13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸ਼ਿਵਰਾਤਰੀ ਦੇ ਸੰਬੰਧ 'ਚ ਧਾਰਮਿਕ ਸਮਾਗਮ ਸ਼ਰਧਾ ਨਾਲ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 25-02-2026
ਅੰਮਿ੍ਤਸਰ, 24 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਸ਼ਿਵਰਾਤਰੀ ਦੇ ਸੰਬੰਧ 'ਚ ਇਕ ਧਾਰਮਿਕ ਸਮਾਗਮ ਕਰਨਦੀਪ ਸਿੰਘ ਰਾਜਾ ਡਾਇਮੰਡ ਪੈਲਸ ਵਾਲਿਆਂ ਦੀ ਦੇਖ ਰੇਖ ਹੇਠ ਲਾਰੈਂਸ ਰੋਡ ਵਿਖੇ ਸ਼ਰਧਾ ਨਾਲ ਕਰਵਾਇਆ ਗਿਆ, ਜਿਸ ਵਿਚ ਸਵਰਨਕਾਰ ਬੋਰਡ ਮਾਝਾ ਜ਼ੋਨ 1 ਦੇ ਪ੍ਰਧਾਨ ਮੁਖਤਾਰ ਸਿੰਘ ਮੁੱਖਾ ਨੇ ਖਾਸ ਤੌਰ 'ਤੇ ਪਹੁੰਚ ਕੇ ਹਾਜ਼ਰੀ ਭਰੀ | ਇਸ ਮੌਕੇ ਪ੍ਰਧਾਨ ਮੁਖਤਾਰ ਸਿੰਘ ਮੁੱਖਾ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ-ਪੈਗੰਬਰਾ ਦੀ ਧਰਤੀ ਹੈ, ਜਿਥੇ ਸਾਰੇ ਦਿਨ ਤਿਉਹਾਰ ਪੂਰੀ ਸ਼ਰਧਾ ਭਾਵਨਾ ਨਾਲ ਆਪਸ 'ਚ ਰਲ ਮਿੱਲ ਕੇ ਮਨਾਏ ਜਾਂਦੇ ਹਨ | ਇਸ ਦੌਰਾਨ ਉਨ੍ਹਾਂ ਸ਼ਰਧਾਲੂਆਂ ਨੂੰ ਲੰਗਰ ਵੰਡਣ ਦੀ ਅਰੰਭਤਾਂ ਵੀ ਕਰਵਾਈ | ਕਰਨਦੀਪ ਸਿੰਘ ਰਾਜਾ ਨੇ ਸਮੂਹ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਕੌਂਸਲਰ ਵਰਪਾਲ ਸਿੰਘ ਬੱਬਰ, ਜੈਪਾਲ ਸਿੰਘ ਬਾਊ, ਅਰਵਿੰਦਰ ਸਿੰਘ ਰਿੰਕੂ, ਗਿੰਨੀ ਬੱਗਾ, ਰਾਜਪਾਲ ਸਿੰਘ, ਊਧਮ ਸਿੰਘ, ਗਿੰਨੀ ਭਾਟੀਆ, ਅਮਰਜੀਤ ਸਿੰਘ ਤੇ ਹੋਰ ਵੀ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਐੱਨ. ਐੱਸ. ਐੱਸ. ਵਲੰਟੀਅਰਾਂ ਨੇ ਅੰਧ ਵਿਦਿਆਲਿਆ ਦਾ ਕੀਤਾ ਦੌਰਾ ਅਗਲੀ ਖ਼ਬਰ ਚਿਨਮਯ ਵਾਨਪ੍ਰਸਥ ਸੰਸਥਾਨ ਦੀ ਮੀਟਿੰਗ <br/>
Ad Position 24