19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸਾਬਕਾ ਤਹਿਸੀਲਦਾਰ ਗਿੱਲ ਨਾਲ ਸਾਬਕਾ ਮੰਤਰੀ ਜੋਸ਼ੀ ਤੇ ਹੋਰ ਸ਼ਖਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ <br/>

Ad Position 21
No active advertisement
ਅਜੀਤ ਡੈਸਕ 26-02-2026
ਅੰਮਿ੍ਤਸਰ, 25 ਫਰਵਰੀ (ਰੇਸ਼ਮ ਸਿੰਘ)-ਸੇਵਾ ਮੁਕਤ ਤਹਿਸੀਲਦਾਰ ਅਤੇ ਜ਼ਿਲ੍ਹਾ ਖਪਤਕਾਰ ਫੋਰਮ ਦੇ ਜੱਜ ਸ: ਲਖਵਿੰਦਰ ਸਿੰਘ ਗਿੱਲ ਦੇ ਸਤਿਕਾਰਿਤ ਪਿਤਾ ਤੇ ਪ੍ਰਸਿੱਧ ਪੰਜਾਬੀ ਅਧਿਆਪਕ ਕੁਲਵੰਤ ਸਿੰਘ ਗਿੱਲ (ਸੇਵਾ ਮੁਕਤ) ਜੋ ਬੀਤੇ 19 ਫਰਵਰੀ ਨੂੰ ਪਰਿਵਾਰ ਨੂੰ ਵਿਛੋੜਾ ਦੇਕੇ ਸਵਰਗ ਸਿਧਾਰ ਗਏ ਸਨ ਉਨ੍ਹਾਂ ਦੇ ਦੇਹਾਂਤ ਨਾਲ ਜਿਥੇ ਦਿਹਾਤੀ ਖੇਤਰ ਅਜਨਾਲਾ ਦੇ ਪਿੰਡ ਵਿਛੋਆ ਵਿਚ ਸੋਗ ਦੀ ਲਹਿਰ ਹੈ ਉਥੇ ਅੰਮਿ੍ਤਸਰ ਸ਼ਹਿਰੀ ਖੇਤਰ ਵਿਚ 'ਚ ਸਥਿਤ ਉਨ੍ਹਾਂ ਦੇ ਇਥੇ ਫੇਅਰਲੈਂਡ ਕਾਲੋਨੀ ਫਤਿਹਗੜ੍ਹ ਚੂੜੀਆਂ ਰੋਡ ਵਿਖੇ ਵੀ ਸੋਗ ਪ੍ਰਗਟ ਕਰਕੇ ਦੁਖ ਵੰਡਾਉਣ ਵਾਲਿਆਂ ਦਾ ਤਾਂਤਾ ਲਗਿਆ ਰਿਹਾ | ਉਨ੍ਹਾਂ ਨਾਲ ਸਾਬਕਾ ਉਪ ਮੁਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਮੰਤਰੀ ਅਨਿਲ ਜੋਸ਼ੀ, ਚੰਦੀ ਗਲੋਬਲ ਕਾਲਜ਼ ਤੇ ਹੋਰ ਆਗੂਆਂ ਵਲੋਂ ਉਨ੍ਹਾਂ ਦੇ ਗ੍ਰਹਿ ਇਥੇ ਫੇਅਰਲੈਂਡ ਕਾਲੋਨੀ ਫਤਿਹਗੜ ਚੁੂੜੀਆਂ ਰੋਡ ਵਿਖੇ ਪੁੱਜ ਕੇ ਦੁਖ ਸਾਂਝਾ ਕੀਤਾ ਗਿਆ ਹੈ | ਇਸ ਮੌਕੇ ਫੇਅਰਲੈਂਡ ਕਾਲੋਨੀ ਦੇ ਪ੍ਰਧਾਨ ਸੋਭਾ ਸਿੰਘ ਰਾਣਾ, ਸੁਖਦੇਵ ਸਿੰਘ ਪ੍ਰਧਾਨ, ਹਰਬੰਸ ਲਾਲ ਫ਼ੌਜੀ ਆਦਿ ਵਲੋਂ ਜੁਆਇੰਟ ਡਾਇਰੈਕਟਰ ਐਗਰੀਕਲਚਰ ਹਰਮਿੰਦਰ ਸਿੰਘ ਗਿੱਲ, ਇੰਦਰਬੀਰ ਸਿੰਘ ਮੰਨੂ ਤੇ ਹੋਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ | ਸ: ਗਿੱਲ ਨੇ ਦੱਸਿਆ ਕਿ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 27 ਫਰਵਰੀ ਨੂੰ ਉਨ੍ਹਾਂ ਦੇ ਗ੍ਰਹਿ ਫੇਅਰਲੈਂਡ ਕਾਲੋਨੀ ਵਿਖੇ ਪੈਣ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਗੁਰਦੁਆਰਾ ਛੇਵੀਂ ਪਾਤਸ਼ਾਹੀ ਰਣਜੀਤ ਐਵੀਨਿਊ ਏ.ਬੀ. ਬਲਾਕ ਵਿਖੇ ਦੁਪਿਹਰ 12 ਵਜੇ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਲੱਛਮੀਂ ਵਿਹਾਰ ਕਾਲੋਨੀ 'ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਅਗਲੀ ਖ਼ਬਰ ਹਿਮਾਚਲ ਪ੍ਰਦੇਸ਼ ਨਿਸ਼ਕਾਮ ਸਭਾ ਵਲੋਂ ਲੰਗਰ ਲਗਾਇਆ <br/>
Ad Position 24