ਅੰਮਿ੍ਤਸਰ, 25 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਹਿਮਾਚਲ ਪ੍ਰਦੇਸ਼ ਨਿਸ਼ਕਾਮ ਸਭਾ ਅੰਮਿ੍ਤਸਰ ਨੇ ਫਤਿਹ ਸਿੰਘ ਕਾਲੋਨੀ ਸਥਿਤ ਹਿਮ ਲੋਕ ਮੰਦਰ ਵਿਖੇ ਦੋ ਹਫ਼ਤੇ ਚੱਲੇ ਸ਼ਿਵਰਾਤਰੀ ਤਿਉਹਾਰ ਦੀ ਸਮਾਪਤੀ 'ਤੇ ਵਿਸ਼ਾਲ ਲੰਗਰ ਲਗਾਇਆ, ਜਿਸ 'ਚ ਸੰਸਥਾ ਦੇ ਸਾਰੇ ਮੈਂਬਰਾਂ ਨੇ ਹਿੱਸਾ ਲੈਂਦੇ ਹੋਏ ਲੰਗਰ ਦੀ ਸੇਵਾ ਨਿਭਾਈ | ਇਸ ਤੋਂ ਪਹਿਲਾਂ ਸਾਰੇ ਮੈਂਬਰਾਂ ਨੇ ਪਵਿੱਤਰ ਹਵਨ ਯੱਗ ਵੀ ਕੀਤਾ ਅਤੇ ਸਮਾਜ ਦੇ ਕਲਿਆਣ ਲਈ ਆਹੁਤੀਆਂ ਦਿੱਤੀਆਂ | ਪ੍ਰਧਾਨ ਤਿਲਕ ਰਾਜ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਸਭਾ ਦਾ ਉਦੇਸ਼ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਦਾ ਆਯੋਜਨ ਕਰਨਾ ਹੈ, ਨਾਲ ਹੀ ਲੋਕਾਂ ਵਿਚ ਭਾਈਚਾਰਾ ਵਧਾਉਣਾ ਹੈ | ਇਸ ਮੌਕੇ ਆਲ ਇੰਡੀਆ ਹਿਮਾਚਲ ਸੰਸਥਾ ਸੰਘ ਦੇ ਜਨਰਲ ਸਕੱਤਰ ਐਡਵੋਕੇਟ ਰਾਕੇਸ਼ ਸ਼ਰਮਾ, ਜੈ ਗੋਪਾਲ ਸ਼ਰਮਾ, ਜੰਗੀ ਲਾਲ ਠਾਕੁਰ, ਸ਼ਾਮ ਲਾਲ ਚੌਹਾਨ, ਅਸ਼ਵਨੀ ਕੁਮਾਰ ਸ਼ਰਮਾ, ਸ਼ਮਸ਼ੇਰ ਸਿੰਘ ਠਾਕੁਰ, ਸੰਜੇ ਕੁਮਾਰ ਸ਼ਰਮਾ, ਲੇਖ ਰਾਜ ਸ਼ਰਮਾ, ਕਾਲੀ ਦਾਸ ਸਿੰਘ ਸ਼ਰਮਾ, ਠਾਕੁਰ ਸਿੰਘ ਸ਼ਰਮਾ, ਠਾਕੁਰ ਚੰਦ ਸ਼ਰਮਾ, ਨਰੇਸ਼ ਠਾਕੁਰ, ਰੰਜਨ ਸ਼ਰਮਾ, ਅਸ਼ੋਕ ਕੁਮਾਰ ਸ਼ਰਮਾ, ਰਮਨ ਕਿਸ਼ੋਰ, ਧਰਮਵੀਰ ਸ਼ਰਮਾ, ਵਿਨੋਦ ਸ਼ਰਮਾ, ਪੰਡਿਤ ਸਚਿਨ ਸ਼ਰਮਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |