13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਕਾਰਗਿਲ ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਾਂ ਮਜੀਠਾ ਦੀ 26ਵੀਂ ਬਰਸੀ ਮਨਾਈ <br/>

Ad Position 21
No active advertisement
ਅਜੀਤ ਡੈਸਕ 25-02-2026
ਮਜੀਠਾ, 24 ਫਰਵਰੀ (ਜਗਤਾਰ ਸਿੰਘ ਸਹਿਮੀ)-ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਾਂ ਮਜੀਠਾ ਦੀ ਸਾਲਾਨਾ ਬਰਸੀ ਮਨਾਈ ਗਈ, ਜਿਸ ਸੰਬੰਧੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਗੁਰਦੁਆਰਾ ਸੰਗਤਸਰ ਖਾਸਾ ਪੱਤੀ ਮਜੀਠਾ ਵਿਖੇ ਕਥਾ, ਕੀਰਤਨ ਤੇ ਸ਼ਰਧਾਂਜਲੀ ਸਮਾਗਮ ਹੋਇਆ, ਜਿਸ ਵਿਚ ਅੰਮਿ੍ਤ ਪ੍ਰਚਾਰ ਸੰਗਤ ਵਲੋਂ ਪਹੁੰਚੇ ਬਾਬਾ ਜਗਜੀਤ ਸਿੰਘ, ਭਾਈ ਨਰਿੰਦਰ ਸਿੰਘ, ਭਾਈ ਗੁੱਜਰ ਸਿੰਘ ਤੇ ਭਾਈ ਸਹਿਜਪਾਲ ਸਿੰਘ ਵਲੋਂ ਕਥਾ ਤੇ ਕੀਰਤਨ ਕਰਨ ਉਪਰੰਤ ਜਿਥੇ ਬਹੁਤ ਸਾਰੀਆਂ ਰਾਜਨੀਤਿਕ, ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਹੀਦ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ | ਉਥੇ ਆਸ ਪਾਸ ਤੇ ਕਸਬਾ ਮਜੀਠਾ ਦੇ ਵਾਸੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਨ੍ਹਾਂ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਹਲਕਾ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ ਵਲੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਉਨ੍ਹਾਂ ਦੇ ਸਿਆਸੀ ਸਲਾਹਕਾਰ ਐਡਵੋਕੇਟ ਰਕੇਸ਼ ਪ੍ਰਾਸ਼ਰ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਕਰਨਲ ਗੁਰਦੀਪ ਸਿੰਘ ਦਾ ਇਕਲੌਤਾ ਪੁੱਤਰ ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਾਂ ਜੋ ਕਰੀਬ 26 ਸਾਲ ਪਹਿਲਾਂ ਦੇਸ਼ ਦੀ ਰੱਖਿਆ ਕਰਦਿਆਂ ਕਾਰਗਿਲ ਦੀ ਜੰਗ ਦੌਰਾਨ ਸ਼ਹੀਦ ਹੋ ਗਿਆ ਸੀ | ਉਨ੍ਹਾਂ ਕਿਹਾ ਕਿ ਕੈਪਟਨ ਸਰਾਂ ਨੇ ਭਾਰਤ ਪਾਕ ਦੀ ਕਾਰਗਿੱਲ 'ਚ ਹੋਈ ਲੜਾਈ ਦੌਰਾਨ ਬੜੀ ਦਲੇਰੀ ਨਾਲ ਦੁਸ਼ਮਣਾਂ ਨੂੰ ਲੋਹਾ ਮਨਾਉ ਦਿਆਂ ਸ਼ਹਾਦਤ ਪ੍ਰਾਪਤ ਕੀਤੀ ਸੀ, ਜਿਸ 'ਤੇ ਸਮੁੱਚੇ ਭਾਰਤ ਵਾਸੀਆਂ ਤੇ ਪੰਜਾਬੀਆਂ ਨੂੰ ਪੂਰਾ ਮਾਣ ਹੈ | ਉਨ੍ਹਾਂ ਕਿਹਾ ਕਿ ਸ਼ਹੀਦ ਦੇਸ਼ 'ਤੇ ਕੌਮ ਦਾ ਸਰਮਾਇਆ ਹੁੰਦੇ ਹਨ, ਸਾਨੂੰ ਸ਼ਹੀਦਾਂ ਨੂੰ ਹਮੇਸ਼ਾਂ ਯਾਦ ਰੱਖਦਿਆਂ ਉਨ੍ਹਾਂ ਦੇ ਦਿਨ ਉਰਸ ਮਨਾਉਣੇ ਚਾਹੀਦੇ ਹਨ | ਸੰਤ ਪ੍ਰਕਾਸ਼ ਸਿੰਘ ਸਰਾਂ ਤੇ ਇੰਸਪੈਕਟਰ ਰਣਜੀਤ ਸਿੰਘ ਸਰਾਂ (ਦੋਵੇਂ ਸ਼ਹੀਦ ਦੇ ਚਾਚਾ) ਵਲੋਂ ਆਏ ਅਧਿਕਾਰੀਆਂ, ਪਤਵੰਤਿਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਉਕਤ ਤੋਂ ਇਲਾਵਾ ਨਗਰ ਕੌਂਸਲ ਮਜੀਠਾ ਦੇ ਪ੍ਰਧਾਨ ਸਲਵੰਤ ਸਿੰਘ ਸੇਠ ਤੇ ਵਾਇਸ ਪ੍ਰਧਾਨ ਪਿ੍ੰਸ ਨਈਅਰ, ਭੁਪਿੰਦਰ ਸਿੰਘ ਗਿੱਲ ਮਜੀਠਾ, ਦਿਲਬਾਗ ਸਿੰਘ ਗਿੱਲ, ਪ੍ਰੋਫੈਸਰ ਪ੍ਰਭਜੋਤ ਸਿੰਘ ਕਾਲਾ ਅਫਗਾਨਾ, ਸੁਰਜੀਤ ਸਿੰਘ ਭੁੱਲਰ, ਕੁਲਜੀਤ ਸਿੰਘ ਲੁੱਧੜ, ਗੁਰਮੀਤ ਸਿੰਘ ਗੋਸਲ, ਰਾਜਨ ਆੜਤੀਆਂ ਮਜੀਠਾ, ਰਾਣਾ ਨਾਗਕਲਾ, ਜਥੇਦਾਰ ਹਰਪਾਲ ਸਿੰਘ ਮਜੀਠਾ , ਓਾਕਾਰ ਸਿੰਘ ਮਜੀਠਾ, ਕੌਂਸਲਰ ਬਿੱਲਾ ਸ਼ਾਹ, ਅਨੂਪ ਸਿੰਘ ਸੰਧੂ, ਲਖਵਿੰਦਰ ਸਿੰਘ ਆੜਤੀਆ, ਬਿਸ਼ਨ ਸਿੰਘ ਮਜੀਠਾ, ਗੁਰਪ੍ਰੀਤ ਸਿੰਘ ਫੌਜੀ, ਹਰਭਾਲ ਸਿੰਘ ਖਾਸਾ ਪੱਤੀ, ਝਿਰਮਲ ਸਿੰਘ, ਪਰਮਜੀਤ ਸਿੰਘ ਪੰਨਾ, ਵਕੀਲ ਸਮਰਾਟ ਗਿੱਲ, ਬਿਕਰਮਜੀਤ ਕੌਰ(ਸ਼ਹੀਦ ਦੀ ਚਾਚੀ), ਕੁਲਦੀਪ ਕੌਰ ਸਮੇਤ ਬਹੁਤ ਸਾਰੇ ਮਜੀਠਾ ਨਿਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੋ ਦਿਨਾ ਅੰਤਰ-ਕਾਲਜ ਸੱਭਿਆਚਾਰਕ ਮੁਕਾਬਲੇ ਅੱਜ ਤੋਂ ਅਗਲੀ ਖ਼ਬਰ ਪ੍ਰਧਾਨ ਧਾਮੀ ਨੇ ਆਧੁਨਿਕ ਪਹਿਰਾਵੇ ਪਹਿਨ ਕੇ ਆਏ ਮੈਨੇਜਰਾਂ ਤੇ ਹੋਰਨਾਂ ਨੂੰ ਪਾਈ ਝਾੜ 21- 21 ਸੌ ਰੁਪਏ ਦਾ ਲਗਾਇਆ...
Ad Position 24