ਆਧੁਨਿਕ ਪਹਿਰਾਵੇ ਪਹਿਨ ਕੇ ਆਏ ਮੈਨੇਜਰਾਂ ਤੇ ਹੋਰਨਾਂ ਨੂੰ ਪਾਈ ਝਾੜ 21- 21 ਸੌ ਰੁਪਏ ਦਾ ਲਗਾਇਆ ਚਿਤਾਵਨੀ ਜ਼ੁਰਮਾਨਾ..! <br/>

Ad Position 21
No active advertisement
ਅਜੀਤ ਡੈਸਕ 25-02-2026
ਅੰਮਿ੍ਤਸਰ, 24 ਫਰਵਰੀ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਇਥੇ ਬਜਟ ਸਬ ਕਮੇਟੀ ਦੀ ਹੋਈ ਇਕੱਤਰਤਾ ਦੌਰਾਨ ਰਵਾਇਤੀ ਪੰਜਾਬੀ ਪਹਿਰਾਵਿਆਂ ਦੀ ਥਾਂ ਜੀਨ੍ਹਾਂ, ਪੈਂਟ ਕਮੀਜ਼ਾਂ ਆਦਿ ਆਧੁਨਿਕ ਪਹਿਰਾਵੇ ਪਹਿਨ ਕੇ ਆਏ ਕਈ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਅਤੇ ਲੇਖਾਕਾਰਾਂ ਨੂੰ ਮਿੱਠੀ ਝਾੜ ਪਾਉਂਦਿਆਂ ਹੋਇਆਂ ਅਤੇ ਉਨ੍ਹਾਂ ਨੂੰ ਅੱਗੇ ਤੋਂ ਗੁਰਮਤਿ ਅਨੁਸਾਰੀ ਕੁੜਤੇ ਪਜਾਮੇ ਪਹਿਨਣ ਦੀ ਤਾਕੀਦ ਕਰਦਿਆਂ 21-21 ਸੌ ਰੁਪਏ ਚਿਤਾਵਨੀ ਜ਼ੁਰਮਾਨੇ ਵਜੋਂ ਗੁਰੂ ਘਰ ਦੀ ਗੋਲਕ ਲਈ ਜਮ੍ਹਾਂ ਕਰਾਉਣ ਦੇ ਆਦੇਸ਼ ਜਾਰੀ ਕਰਨ ਦੀ ਸੂਚਨਾ ਮਿਲੀ ਹੈ | ਜਾਣਕਾਰੀ ਪ੍ਰਧਾਨ ਧਾਮੀ ਅੱਜ ਬਜਟ ਸਬ ਕਮੇਟੀ ਦੀ ਇਕੱਤਰਤਾ ਲਈ ਮੁੱਖ ਦਫਤਰ ਵਿਖੇ ਪੁੱਜੇ ਸਨ, ਜਦੋਂ ਸੈਕਸ਼ਨ 85 ਦੇ 15 ਤੋਂ ਵਧੇਰੇ ਮੈਨੇਜਰਾਂ ਤੇ ਅਕਾਊਾਟੈਂਟਾਂ ਆਦਿ ਨੂੰ ਰੰਗ-ਬਿਰੰਗੀਆਂ ਪੈਂਟਾਂ-ਕਮੀਜ਼ਾਂ ਤੇ ਤੰਗ ਜੀਨਾਂ ਵਾਲੇ ਆਧੁਨਿਕ ਪਹਿਰਾਵਿਆਂ ਵਿਚ ਦੇਖਿਆ ਤਾਂ ਉਨ੍ਹਾਂ ਅੱਗੇ ਤੋਂ ਅਜਿਹੇ ਮੈਨੇਜਰਾਂ ਤੇ ਕਰਮਚਾਰੀਆਂ ਨੂੰ ਰਵਾਇਤੀ ਕੁੜਤੇ ਪਜਾਮੇ ਪਹਿਨਣ ਦੀ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਗੁਰੂ ਘਰ ਦੇ ਵਜ਼ੀਰਾਂ ਤੇ ਪ੍ਰਬੰਧਕਾਂ ਨੂੰ ਕੁੜਤਾ ਪਜਾਮਾ ਵਾਲਾ ਪਹਿਰਾਵਾ ਹੀ ਸ਼ੋਭਦਾ ਹੈ | ਉਨ੍ਹਾਂ ਅਜਿਹੇ ਪਹਿਰਾਵੇ ਪਾ ਕੇ ਆਏ ਕਰਮਚਾਰੀਆਂ ਨੂੰ ਅੱਗੇ ਤੋਂ ਅਜਿਹਾ ਨਾ ਕਰਨ ਲਈ ਸਬਕ ਦੇ ਤੌਰ 'ਤੇ ਤਾੜਨਾ ਜ਼ੁਰਮਾਨੇ ਵਜੋਂ 21-21 ਸੌ ਰੁਪਏ ਗੁਰੂ ਕੀ ਗੋਲਕ ਲਈ ਜਨਰਲ ਬੋਰਡ ਫੰਡ ਵਿਚ ਰਸੀਦ ਕਟਾਉਣ ਦੀ ਹਦਾਇਤ ਕੀਤੀ | ਉਨ੍ਹਾਂ ਸਿੱਖ ਸੰਸਥਾ ਦੇ ਸਕੱਤਰਾਂ ਸਮੇਤ ਹੋਰਨਾਂ ਅਧਿਕਾਰੀਆਂ ਨੂੰ ਵੀ ਈਮਾਨਦਾਰੀ, ਗੁਰੂ ਦੀ ਭੈਅ ਭਾਵਨੀ ਤੇ ਦਿਆਨਤਕਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਲਈ ਆਖਿਆ | ਇਸੇ ਦੌਰਾਨ ਸੰਪਰਕ ਕੀਤੇ ਜਾਣ 'ਤੇ ਓ. ਐੱਸ. ਡੀ. ਸਤਬੀਰ ਸਿੰਘ ਧਾਮੀ ਅਤੇ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਬਿਜੈ ਸਿੰਘ ਬਾਦੀਆਂ ਨੇ ਪ੍ਰਧਾਨ ਵਲੋਂ ਲਏ ਨੋਟਿਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪ੍ਰਧਾਨ ਧਾਮੀ ਵਲੋਂ ਅੱਗੇ ਤੋਂ ਮੈਨੇਜਰਾਂ ਤੇ ਲੇਖਾਕਾਰਾਂ ਆਦਿ ਅਧਿਕਾਰੀਆਂ ਨੂੰ ਡਿਊਟੀ ਦੌਰਾਨ ਗੁਰਮਤਿ ਅਨੁਸਾਰੀ ਤੇ ਪੰਥਕ ਪ੍ਰਵਾਨਿਤ ਕੁਰਤੇ ਪਜਾਮੇ ਆਦਿ ਪਹਿਰਾਵਾ ਹੀ ਪਹਿਨਣ ਦੀ ਸਖ਼ਤ ਹਦਾਇਤ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਕਾਰਗਿਲ ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਾਂ ਮਜੀਠਾ ਦੀ 26ਵੀਂ ਬਰਸੀ ਮਨਾਈ <br/> ਅਗਲੀ ਖ਼ਬਰ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਨੇ ਸਵਾਮੀ ਸ਼ਰਧਾਨੰਦ ਦਾ ਜਨਮ ਦਿਵਸ ਮਨਾਇਆ <br/>
Ad Position 24