13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਚਿਨਮਯ ਵਾਨਪ੍ਰਸਥ ਸੰਸਥਾਨ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 25-02-2026
ਅੰਮਿ੍ਤਸਰ, 24 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਚਿਨਮਯ ਵਾਨਪ੍ਰਸਥ ਸੰਸਥਾਨ ਅੰਮਿ੍ਤਸਰ ਦੀ ਮਾਸਿਕ ਮੀਟਿੰਗ ਹੋਈ, ਜਿਸ 'ਚ ਮੁੱਖ ਮਹਿਮਾਨ ਅਤੇ ਬੁਲਾਰੇ ਡਾ. ਅਰੁਣ ਚੋਪੜਾ (ਡਾਇਰੈਕਟਰ ਕਾਰਡੀਓਲੋਜੀ, ਫੋਰਟਿਸ ਐਸਕਾਰਟਸ ਹਸਪਤਾਲ ਅੰਮਿ੍ਤਸਰ) ਸਨ | ਉਨ੍ਹਾਂ ਨੇ ਸਰਦੀਆਂ 'ਚ ਦਿਲ ਦੇ ਦੌਰੇ, ਸਾਵਧਾਨੀਆਂ ਅਤੇ ਰੋਕਥਾਮ ਵਿਸ਼ੇ 'ਤੇ ਭਾਸ਼ਣ ਦਿੱਤਾ | ਪੋ੍ਰਗਰਾਮ ਦੌਰਾਨ ਐੱਸ. ਐੱਨ. ਜੋਸ਼ੀ (ਸਕੱਤਰ, ਵਾਨਪ੍ਰਸਥ ਸੰਸਥਾਨ, ਅੰਮਿ੍ਤਸਰ) ਨੇ ਮੁੱਖ ਬੁਲਾਰੇ ਅਤੇ ਵਿਸ਼ੇ ਦਾ ਸੰਖੇਪ ਜਾਣ-ਪਛਾਣ ਕਰਵਾਈ | ਡਾ. ਅਰੁਣ ਚੋਪੜਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਭਾਰਤ 'ਚ ਦਿਲ ਦੇ ਦੌਰੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਸਭ ਤੋਂ ਵੱਧ ਹੈ | ਇਸ ਲਈ ਇਸ ਸਥਿਤੀ 'ਚ ਦਿਲ ਦੀ ਬਿਮਾਰੀ ਨੂੰ ਰੋਕਣ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ | ਸਾਨੂੰ ਆਪਣੀ ਸਿਹਤ, ਖੁਰਾਕ ਅਤੇ ਜੀਵਨ ਸ਼ੈਲੀ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ | ਡਾ. ਚੋਪੜਾ ਨੇ ਦੱਸਿਆ ਕਿ ਸਰਦੀਆਂ 'ਚ ਦਿਲ ਦੀਆਂ ਬਿਮਾਰੀਆਂ ਦੇ ਵਧਣ ਦੇ ਮੁੱਖ ਕਾਰਨ ਖੂਨ ਦਾ ਗਾੜ੍ਹਾ ਹੋਣਾ, ਸਰੀਰਕ ਗਤੀਵਿਧੀਆਂ ਅਤੇ ਕਸਰਤ ਵਿਚ ਕਮੀ ਅਤੇ ਪਾਣੀ ਦੀ ਘਾਟ ਹਨ | ਇਸ ਤੋਂ ਇਲਾਵਾ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ (ਬੀਪੀ), ਉੱਚ ਕੋਲੇਸਟਰੋਲ, ਸਰੀਰ ਦੇ ਉੱਪਰਲੇ ਹਿੱਸੇ ਦਾ ਮੋਟਾਪਾ ਅਤੇ ਸਿਗਰਟਨੋਸ਼ੀ ਦਿਲ ਦੇ ਦੌਰੇ ਦੇ ਜੋਖਮ ਨੂੰ ਵਧਾਉਂਦੇ ਹਨ | ਇਸ ਲਈ ਸਾਨੂੰ 40 ਸਾਲ ਦੀ ਉਮਰ ਤੋਂ ਬਾਅਦ ਨਿਯਮਤ ਸਰੀਰਕ ਜਾਂਚ ਕਰਵਾਉਣੀ ਚਾਹੀਦੀ ਹੈ | ਐੱਸ. ਐੱਨ. ਜੋਸ਼ੀ ਨੇ ਡਾ. ਚੋਪੜਾ ਦਾ ਇਸ ਚਰਚਾ ਲਈ ਧੰਨਵਾਦ ਕੀਤਾ | ਰੋਟਰੀ ਕਲੱਬ ਅਤੇ ਚਿਨਮਯ ਵਲੋਂ ਡਾ. ਅਰੁਣ ਚੋਪੜਾ ਨੂੰ ਸਨਮਾਨਿਤ ਵੀ ਕੀਤਾ ਗਿਆ | ਅਵਿਨਾਸ਼ ਮਹੇਂਦਰੂ (ਪ੍ਰਧਾਨ ਚਿਨਮਯ ਮਿਸ਼ਨ ਅੰਮਿ੍ਤਸਰ) ਨੇ ਆਉਣ ਵਾਲੇ ਸਮਾਗਮਾਂ ਬਾਰੇ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ | ਇਸ ਮੌਕੇ ਭਵਨਜ਼ ਸਕੂਲ ਡਾਇਰੈਕਟਰ ਡਾ. ਅਨੀਤਾ ਭੱਲਾ ਅਤੇ ਪਿ੍ੰਸੀਪਲ ਸੋਨੀਆ ਸਹਿਦੇਵ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਿਵਰਾਤਰੀ ਦੇ ਸੰਬੰਧ 'ਚ ਧਾਰਮਿਕ ਸਮਾਗਮ ਸ਼ਰਧਾ ਨਾਲ ਕਰਵਾਇਆ <br/> ਅਗਲੀ ਖ਼ਬਰ ਦੋ ਦਿਨਾ ਅੰਤਰ-ਕਾਲਜ ਸੱਭਿਆਚਾਰਕ ਮੁਕਾਬਲੇ ਅੱਜ ਤੋਂ
Ad Position 24